ਵਨ ਪਲੱਸ 3 ਅਤੇ ਵਨ ਪਲੱਸ 3T ਨੂੰ ਮਿਲਿਆ ਆਕਸੀਜਨ OS 4.1.3 ਅਪਡੇਟ
Friday, Apr 14, 2017 - 05:37 PM (IST)

ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ ਵਨ ਪਲੱਸ ਨੇ ਆਪਣੇ ਸਮਾਰਟਫੋਨ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। OxygenOS 4.1.3 ਓਵਰ-ਦੀ-ਏਅਰ (OTA) ਨਾਂ ਤੋਂ ਇਹ ਅਪਡੇਟ ਵਨ ਪਲੱਸ 3 ਅਤੇ ਵਨ ਪਲੱਸ 3T ਸਮਾਰਟਫੋਨ ''ਚ ਦਿੱਤਾ ਗਿਆ ਹੈ। ਇਹ ਨਵਾਂ ਅਪਡੇਟ ਪਿਛਲੇ ਮਹੀਵੇ ਹੀ ਆਏ OxygenOS 4.1.0 ਤੋਂ ਮਿਲਦਾ-ਜੁਲਦਾ ਹੈ, ਜੋ ਕਿ ਦੋਵੇਂ ਸਮਾਰਟਫੋਨ ਲਈ ਜਾਰੀ ਕੀਤੇ ਗਏ ਸਨ। OxygenOS 4.1.3 OTA ਅਪਡੇਟ ਵੀਰਵਾਰ ਤੋਂ ਫਿਲਹਾਲ ਕੁਝ ਹੀ ਲੋਕਾਂ ਦੇ ਸਮਾਰਟਫੋਨ ''ਚ ਮਿਲੇਗਾ, ਹੌਲੀ-ਹੌਲੀ ਇਹ ਸਾਰੇ ਫੋਨ ''ਚ ਉਪਲੱਬਧ ਹੋਵੇਗਾ।
ਜ਼ਿਕਰਯੋਗ ਗੈ ਕਿ ਪਿਛਲੇ ਮਹੀਨੇ ਮਾਰਚ ''ਜਚ ਹੀ ਵਨ ਪਲੱਸ ਨੇ ਆਪਣੇ ਦੋਵੇਂ ਸਮਾਰਟਫੋਨ ਵਨ ਪੱਲਸ 3 ਅਤੇ ਵਨ ਪੱਲਸ 3T ਲਈ ਐਂਡਰਾਇਡ 7.1.1ਆਧਾਰਿਤ OxygenOS 4.1.0 ਅਪਡੇਟ ਜਾਰੀ ਕੀਤਾ ਸੀ। ਇਸ ਅਪਡੇਟ ਦੇ ਰਾਹੀ ਯੂਜ਼ਰਸ ਨੂੰ ਵਾਈ-ਫਾਈ IPv6 ਸਪੋਰਟ ਟੋਗਲ ਅਤੇ ਅਸ਼ਟੀਮਾਈਜ਼ ਵਾਈ-ਫਾਈ ਸਵਿੱਚਰ ਸਪੋਰਟ ਦਿੱਤਾ ਗਿਆ। ਵਨ ਪਲੱਸ ਦੀ ਮੰਨੀਏ ਤਾਂ ਇਹ ਅਪਡੇਟ ਵਾਈ-ਫਾਈ ''ਚ ਆਏ ਬਗ ਨੂੰ ਫਿਕਸ ਕਰੇਗਾ। ਨਾਲ ਹੀ ਫੀਚਰਸ ਨੂੰ ਵੀ ਬਿਹਤਰ ਕੀਤਾ ਗਿਆ ਹੈ, ਜਿਸ ''ਚ ਤਸਵੀਰਾਂ ਦਾ ਕਲਰ ਆਉਣਾ, ਬਿਹਤਰ ਵੀਡੀਓ ਸਥਿਰਤਾ ਸਮੇਤ ਬਿਹਤਰ ਵਾਈ-ਫਾਈ ਅਤੇ ਬਲੂਟੁਥ ਵਾਈ-ਫਆਈ ਬਲੂਟੁਥ ਕਨੈਕਟੀਵਿਟੀ ਸ਼ਾਮਿਲ ਹਨ।
Oneplus 3 ਦੇ ਫੀਚਰਸ -
ਐਂਡਰਪਾਇਡ 6.0.1 ਮਾਰਸ਼ਮੈਲੋ ''ਤੇ ਕੰਮ ਕਰਨ ਵਾਲ ਫੋਨ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਨਾਲ ਆਉਦਾ ਹੈ। ਇਹ ਹੈਂਡਸੈੱਟ ਕਵਾਲਕਮ ਸਨੈਪਡ੍ਰੈਗਨ 820 ਚਿੱਪਸੈੱਟ ਨਾਲ ਲਸ ਹੈ। ਇਸ ਨਾਲ 6GB ਐੱਲ. ਪੀ. ਡੀ. ਡੀ. ਆਰ, ਰੈਮ ਅਤੇ 64GB ਦਿੱਤੀ ਗਈ ਹੈ, ਨਾਲ ਹੀ ਗ੍ਰਾਫਿਕਸ ਲਈ ਐਡ੍ਰੋਨੋਨ ਡੀ. ਪੀ. ਯੂ. ਇੰਟੀਗ੍ਰੇਟਡ ਵੀ ਦਿੱਤਾ ਗਿਆ ਹੈ। ਹਾਰਡਵੇਅਰ ਕੀਜ਼ ਵੀ ਦਿੱਤੀ ਗਈ ਹੈ। ਬਿਹਤਰ ਫੋਟੋਗ੍ਰਾਫੀ ਲਈ ਇਸ ''ਤ ਸੋਨੀ ਆਈ. ਐੱਮ. ਐੱਕਸ. 298 ਸੈਂਸਰ, ਐੱਫ/ 2.0 ਅਪਰਚਰ, ਓ, ਆਈ. ਐੱਸ. ਅਤੇ ਈ. ਆਈ. ਐੱਸ. ਅਤਚੇ ਪੀ. ਡੀ. ਏ. ਐੱਫ. ਨਾਲ 16 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ, ਤਾਂ ਫਰੰਟ ਕੈਮਰੇ ''ਚ ਸੋਨੀ ਆਈ. ਐੱਮ. ਐਕਸ 179 ਸੈਂਸਰ ਦਿੱਤਾ ਗਿਆ ਹੈ। ਬਿਹਤਰ ਕਨੈਕਟੀਵਿਟੀ ਲਈ ਇਸ ''ਚ 4ਜੀ ਐੱਲ. ਟੀ. ਈ. ਬੈਂਡ ਵਾਈ-ਫਾਈ 802.11 ਏ. ਸੀ., ਬਲੂਟੁਥ 4.2, ਐੱਨ, ਐੱਫ. ਸੀ. ਅਤੇ ਜੀ. ਪੀ. ਐੱਸ/ਏ. ਜੀ. ਪੀ. ਐੱਸ. ਵਰਪਗੇ ਫੀਚਰ ਸ਼ਾਮਿਲ ਹਨ। 3000mAh ਦੀ ਬੈਟਰੀ ਨਾਲ ਇਸ ਫੋਨ ''ਚ ਡੈਸ਼ ਚਾਰਜ ਐਡਸ਼ਟਰ ਦਿੱਤਾ ਹੋਇਆ ਹੈ।
Oneplus 3“ ਦੇ ਫੀਚਰਸ -
ਫੋਨ ''ਚ 5.5 ਇੰਚ ਦੀ ਫੁੱਲ ਐੱਚ. ਡੀ. ਆਪਟੀਕਲ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਜਿਸ ''ਤੇ ਕਾਰਨਿੰਗ ਗੋਰਿਲਾ ਗਾਲਸ 4 ਦੀ ਪ੍ਰੋਟੈਕਸ਼ਨ ਦਿੱਤੀ ਹੈ। ਇਹ ਫੋਨ 2.35 ਗੀਗਾਹਟਰਜ਼ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 672 ਰੈਮ ਨਾਲ ਲੈਸ ਹੈ। ਫੋਟੋਗ੍ਰਾਫੀ ਲਈ ਇਸ ''ਚ 16MP ਦਾ ਰਿਅ੍ਰ ਕੈਮਰਾ ਦਿੱਾਤ ਗਿਆ ਹੈ ਤਾਂ 16MP ਦਾ ਹੀ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਸ ਫੋਨ ਤੋਂ 4K ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ।
ਇਸ ''ਚ 3400m1h ਦੀ ਬੈਟਰੀ ਦਿੱਤੀ ਗਈ ਹੈ, ਜੋ ਡੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ''ਚ ਡਿਊਲ ਸਿਮ 47 ਸਪੋਰਟ, ਵਾਈ-ਫਾਈ ਬਲੂਟੁਥ, ਐੱਨ, ਐੱਫ. ਸੀ. ਅਤੇ ਜੀ. ਪੀ. ਐੱਸ. ਫੀਚਰਸ ਦਿੱਤੇ ਗਏ ਹਨ। ਇਸ ਨੂੰ ਗਨਮੇਟਲ ਅਤੇ ਸਾਫਟ ਗੋਲਡ ਕਲਰ ''ਚ ਪੇਸ਼ ਕੀਤਾ ਗਿਆ ਹੈ।