ਓਪੋ ਦੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 500 ਰੁਪਏ ਦੀ ਕਟੌਤੀ

10/22/2019 9:17:02 PM

ਗੈਜੇਟ ਡੈਸਕ—Oppo A5 2020 ਨੂੰ ਪਿਛਲੇ ਮਹੀਨੇ A9 2020 ਨਾਲ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ ਕਵਾਡ ਰੀਅਰ ਕੈਮਰਾ ਮਿਲਦਾ ਹੈ। ਹੁਣ ਲਾਂਚ ਦੇ ਲਗਭਗ ਇਕ ਮਹੀਨੇ ਬਾਅਦ ਹੀ ਇਸ ਸਮਾਰਟਫੋਨ ਦੀ ਕੀਮਤ 500 ਰੁਪਏ ਤਕ ਘਟਾ ਦਿੱਤੀ ਗਈ ਹੈ। ਇਹ ਪ੍ਰਾਈਸ ਘਟ ਪਰਮਾਨੈਂਟ ਹੈ। ਹਾਲਾਂਕਿ ਕੀਮਤ 'ਚ ਕਟੌਤੀ ਸਿਰਫ ਬੇਸ 3ਜੀ.ਬੀ. ਰੈਮ ਮਾਡਲ 'ਚ ਹੀ ਕੀਤੀ ਗਈ ਹੈ। ਇਸ ਬੇਸ ਵੇਰੀਐਂਟ ਨੂੰ ਹੁਣ 12,490 ਰੁਪਏ ਦੀ ਜਗ੍ਹਾ 11,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

PunjabKesari

Oppo A5 2020 ਨੂੰ ਭਾਰਤ 'ਚ 12,490 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਇਹ ਕੀਮਤ ਬੇਸ ਵੇਰੀਐਂਟ 3GB + 64GB ਲਈ ਰੱਖੀ ਗਈ ਸੀ। ਹਾਲਾਂਕਿ ਹੁਣ ਕੀਮਤ 'ਚ ਕਟੌਤੀ ਤੋਂ ਬਾਅਦ ਇਸ ਵੇਰੀਐਂਟ ਨੂੰ ਐਮਾਜ਼ੋਨ ਅਤੇ Oppo ਤੋਂ 11,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਦੂਜੇ ਪਾਸੇ ਫੋਨ ਦੇ 4ਜੀ.ਬੀ. ਰੈਮ+64ਜੀ.ਬੀ. ਵੇਰੀਐਂਟ ਦੀ ਕੀਮਤ 13,990 ਰੁਪਏ ਹੈ।

ਸਪੈਸੀਫਿਕੇਸ਼ਨਸ
ਡਿਉਲ ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 9 ਪਾਈ ਬੇਸਡ ColorOS 6.0.1 'ਤੇ ਚੱਲਦਾ ਹੈ। ਇਸ 'ਚ ਗੋਰਿੱਲਾ ਗਲਾਸ 3+ ਪ੍ਰੋਟੈਕਸ਼ਨ ਨਾਲ 6.5-inch HD+ (720 x 1600 ਪਿਕਸਲ ) ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 4ਜੀ.ਬੀ. ਰੈਮ ਨਾਲ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।

PunjabKesari

Oppo A5 2020 ਦੀ ਇੰਟਰਨਲ ਮੈਮੋਰੀ 64GB ਹੈ ਜਿਸ ਨੂੰ ਕਾਰਡ ਰਾਹੀਂ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਮੌਜੂਦ ਹੈ। ਇਸ ਸੈਟਅਪ 'ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਮੋਨੋਕ੍ਰੋਮ ਕੈਮਰਾ ਅਤੇ 2 ਮੈਗਾਪਿਕਸਲ  ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਉੱਥੇ ਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


Karan Kumar

Content Editor

Related News