ਪਹਿਲੀ ਵਾਰ ਕਿਸੇ ਦੇਸ਼ ਨੇ ਲਗਾਇਆ ChatGPT 'ਤੇ ਬੈਨ, ਦੱਸੀ ਇਹ ਵਜ੍ਹਾ

Tuesday, Apr 04, 2023 - 02:58 PM (IST)

ਗੈਜੇਟ ਡੈਸਕ- ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬਾਟ ਚੈਟਜੀਪੀਟੀ (ChatGPT) ਨੂੰ ਇਟਲੀ ਦੀ ਸਰਕਾਰ ਨੇ ਬੈਨ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਚੈਟਜੀਪੀਟੀ ਨੂੰ ਕਿਸੇ ਦੇਸ਼ 'ਚ ਬੈਨ ਕੀਤਾ ਹੋਵੇ। ਇਸ ਤੋਂ ਪਹਿਲਾਂ ਫਰਾਂਸ ਦੀ ਯੂਨੀਵਰਸਿਟੀ ਨੇ ਚੈਟਜੀਪੀਟੀ ਦੇ ਇਸਤੇਮਾਲ 'ਤੇ ਪਾਬੰਦੀ ਲਗਾਈ ਸੀ। ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੈਟਬਾਟ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਪ੍ਰਾਈਵੇਸੀ ਦੇ ਨਾਲ ਖਲਿਵਾੜ ਕਰ ਰਿਹਾ ਹੈ। 

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਕਿਉਂ ਲੱਗੀ ਪਾਬੰਦੀ?

ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਏ.ਆਈ. ਮਾਡਲ ਨਾਲ ਸੰਬੰਧਿਤ ਪ੍ਰਾਈਵੇਸੀ ਸੰਬੰਧੀ ਚਿੰਤਾਵਾਂ ਸਨ। ਰੈਗੂਲੇਟਰ ਨੇ ਕਿਹਾ ਕਿ ਉਹ ਤੁਰੰਤ ਪ੍ਰਭਾਵ ਨਾਲ ਓਪਨ ਏ.ਆਈ. 'ਤੇ ਪਾਬੰਦੀ ਲਗਾਏਗਾ ਅਤੇ ਉਸ ਦੀ ਜਾਂਚ ਕਰੇਗਾ। ਇਟਲੀ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਚੈਟਬਾਟ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਜੋ ਕਿ ਸਹੀ ਨਹੀਂ ਹੈ ਅਤੇ ਨਿਯਮਾਂ ਦਾ ਉਲੰਘਣ ਹੈ।

ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ

ਨਾਲ ਹੀ ਚੈਟਜੀਪੀਟੀ 'ਚ ਘੱਟੋ-ਘੱਟ ਉਮਰ ਵੈਰੀਫਿਕੇਸ਼ਨ ਲਈ ਵੀ ਕੋਈ ਆਪਸ਼ਨ ਨਹੀਂ ਹੈ, ਜੋ ਕਿ ਨਾਬਾਲਗ ਨੂੰ ਵੀ ਸੰਵੇਦਨਸ਼ੀਲ ਜਾਣਕਾਰੀ ਦੇ ਸਕਦਾ ਹੈ ਅਤੇ ਉਨ੍ਹਾਂ ਦੇ ਵਿਕਾਸ ਅਤੇ ਜਾਗਰੂਕਤਾ 'ਚ ਗਲਤ ਅਸਰ ਪਾ ਸਕਦਾ ਹੈ। ਦੱਸ ਦੇਈਏ ਕਿ ਚੈਟਜੀਪੀਟੀ ਯੂ.ਐੱਸ. ਸਟਾਰਟਅਪ ਓਪਨ ਏ.ਆਈ. ਦੁਆਰਾ ਬਣਾਇਆ ਗਿਆ ਹੈ ਅਤੇ ਇਹ ਮਾਈਕ੍ਰੋਸਾਫਟ ਦੁਆਰਾ ਸਮਰਥਿਤ ਹੈ। ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੈਟਜੀਪੀਟੀ ਪਹਿਲਾਂ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਦਾ ਹੈ, ਫਿਰ ਉਸ ਨੂੰ ਆਪਣੇ ਹਿਸਾਬ ਨਾਲ ਇਸਤੇਮਾਲ ਕਰਦਾ ਹੈ। ਇਹ ਲੋਕਾਂ ਦੀ ਪ੍ਰਾਈਵੇਸੀ ਦੇ ਨਾਲ ਖਿਲਵਾੜ ਹੈ।

ਇਹ ਵੀ ਪੜ੍ਹੋ– Twitter ਦਾ Logo ਬਦਲਿਆ! Blue Bird ਦੀ ਥਾਂ ਦਿਖਾਈ ਦੇਣ ਲੱਗਾ Doge

OpenAI ਨੇ ਦਿੱਤੀ ਇਹ ਸਫ਼ਾਈ

ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦੇ ਦੋਸ਼ਾਂ 'ਤੇ ਚੈਟਜੀਪੀਟੀ ਨੂੰ ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਨੇ ਵੀ ਬਿਆਨ ਦਿੱਤਾ ਹੈ। ਓਪਨ ਏ.ਆਈ. ਨੇ ਕਿਹਾ ਕਿ ਉਹ ਪ੍ਰਾਈਵੇਸੀ ਕਾਨੂੰਨਾਂ ਦਾ ਪਾਲਣ ਕਰਦਾ ਹੈ। ਕੰਪਨੀ ਨੇ ਕਿਹਾ ਕਿ ਏ.ਆਈ. ਟੂਲ ਨੂੰ ਟ੍ਰੈਂਡ ਕਰਨ ਲਈ ਲੋਕਾਂ ਦੀ ਨਿੱਜੀ ਜਾਣਕਾਰੀ ਦਾ ਨਾ ਦੇ ਬਰਾਬਰ ਇਸਤੇਮਾਲ ਕੀਤਾ ਗਿਆ ਹੈ। ਓਪਨ ਏ.ਆਈ. ਨੇ ਦੱਸਿਆ ਕਿ ਉਸ ਨੇ ਇਟਲੀ ਦੇ ਡਾਟਾ ਸੁਰੱਖਿਆ ਰੈਗੂਲੇਟਰ ਦੇ ਅਪੀਲ 'ਤੇ ਇਟਲੀ 'ਚ ਯੂਜ਼ਰਜ਼ ਲਈ ਚੈਟਜੀਪੀਟੀ ਨੂੰ ਬੰਦ ਕਰ ਦਿੱਤਾ ਹੈ ਪਰ ਅਸੀਂ ਜਲਦੀ ਹੀ ਵਾਪਸੀ ਕਰਾਂਗੇ। ਕੰਪਨੀ ਦੇ ਸੀ.ਈ.ਓ. ਸੈਮ ਅਲਟਮੈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਅਲਟਮੈਨ ਨੇ ਆਪਣੇ ਟਵੀਟ 'ਚ ਲਿਖਿਆ ਕਿ ਬੇਸ਼ੱਕ ਅਸੀਂ ਇਟਲੀ ਦੀ ਸਰਕਾਰ ਦੇ ਅੱਗੇ ਝੁਕ ਗਏ ਹਾਂ ਅਤੇ ਅਸੀਂ ਇਟਲੀ 'ਚ ਚੈਟਜੀਪੀਟੀ ਨੂੰ ਬੰਦ ਕਰ ਦਿੱਤਾ ਹੈ ਪਰ ਅਸੀਂ ਸਾਰੇ ਪ੍ਰਾਈਵੇਸੀ ਕਾਨੂੰਨਾਂ ਦਾ ਪਾਲਣ ਕਰ ਰਹੇ ਹਾਂ। ਇਟਲੀ ਮੇਰੇ ਪਸੰਦੀਦਾ ਦੇਸ਼ਾਂ 'ਚੋਂ ਇਕ ਹੈ ਅਤੇ ਅਸੀਂ ਜਲਦੀ ਵਾਪਸੀ ਕਰਾਂਗੇ। 

ਇਹ ਵੀ ਪੜ੍ਹੋ– ਦਿੱਲੀ ਮੈਟਰੋ 'ਚ 'ਛੋਟੇ ਕੱਪੜਿਆਂ' 'ਚ ਸਫ਼ਰ ਕਰਨ 'ਤੇ DMRC ਸਖ਼ਤ, ਕੁੜੀ ਬੋਲੀ-ਮੇਰੀ ਜ਼ਿੰਦਗੀ... ਮੈਂ ਜੋ ਮਰਜ਼ੀ ਕਰਾਂ

PunjabKesari

ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ

ਇਸ ਤੋਂ ਪਹਿਲਾਂ ਫਰਾਂਸ ਦੀ ਯੂਨਿਵਰਸਿਟੀ ਨੇ ਕੀਤਾ ਸੀ ChatGPT ਨੂੰ ਬੈਨ

ਫਰਾਂਸ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇਕ Science Po ਨੇ ਇਸੇ ਸਾਲ ਜਨਵਰੀ 'ਚ ਚੈਟਜੀਪੀਟੀ ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ। ਯੂਨੀਵਰਸਿਟੀ ਨੇ ਇਸ ਦੇ ਪਿੱਛੇ ਚੈਟਜੀਪੀਟੀ ਦੀ ਮਦਦ ਨਾਲ ਆਨਲਾਈਨ ਫਰਾਡ 'ਚ ਵਾਧਾ ਹੋ ਸਕਦਾ ਹੈ ਅਤੇ ਓਰੀਜਨਲ ਕੰਟੈਂਟ ਦੀ ਚੋਰੀ ਹੋ ਸਕਦੀ ਹੈ, ਨੂੰ ਕਾਰਨ ਦੱਸਿਆ ਸੀ।

ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ


Rakesh

Content Editor

Related News