ਆਨਲਾਈਨ ਸਪੋਰਟ ਹੋਇਆ HTC Desire 20 Pro ਸਮਾਰਟਫੋਨ

04/26/2020 9:53:53 PM

ਗੈਜੇਟ ਡੈਸਕ—ਸਮਾਰਟਫੋਨ ਨਿਰਮਾਤਾ ਕੰਪਨੀ ਐੱਚ.ਟੀ.ਸੀ. (HTC) ਨਵੇਂ ਫਲੈਗਸ਼ਿਪ ਫੋਨ Desire 20 Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਵਿਚਾਲੇ ਕੰਪਨੀ ਦੇ ਇਸ ਆਗਾਮੀ ਸਮਾਰਟਫੋਨ ਨੂੰ ਸਰਟੀਫਿਕੇਸ਼ਨ ਸਾਈਟ ਗੀਕਬੈਂਚ 'ਤੇ ਸਪਾਰਟ ਕੀਤਾ ਗਿਆ ਹੈ। ਲਿਸਟਿੰਗ ਮੁਤਾਬਕ ਯੂਜ਼ਰਸ ਨੂੰ ਇਸ ਸਮਾਰਟਫੋਨ 'ਚ 6ਜੀ.ਬੀ. ਰੈਮ ਅਤੇ ਕੁਆਲਕਾਮ ਸਨੈਪਡਰੈਗਨ ਪ੍ਰੋਸੈਸਰ ਦਾ ਸਪੋਰਟ ਮਿਲੇਗਾ। ਹਾਲਾਂਕਿ, ਕੰਪਨੀ ਨੇ ਹੁਣ ਤਕ ਇਸ ਸਮਾਰਟਫੋਨ ਦੀ ਲਾਂਚਿੰਗ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ 2018 'ਚ ਐੱਚ.ਟੀ.ਸੀ. ਯੂ12 ਪਲੱਸ ਸਮਾਰਟਫੋਨ ਬਾਜ਼ਾਰ 'ਚ ਪੇਸ਼ ਕੀਤਾ ਸੀ।

HTC Desire 20 Pro ਦੀ ਸੰਭਾਵਿਤ ਜਾਣਕਾਰੀ
ਮੀਡੀਆ ਰਿਪੋਰਟ ਮੁਤਾਬਕ ਐੱਚ.ਟੀ.ਸੀ. ਦੇ ਇਸ ਸਮਾਰਟਫੋਨ ਨੂੰ ਗੀਕਬੈਂਚ 'ਤੇ Bayamo ਦੇ ਨਾਂ ਨਾਲ ਸਪਾਰਟ ਕੀਤਾ ਗਿਆ ਹੈ। ਯੂਜ਼ਰਸ ਨੂੰ ਇਸ 'ਚ 3.5 ਐੱਮ.ਐੱਮ. ਦਾ ਹੈੱਡਫੋਨ ਜੈਕ ਅਤੇ ਐੱਚ.ਡੀ. ਡਿਸਪਲੇਅ ਦਾ ਸਪਾਰਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਸ ਆਗਾਮੀ ਸਮਾਰਟਫੋਨ 'ਚ ਸਨੈਪਡਰੈਗਨ 665 ਪ੍ਰੋਸੈਸਰ ਨਾਲ 6ਜੀ.ਬੀ. ਰੈਮ ਮਿਲਣ ਦੀ ਉਮੀਦ ਹੈ। ਹਾਲਾਂਕਿ ਅਜੇ ਤਕ ਇਸ ਸਮਾਰਟਫੋਨ ਦੇ ਹੋਰ ਫੀਚਰਸ ਦੀ ਜਾਣਕਾਰੀ ਨਹੀਂ ਮਿਲੀ ਹੈ।

ਗੀਕਬੈਂਚ ਸਾਈਟ 'ਤੇ ਮਿਲੇ ਇੰਨੇ ਪੁਆਇੰਟ
ਐੱਚ.ਟੀ.ਸੀ. Desire 20 Pro ਨੂੰ ਗੀਕਬੈਂਚ ਸਾਈਟ 'ਤੇ ਸਿੰਗਲ ਕੋਰ 'ਚ 312 ਪੁਆਇੰਟ ਅਤੇ ਮਲਟੀ-ਕੋਰ 'ਚ 1,367 ਪੁਆਇੰਟ ਮਿਲੇ ਹਨ।

HTC U12+ ਨੂੰ 2018 'ਚ ਕੀਤਾ ਸੀ ਲਾਂਚ
ਤੁਹਾਨੂੰ ਦੱਸ ਦੇਈਏ ਕਿ ਐੱਚ.ਟੀ.ਸੀ. ਨੇ ਇਸ ਸਮਾਰਟਫੋਨ 'ਚ 2018 'ਚ ਲਾਂਚ ਕੀਤਾ ਸੀ। ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ 'ਚ 6 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਇਸ ਸਮਾਰਟਫੋਨ 'ਚ 6ਜੀ.ਬੀ. ਰੈਮ ਨਾਲ ਕੁਆਲਕਾਮ ਸਨੈਪਡਰੈਗਨ 845 ਪ੍ਰੋਸੈਸਰ ਦਾ ਸਪੋਰਟ ਮਿਲਿਆ ਹੈ। ਉੱਥੇ, ਦੂਜੇ ਪਾਸੇ ਕੰਪਨੀ ਨੇ ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਡਿਊਲ ਕੈਮਰਾ ਸੈਟਅਪ ਦਿੱਤਾ ਹੈ ਜਿਸ 'ਚ 16 ਮੈਗਾਪਿਕਸਲ ਦੇ ਦੋ ਸੈਂਸਰ ਹਨ। ਇਸ ਤੋਂ ਇਲਾਵਾ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।


Karan Kumar

Content Editor

Related News