Oppo Enco Air 2 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Wednesday, Mar 23, 2022 - 03:50 PM (IST)
ਗੈਜੇਟ ਡੈਸਕ– ਓਪੋ ਨੇ K-ਸੀਰੀਜ਼ ਦੇ ਨਵੇਂ ਫੋਨ Oppo K10 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Oppo K10 ਦੇ ਨਾਲ ਕੰਪਨੀ ਨੇ Oppo Enco Air 2 ਈਅਰਬਡਸ ਨੂੰ ਵੀ ਲਾਂਚ ਕੀਤਾ ਹੈ। Oppo Enco Air 2 TWS ਦੀ ਕੀਮਤ 2,499 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਫਲਿਪਕਾਰਟ ’ਤੇ ਚਿੱਟੇ ਅਤੇ ਨੀਲੇ ਰੰਗ ’ਚ ਹੋਵੇਗੀ।
Oppo Enco Air 2 ਦੀਆਂ ਖੂਬੀਆਂ
Oppo Enco Air 2 ਨੂੰ 13.4mm ਦੇ ਕੰਪੋਜਿਟ ਟਾਈਟੇਨੀਅਮ ਪਲੇਟਿਡ ਮੂਵਿੰਗ ਕਵਾਈਲ ਦਿੱਤਾ ਗਿਆਹੈ ਜਿਸਨੂੰ ਲੈ ਕੇ ਪਹਿਲਾਂ ਵਾਲੇ ਵਰਜ਼ਨ ਦੇ ਮੁਕਾਬਲੇ ਦੁਗਣੇ ਸਾਊਂਡ ਦਾ ਦਾਅਵਾ ਕੀਤਾ ਗਿਆ ਹੈ। ਇਸਦੀ ਫ੍ਰੀਕਵੈਂਸੀ ਰੇਂਜ 20hz ਤੋਂ 20,000Hz ਹੋਵੇਗੀ। ਇਸ ਵਿਚ AAC ਅਤੇ SBC ਬਲੂਟੁੱਥ ਕੋਡੇਕ ਦਾ ਵੀ ਸਪੋਰਟ ਹੈ।
Oppo Enco Air 2 ਦੇ ਨਾਲ ਮਿਲਣ ਵਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਯੂਜ਼ਰਸ ਦੇ ਸੁਣਨ ਦੇ ਤਰੀਕੇ ਨੂੰ ਐਨਾਲਾਈਜ਼ ਕਰੇਗਾ ਅਤੇ ਉਸੇ ਹਿਸਾਬ ਨਾਲ ਆਡੀਓ ਦੀ ਕੁਆਲਿਟੀ ਦੇਵੇਗਾ। Oppo Enco Air 2 ਦੇ ਨਾਲ ਟੱਚ ਕੰਟਰੋਲ ਮਿਲੇਗਾ ਜਿਸਦਾ ਇਸਤੇਮਾਲ ਕਾਲਿੰਗ ਅਤੇ ਮਿਊਜ਼ਿਕ ਪਲੇਅ-ਪੌਜ਼ ਲਈ ਕੀਤਾ ਜਾ ਸਕੇਗਾ। ਕੁਨੈਕਟੀਵਿਟੀ ਲਈ ਇਸ ਈਅਰਬਡਸ ’ਚ ਬਲੂਟੁੱਥ 5.2 ਮਿਲੇਗਾ ਅਤੇ ਗੇਮਿੰਗ ਲਈ 94ms ਤਕ ਦਾ ਲੋਅ ਲੇਟੈਂਸੀ ਮੋਡ ਮਿਲੇਗਾ।
Oppo Enco Air 2 ਦੀ ਬੈਟਰੀ ਨੂੰ ਲੈ ਕੇ 24 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। ਹਰੇ ਬਡਸ ’ਚ 27mAh ਦੀ ਬੈਟਰੀ ਹੈ ਜੋ ਕਿ 4 ਘੰਟਿਆਂ ਦਾ ਬੈਕਅਪ ਦੇਵੇਗੀ। ਚਾਰਜਿੰਗ ਕੇਸ ’ਚ 440mAh ਦੀ ਬੈਟਰੀ ਹੈ ਜੋ 5 ਵਾਰ ਬਡਸ ਨੂੰ ਫੁਲ ਚਾਰਜ ਕਰ ਸਕਦੀ ਹੈ।