ਸ਼ਾਨਦਾਰ ਫੀਚਰਜ਼ ਨਾਲ ColorOS 7 ਆਪਰੇਟਿੰਗ ਸਿਸਟਮ ਭਾਰਤ ’ਚ ਲਾਂਚ

11/26/2019 4:42:24 PM

ਗੈਜੇਟ ਡੈਸਕ– ਓਪੋ ਨੇ ਮੰਗਲਵਾਰ ਨੂੰ ਆਪਣਾ ਨੈਕਸਟ ਜਨਰੇਸ਼ਨ ਕਸਟਮ ਐਂਡਰਾਇਡ ਆਧਾਰਿਤ ਆਪਰੇਰਿੰਟ ਸਿਸਟਮ ColorOS 7 ਭਾਰਤ ’ਚ ਲਾਂਚ ਕਰ ਦਿੱਤਾ ਹੈ। ColorOS 7 ਦੀਆਂ ਖਾਸ ਖੂਬੀਆਂ ’ਚ ਇਸ ਦਾ ਇਨਫਿਨਿਟ ਡਿਜ਼ਾਈਨ ਕੰਸੈਪਟ ਅਤੇ ਵਿਸ਼ੇਸ਼ ਰੂਪ ਨਾਲ ਭਾਰਤ ਦੇ ਲਈ ਤਿਆਰ ਕੀਤੇ ਗਏ ਕਈ ਫੀਚਰਜ਼ ਸ਼ਾਮਲ ਹਨ। ਇਨ੍ਹਾਂ ਯੂਨੀਕ ਫੀਚਰਜ਼ ’ਚ DocVault ਅਤੇ ਭਾਰਤੀ ਸਮਾਰਕਾਂ ਦੇ ਲਾਈਵ ਵਾਲਪੇਪਰ ਸਮੇਤ ਹੋਰ ਹਨ। 

ਓਪੋ ਕਲਰ ਓ.ਐੱਸ. 7 ਕੰਪਨੀ ਦੇ ਪੁਰਾਣੇ ਆਪਰੇਟਿੰਗ ਸਿਸਟਮ ਦੇ ਮੁਕਾਬਲੇ ਫਾਸਟ ਹੈ। ਕੰਪਨੀ ਦਾ ਦਾਅਵਾ ਹੈ ਕਿ ਕਈ ਐਪਸ ਇਕੱਠੇ ਇਸਤੇਮਾਲ ਕਰਨ ’ਤੇ ਵੀ ਇਸ ਦਾ ਐਪ ਰਿਸਪਾਂਸ ਟਾਈਮ 30 ਫੀਸਦੀ ਵੱਧ ਗਿਆ ਹੈ। ਓਪੋ ਨੇ ਗੇਮ ਖੇਡਣ ਦੌਰਾਨ ਟੱਚ ਰਿਸਪਾਂਸ ਅਤੇ ਫਰੇਮ ਰੇਟ ’ਚ ਸੁਧਾਰ ਲਈ ਇਸ ਵਿਚ oSense ਦਾ ਇਸਤੇਮਾਲ ਕੀਤਾ ਹੈ। ਇਸ ਨਾਲ ਮੋਬਾਇਲ ’ਤੇ ਗੇਮ ਖੇਡਦੇ ਸਮੇਂ ਟੱਚ ਰਿਸਪਾਂਸ 21.6 ਫੀਸਦੀ ਅਤੇ ਫਰੇਮ ਰੇਟ 38 ਫੀਸਦੀ ਸੁਧਾਰ ਹੋਇਆ ਹੈ। 

ਬੈਟਰੀ ਦੀ ਘੱਟ ਖਪਤ ਅਤੇ ਪ੍ਰਾਈਵੇਸੀ ’ਤੇ ਵੀ ਫੋਕਸ
ਓਪੋ ਦੇ ਨਵੇਂ ਆਪਰੇਟਿੰਗ ਸਿਸਟਮ ਦਾ ਇਨਫਿਨਿਟ ਡਿਜ਼ਾਈਨ ਫੀਚਰ ਤੁਹਾਨੂੰ ਹਲਕੇ ਵਿਜ਼ੁਅਲ ਅਪ੍ਰੋਚ ਦੇ ਨਾਲ ਆਸਾਨ ਯੂਜ਼ਰ ਇੰਟਰਫੇਸ ਦੇਵੇਗਾ। ਇਸ ਆਪਰੇਟਿੰਗ ਸਿਸਟਮ ’ਚ ਆਈਕਾਂਸ ਕਸਟਮਾਈਜ਼ਡ ਕੀਤੇ ਗਏ ਹਨ। ਨਾਲ ਹੀ ਇਸ ਵਿਚ ਕੰਪਨੀ ਨੇ ਡਾਰਕ ਮੋਡ ਸ਼ਾਮਲ ਕੀਤਾ ਹੈ, ਜੋ ਬੈਟਰੀ ਦੀ ਖਪਤ ਵੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਪ੍ਰਾਈਵੇਟ ਸੇਫ ਵਰਗੇ ਫੀਚਰਜ਼ ਦੇ ਕੇ ਕੰਪਨੀ ਨੇ ਪ੍ਰਾਈਵੇਸੀ ’ਤੇ ਵੀ ਫੋਕਸ ਕੀਤਾ ਹੈ। ਇਹ ਫੀਚਰ ਥਰਡ ਪਾਰਟੀ ਐਪਸ ਨੂੰ ਤੁਹਾਡੀਆਂ ਤਸਵੀਰਾਂ ਅਤੇ ਵੀਡੀਓ ਵਰਗੇ ਡਾਟਾ ਦਾ ਐਕਸਾਸ ਨਹੀਂ ਦਿੰਦਾ। 

ਓਵਰਆਲ ਸਾਊਂਡ ਕੁਆਲਿਟੀ ਵੀ ਬਿਹਤਰ
ਕਲਰ ਓ.ਐੱਸ. 7 ਦਾ DocVault ਅਸਲ ’ਚ ਡਿਜੀਲਾਕਰ ਸਰਵਿਸ ਹੈ, ਜਿਥੇ ਯੂਜ਼ਰ ਆਪਣੇ ਸਮਾਰਟਫੋਨ ’ਚ ਪਰਸਨਲ ਡਾਕਿਊਮੈਂਟ ਇਕ ਹੀ ਥਾਂ ਰੱਖ ਸਕਦਾ ਹੈ। ਓਪੋ ਨੇ ਨਵੇਂ ਆਪਰੇਟਿੰਗ ਸਿਸਟਮ ’ਚ ਓਵਰਆਲ ਸਾਊਂਡ ਕੁਆਲਿਟੀ ਨੂੰ ਵੀ ਬਿਹਤਰ ਦੱਸਿਆ ਹੈ। ਇਸ ਵਿਚ ਕੰਪਨੀ ਨੇ ਇਕ ਨਵਾਂ ‘ਵੈਦਰ ਅਡਾਪਟਿਵ’ ਅਲਾਰਮ ਫੀਚਰ ਸ਼ਾਮਲ ਕੀਤਾ ਹੈ, ਜੋ ਮੌਸਮ ਦੇ ਹਿਸਾਬ ਨਾਲ ਆਟੋਮੈਟਿਕ ਅਲਾਰਮ ਸਾਊਂਡ ਅਜਸਟ ਕਰ ਲੈਂਦਾ ਹੈ। 

ਇਨ੍ਹਾਂ ਸਮਾਰਟਫੋਨਜ਼ ’ਚ ਮਿਲੇਗੀ ਅਪਡੇਟ
ਓਪੋ ਨੇ ਕਿਹਾ ਹੈ ਕਿ ਕਲਰ ਓ.ਐੱਸ. 7 ਆਪਰੇਟਿੰਗ ਸਿਸਟਮ ਕੰਪਨੀ ਦੀ ਹੁਣ ਤਕ ਦਾ ਸਭ ਤੋਂ ਵੱਡੀ ਅਪਡੇਟ ਹੈ। ਇਹ ਅਪਡੇਟ ਕੰਪਨੀ ਦੇ 20 ਤੋਂ ਜ਼ਿਆਦਾ ਸਮਾਰਟਫੋਨ ਮਾਡਲਸ ’ਚ ਦਿੱਤਾ ਜਾਵੇਗਾ। ਇਨ੍ਹਾਂ ’ਚ ਓਪੋ ਰੇਨੋ, ਫਾਇੰਡ, ਐੱਫ, ਕੇ ਅਤੇ ਏ ਸੀਰੀਜ਼ ਦੇ ਸਮਾਰਟਫੋਨਜ਼ ਸ਼ਾਮਲ ਹਨ। ਕਲਰ ਓ.ਐੱਸ. 7 ਆਪਰੇਟਿੰਗ ਸਿਸਟਮ ਚੀਨ, ਦੱਖਣ ਏਸ਼ੀਆ, ਦੱਖਣ ਪੂਰਵ ਏਸ਼ੀਆ, ਯੂਰਪ, ਏਸ਼ੀਆ-ਪੈਸਫਿਕ ਅਤੇ ਮਿਡਲ ਈਸਟ ਰੀਜ਼ਨ ’ਚ ਉਪਲੱਬਧ ਹੋਵੇਗਾ। ਇਸ ਨਵੇਂ ਸਾਫਟਵੇਅਰ ਦਾ ਟ੍ਰਾਇਲ ਵਰਜ਼ਨ 26 ਨਵੰਬਰ ਤੋਂ ਹੀ ਮਿਲਣ ਲੱਗੇਗਾ।


Related News