OnePlus ਜਲਦ ਲਾਂਚ ਕਰੇਗੀ ਇਹ ਡਿਵਾਈਸ

02/11/2020 9:00:07 PM

ਗੈਜੇਟ ਡੈਸਕ—ਵਨਪਲੱਸ ਜਲਦ ਹੀ ਆਪਣਾ ਇਕ ਹੋਰ ਨਵਾਂ ਡਿਵਾਈਸ ਲਾਂਚ ਕਰ ਸਕਦੀ ਹੈ ਜੋ ਇਕ ਪਾਵਰ ਬੈਂਕ ਹੋਵੇਗਾ। ਇਸ 'ਚ ਕੰਪਨੀ ਵਾਇਰ ਚਾਰਜਿੰਗ ਦੀ ਤਕਨੀਕ ਨੂੰ ਬਿਹਤਰ ਕਰੇਗੀ। ਕੰਪਨੀ ਇਸ ਨੂੰ ਫਾਸਟ ਚਾਰਜਿੰਗ ਤਕਨੀਕ ਨਾਲ ਲਾਂਚ ਕਰੇਗੀ। ਇਸ ਦਾ ਸੰਕੇਤ OnePlus co-founder Carl Pei ਨੇ ਆਪਣੇ ਇਕ ਟਵਿਟ ਰਾਹੀਂ ਦਿੱਤਾ ਹੈ।

ਵਨਪਲੱਸ ਨੇ ਸਾਲ 2015 'ਚ ਆਪਣਾ 10,000 ਐੱਮ.ਏ.ਐੱਚ. ਦੀ ਬੈਟਰੀ ਵਾਲਾ ਪਾਵਰ ਬੈਂਕ ਲਾਂਚ ਕੀਤਾ ਸੀ। ਹੁਣ ਕੰਪਨੀ ਆਪਣੇ ਪਾਵਰ ਬੈਂਕ ਨੂੰ ਦੋਬਾਰਾ ਬਿਹਤਰ ਫੀਚਰ ਨਾਲ ਲਾਂਚ ਕਰੇਗੀ। ਹਾਲਾਂਕਿ ਅਜੇ ਤਕ ਪਾਵਰ ਬੈਂਕ ਨੂੰ ਲੈ ਕੇ ਕੋਈ ਲੀਕ ਜਾਂ ਹੋਰ ਜਾਣਕਾਰੀ ਨਹੀਂ ਮਿਲੀ ਹੈ।

ਦੱਸਣਯੋਗ ਹੈ ਕਿ ਕੰਪਨੀ ਜਲਦ ਹੀ ਵਨਪਲੱਸ 8 ਲਾਂਚ ਕਰ ਸਕਦੀ ਹੈ ਹਾਲਾਂਕਿ ਕੰਪਨੀ ਨੇ ਇਸ ਨੂੰ ਲੈ ਕੇ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ ਪਰ ਜਿਵੇਂ ਕਿ ਕੰਪਨੀ ਦਾ ਟ੍ਰੈਂਡ ਹੈ ਕਿ ਉਹ ਹਰ ਸਾਲ ਅਪ੍ਰੈਲ ਤਕ ਆਪਣਾ ਸਾਲ ਦਾ ਪਹਿਲਾਂ ਫੋਨ ਲਾਂਚ ਕਰਦੀ ਹੈ।


KamalJeet Singh

Content Editor

Related News