Oppo ਭਾਰਤ ਲਿਆ ਰਹੀ ਨਵਾਂ F19s ਸਮਾਰਟਫੋਨ, ਲੀਕ ਹੋਈ ਕੀਮਤ

Monday, Sep 20, 2021 - 11:52 AM (IST)

Oppo ਭਾਰਤ ਲਿਆ ਰਹੀ ਨਵਾਂ F19s ਸਮਾਰਟਫੋਨ, ਲੀਕ ਹੋਈ ਕੀਮਤ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਜਲਦ ਹੀ ਭਾਰਤ ’ਚ ਆਪਣੇ ਨਵੇਂ ਸਮਾਰਟਫੋਨ F19s ਨੂੰ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅਕਤੂਬਰ ਦੀ ਸ਼ੁਰੂਆਤ ’ਚ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਜਾਵੇਗਾ। ਟਿਪਸਟਰ ਸੁਧਾਂਸ਼ੁ ਅੰਭੋਰੇ ਨੇ ਤਸਵੀਰ ਸਾਂਝੀ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ Oppo F19s ਨੂੰ ਦੋ ਰੰਗਾਂ (ਗਲੋਇੰਗ ਬੈਕ ਅਤੇ ਗਲੋਇੰਗ ਗੋਲਡ) ’ਚ ਲਿਆਇਆ ਜਾਵੇਗਾ। ਇਸ ਦੇ ਬੈਕ ’ਤੇ ਤਿੰਨ ਰੀਅਰ ਕੈਮਰੇ ਦਿੱਤੇ  ਗਏ ਹੋਣਗੇ ਜਿਨ੍ਹਾਂ ’ਚੋਂ ਮੇਨ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ ਉਥੇ ਹੀ ਦੂਜਾ ਕੈਮਰਾ 2 ਮੈਗਾਪਿਕਸਲ ਦਾ ਡੈੱਪਥ ਅਤੇ ਤੀਜਾ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੋਵੇਗਾ। 

ਟਿਪਸਟਰ ਦੁਆਰਾ ਕੀਤੇ ਟਵੀਟ ਮੁਤਾਬਕ, Oppo F19s ਫੋਨ ਨੂੰ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਨਾਲ ਲਿਆਇਆ ਜਾਵੇਗਾ ਜਿਸ ਦੀ ਕੀਮਤ 19 ਹਜ਼ਾਰ ਤੋਂ 20 ਹਜ਼ਾਰ ਦੇ ਕਰੀਬ ਹੋ ਸਕਦੀ ਹੈ। 

Oppo F19s ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.43 ਇੰਚ ਦੀ ਫੁਲ-ਐੱਚ.ਡੀ. ਪਲੱਸ ਐਮੋਲੇਡ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 662
ਰੀਅਰ ਕੈਮਰਾ    - 48MP (ਪ੍ਰਾਈਮਰੀ ਸੈਂਸਰ)+2MP (ਮੈਕ੍ਰੋ ਲੈੱਨਜ਼)+2MP (ਡੈੱਪਥ ਸੈਂਸਰ)
ਫਰੰਟ ਕੈਮਰਾ    - 16MP Sony IMX471
ਬੈਟਰੀ    - 5,000mAh
ਖਾਸ ਫੀਚਰ    - 33 ਵਾਟ ਫਾਸਟ ਚਾਰਜਿੰਗ ਦੀ ਸਪੋਰਟ
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ ਕਲਰ ਓ.ਐੱਸ. 11.1


author

Rakesh

Content Editor

Related News