ਸਟ੍ਰੈੱਸ ਮੁਕਤ ਹੋਣਾ ਹੈ ਤਾਂ ਕਰੋ ONLINE SHOPPING
Wednesday, Dec 30, 2015 - 12:33 PM (IST)
ਜਲੰਧਰ : ਇਕ ਸ਼ੋਧ ਦੇ ਮੁਤਾਬਕ ਆਨਲਾਈਨ ਸ਼ਾਪਿੰਗ ਨਾਲ ਲੋਕਾਂ ਨੂੰ ਕੰਮ ਦੇ ਸਟ੍ਰੈਸ ਤੇ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲਦੀ ਹੈ। ਇਹ ਸ਼ੋਧ ਨਵੰਬਰ ''ਚ ਸ਼ੁਰੂ ਹੋਇਆ ਸੀ ਤੇ ਦੁਨੀਆ ਭਰ ''ਚੋਂ 40% ਪ੍ਰੋਫੈਸ਼ਨਲਜ਼ ਨੇ ਇਸ ਨੂੰ ਸਹੀ ਮੰਨਿਆ ਹੈ ਕਿ ਆਨਲਾਈਨ ਸ਼ਾਪਿੰਗ ਸਟ੍ਰੈੱਸ ਨੂੰ ਘੱਟ ਕਰਨ ਦਾ ਇਕ ਵਧੀਆ ਤਰੀਕਾ ਹੈ।
ਸ਼ੋਧ ''ਚ ਇਹ ਵੀ ਕਿਹਾ ਗਿਆ ਹੈ ਕਿ ਵੈੱਬਸਾਈਟਸ ਦਾ ਡਿਜ਼ਾਈਨ ਵੀ ਇਸ ''ਚ ਬਹੁਤ ਮਾਇਨੇ ਰਖਦਾ ਹੈ। ਨਾਲ ਹੀ ਨਾਲ ਜੇ ਤੁਹਾਨੂੰ ਆਨਲਾਈਨ ਡਿਸਕਾਊਂਟ ਮਿਲਦਾ ਹੈ ਤਾਂ ਇਹ ਵੀ ਤੁਹਾਨੂੰ ਸਟ੍ਰੈਸ ਤੋਂ ਦੂਰ ਕਰਦੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਆਨਲਾਈਨ ਆਰਡਰ ਕਰ ਕੇ ਵੀ ਲੋਕ ਇਕ ਤਰ੍ਹਾਂ ਨਾਲ ਆਪਣੇ ਕੰੰਮ ਦੇ ਸਟ੍ਰੈੱਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਟੱਡੀ ਦੇ ਮੁਤਾਬਰ ਇਸ ਨਾਲ ਲੋਕਾਂ ''ਚ ਫਿਜ਼ੂਲ ਖਰਚ ਵੀ ਵਧਿਆ ਹੈ ਪਰ ਲੋਕ ਇਸ ਨਾਲ ਸਟ੍ਰੈੱਸ ਮੁਕਤ ਹੁੰਦੇ ਹਨ।
