ਓਪੇਰਾ ਦਾ ਬੈਟਰੀ ਸੇਵਿੰਗ ਫੀਚਰ ਹੁਣ ਡੈਕਸਟਾਪ ਯੂਜ਼ਰ ਲਈ ਵੀ ਉਪਲੱਬਧ
Thursday, Jun 09, 2016 - 11:31 AM (IST)

ਜਲੰਧਰ— ਕਈ ਮਹੀਨਿਆਂ ਦੀ ਬੀਟਾ ਟੈਸਟਿੰਗ ਤੋਂ ਬਾਅਦ ਆਖਿਰਕਾਰ ਓਪੇਰਾ ਨੇ ਡੈਸਕਟਾਪ ਯੂਜ਼ਰ ਲਈ ਆਪਣੇ ਬੈਟਰੀ ਸੇਵਰ ਫੀਚਰ ਦਾ ਪਾਲਿਸ਼ਡ ਵਰਜ਼ਨ ਰਿਲੀਜ਼ ਕਰ ਦਿੱਤਾ ਹੈ। ਕੰਪਨੀ ਨੇ ਬ੍ਰਾਊਜ਼ਰ ''ਚ ਬੈਟਰੀ ਸੇਵਰ ਫੀਚਰ ਐਕਟਿਵ ਰੱਖਣ ''ਤੇ ਬੈਟਰੀ ਲਾਈਫ ''ਚ 50 ਫੀਸਦੀ ਤੱਕ ਦਾ ਵਾਧਾ ਹੋਣ ਦਾ ਦਾਅਵਾ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਨਵਾਂ ਓਪੇਰਾ ਬੈਟਰੀ ਸੇਵਰ ਫੀਚਰ ਤਾਂ ਹੀ ਕੰਮ ਕਰੇਗਾ ਜਦੋਂ ਲੈਪਟਾਪ ''ਚ ਪਾਵਰ ਕੇਬਲ ਨਹੀਂ ਲੱਗੀ ਹੋਵੇਗੀ। ਇਕ ਬੈਟਰੀ ਆਈਕਨ ਸਰਚ ਅਤੇ ਐਡ੍ਰੈੱਸ ਫੀਲਡ ਦੇ ਅੱਗੇ ਨਜ਼ਰ ਆਏਗਾ ਅਤੇ ਇਕ ਪਾਪ-ਅਪ ਡਾਇਲਾਗ ਬਾਕਸ ਰਾਹੀਂ ਪਾਵਰ ਸੇਵਰ ਮੋਡ ਨੂੰ ਐਕਟਿਵ ਕਰਨਾ ਸੰਭਵ ਹੋਵੇਗਾ। ਇਸ ਲਈ ਬੈਟਰੀ ਆਈਕਨ ਨੂੰ ਕਲਿੱਕ ਕਰਨਾ ਹੋਵੇਗਾ। ਯੂਜ਼ਰ ਬੈਟਰੀ ਸੇਵਿੰਗ ਫੀਚਰ ਨੂੰ ਆਪਣੀ ਮਰਜ਼ੀ ਨਾਲ ਸਵਿੱਚ ਆਨ/ਆਫ ਕਰ ਸਕਦੇ ਹਨ। ਬ੍ਰਾਊਜ਼ਰ ''ਚ ਇਹ ਵੀ ਪਤਾ ਲੱਗੇਗਾ ਕਿ ਲੈਪਟਾਪ ਦੀ ਬੈਟਰੀ ਘੱਟ ਹੋ ਗਈ ਹੈ ਅਤੇ ਪਾਵਰ ਸੇਵਰ ਮੋਡ ਨੂੰ ਐਕਟਿਵ ਕਰਨ ਦਾ ਸੁਝਾਅ ਦੇਵੇਗਾ।
ਇਸ ਫੀਚਰ ਦੁਆਰਾ ਬੈਟਰੀ ਲਾਈਪ ਨੂੰ ਆਪਟਿਮਾਈਜ਼ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਦੱਸਿਆ ਹੈ। ਇਹ ਬੈਕਗ੍ਰਾਊਂਡ ਟੈਬ ''ਚ ਐਕਟਿਵਿਟੀ ਘੱਟ ਕਰ ਦਿੰਦਾ ਹੈ। ਇਹ ਇਸਤੇਮਾਲ ਨਾ ਹੋਣ ਵਾਲੇ ਪਲੱਗ-ਇਨ ਨੂੰ ਪੋਜ਼ ਕਰ ਦਿੰਦਾ ਹੈ। ਇਹ ਫਰੇਮ ਰੇਟ ਨੂੰ 30 ਫਰੇਮ ਪ੍ਰਤੀ ਸੈਕਿੰਡ ਤੱਕ ਘੱਟ ਕਰ ਦਿੰਦਾ ਹੈ।
ਓਪੇਰਾ ਦਾ ਇਹ ਵੀ ਦਾਅਵਾ ਹੈ ਕਿ ਜਦੋਂ ਬੈਟਰੀ ਸੇਵਰ ਫੀਚਰ ਨੂੰ ਐਕਟਿਵ ਕੀਤਾ ਜਾਂਦਾ ਹੈ, ਲੈਪਟਾਪ-ਪੀ.ਸੀ. 3 ਡਿਗਰੀ ਹੋਰ ਠੰਡੇ ਰਹਿੰਦੇ ਹਨ।