Oppo ਨੇ ਭਾਰਤ ’ਚ ਲਾਂਚ ਕੀਤਾ ਸਸਤਾ ਫੋਨ, ਇੰਨੀ ਹੈ ਕੀਮਤ

Wednesday, Jun 24, 2020 - 11:51 AM (IST)

Oppo ਨੇ ਭਾਰਤ ’ਚ ਲਾਂਚ ਕੀਤਾ ਸਸਤਾ ਫੋਨ, ਇੰਨੀ ਹੈ ਕੀਮਤ

ਗੈਜੇਟ ਡੈਸਕ– ਓਪੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Oppo A11k ਲਾਂਚ ਕਰ ਦਿੱਤਾ ਹੈ। 8,990 ਰੁਪਏ ਦੀ ਕੀਮਤ ’ਚ ਆਉਣ ਵਾਲੇ ਇਸ ਫੋਨ ’ਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੀਚਰਜ਼ ਦੇ ਮਾਮਲੇ ’ਚ ਇਹ ਫੋਨ ਕਾਫ਼ੀ ਹੱਦ ਤਕ ਓਪੋ ਏ11 ਵਰਗਾ ਹੈ। ਫਲੋਇੰਗ ਸਿਲਵਰ ਅਤੇ ਫਲੋਇੰਗ ਬਲਿਊ ਰੰਗ ’ਚ ਆਉਣ ਵਾਲੇ ਇਸ ਫੋਨ ਨੂੰ ਹੁਣ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹੋ। 

Oppo A11k ਦੇ ਫੀਚਰਜ਼
ਫੋਨ ’ਚ 720x1520 ਪਿਕਸਲ ਰੈਜ਼ੋਲਿਊਸ਼ਨ ਨਾਲ 6.22 ਇੰਚ ਦੀ IPS LCD ਡਿਸਪਲੇਅ ਹੈ। 89 ਫ਼ੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਆਉਣ ਵਾਲੇ ਇਸ ਫੋਨ ਦਾ ਆਸਪੈਕਟ ਰੇਸ਼ੀਓ 19:9 ਹੈ। 

ਫੋਟੋਗ੍ਰਾਫੀ ਲਈ ਓਪੋ ਦੇ ਇਸ ਨਵੇਂ ਫੋਨ ’ਚ 13 ਮੈਗਾਪਿਕਸਲ+ 2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਫਰੰਟ ’ਚ ਸਲੈਫ਼ੀ ਲਈ 5 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। ਬਾਇਓਮੈਟ੍ਰਿਕ ਸਕਿਓਰਿਟੀ ਲਈ ਫੋਨ ਦੇ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਤੁਹਾਨੂੰ ਮੀਡੀਆਟੈੱਕ ਹੇਲੀਓ ਪੀ35 ਆਕਟਾ-ਕੋਰ ਚਿੱਪਸੈੱਟ ਮਿਲੇਗਾ। ਇਹ ਫੋਨ ਐਂਡਰਾਇਡ 9 ਪਾਈ ’ਤੇ ਬੇਸਡ ColorOS 6.1 ਆਪਰੇਟਿੰਗ ਸਿਸਟਮ ’ਤੇ ਚਲਦਾ ਹੈ। ਫੋਨ ’ਚ ਤੁਹਾਨੂੰ 4,230mAh ਦੀ ਬੈਟਰੀ ਮਿਲੇਗੀ। 


author

Rakesh

Content Editor

Related News