1 ਅਕਤੂਬਰ ਨੂੰ ਭਾਰਤ ਆ ਰਿਹੈ Oppo ਦਾ ਇਹ ਸ਼ਾਨਦਾਰ ਫੋਨ

09/25/2021 5:10:15 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਕੰਪਨੀ ਓਪੋ ਆਪਣੀ ਏ-ਸੀਰੀਜ਼ ਦੇ ਨਵੇਂ ਡਿਵਾਈਸ ਓਪੋ ਏ55 ਨੂੰ 1 ਅਕਤੂਬਰ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਐਮਾਜ਼ਾਨ ਇੰਡੀਆ ’ਤੇ ਟੀਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਓਪੋ ਏ55 ਦੀ ਵਿਕਰੀ ਇਸ ਹੀ ਸ਼ਾਪਿੰਗ ਪਲੇਟਫਾਰਮ ਰਾਹੀਂ ਹੋਵੇਗੀ। ਗਾਹਕਾਂ ਨੂੰ ਇਸ ਸਮਾਰਟਫੋਨ ’ਚ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ, ਓਪੋ ਏ55 ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾਵੇਗੀ। ਇਸ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। ਇਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹੋਵੇਗਾ ਜਦਕਿ ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। 

ਫੋਨ ’ਚ 6 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਅਤੇ ਮੀਡੀਆਟੈੱਕ ਹੀਲਿਓ ਜੀ80 ਚਿਪਸੈੱਟ ਦਿੱਤਾ ਜਾ ਸਕਦਾ ਹੈ। ਨਾਲ ਹੀ ਇਸ ਵਿਚ 18 ਵਾਟ ਫਾਸਟ ਚਾਰਜਿੰਗ ਸਪੋਰਟ ਕਰਨ ਵਾਲੀ 5,000mAh ਦੀ ਬੈਟਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਦੇ ਲਿਹਾਜ ਨਾਲ ਫੋਨ ’ਚ ਵਾਈ-ਫਾਈ, ਬਲੂਟੁੱਥ 5.1, ਜੀ.ਪੀ.ਐੱਸ., ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਜਾ ਸਕਦਾ ਹੈ। 

ਓਪੋ ਏ55 ਦੀ ਸੰਭਾਵਿਤ ਕੀਮਤ
ਓਪੋ ਏ55 ਸਮਾਰਟਫੋਨ ਦੀ ਕੀਮਤ ਅਤੇ ਫੀਚਰਜ਼ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਪਰ ਲੀਕਸ ਦੀ ਮੰਨੀਏ ਤਾਂ ਇਸ ਸਮਾਰਟਫੋਨ ਦੀ ਕੀਮਤ ਲਗਭਗ 15,000 ਰੁਪਏ ਰੱਖੀ ਜਾ ਸਕਦੀ ਹੈ। ਇਸ ਡਿਵਾਈਸ ਨੂੰ ਐਮਾਜ਼ਾਨ ’ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। 


Rakesh

Content Editor

Related News