OnePlus ਯੂਜ਼ਰਸ ਹੋ ਰਹੇ ਪਰੇਸ਼ਾਨ, ਬਲੂਟੂਥ ਦੇ ਰਿਹੈ ‘ਧੋਖਾ’
Friday, Aug 28, 2020 - 01:41 PM (IST)
ਗੈਜੇਟ ਡੈਸਕ– ਸਾਲ 2015 ’ਚ ਸਭ ਤੋਂ ਪਹਿਲਾ ਮਿਡਰੇਂਜ ਹੈਂਡਸੈੱਟ OnePlus X ਲਾਂਚ ਕਰਨ ਤੋਂ ਬਾਅਦ ਵਨਪਲੱਸ ਨੇ ਇਕ ਵਾਰ ਫਿਰ ਕਿਫਾਇਤੀ ਸਮਾਰਟਫੋਨ OnePlus Nord ਲੈ ਕੇ ਆਈ ਹੈ। ਪਹਿਲੀ ਵਾਰ ਕੰਪਨੀ ਨੇ ਕਿਸੇ ਸਮਾਰਟਫੋਨ ਦੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ ਇਕ ਮਹੀਨੇ ’ਚ ਉਸ ਨੂੰ 5 ਸਿਸਟਮ ਅਪਡੇਟਸ ਦਿੱਤੇ ਹਨ। ਸਾਰੇ ਅਪਡੇਟਸ ’ਚ ਕਈ ਬਗਸ ਅਤੇ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਗਿਆ ਹੈ। ਇਸ ਦੇ ਬਾਵਜੂਦ ਵੀ ਯੂਜ਼ਰਸ ਬਲੂਟੂਥ ਕੁਨੈਕਟੀਵਿਟੀ ਨਾਲ ਜੁੜੀ ਸਮੱਸਿਆ ਕਾਰਨ ਪਰੇਸ਼ਾਨ ਹਨ।
ਜ਼ੋਰਦਾਰ ਹਾਈਪ ਤੋਂ ਬਾਅਦ ਲਾਂਚ ਹੋਏ OnePlus Nord ਨੂੰ ਇਸ ਦੇ ਪਲਾਸਟਿਕ ਫਰੇਮ ਲਈ ਕਾਫੀ ਕ੍ਰਿਟੀਸਾਈਜ਼ ਕੀਤਾ ਗਿਆ, ਜਿਸ ਕਾਰਨ JerryRigEverything ਦੇ ਡਿਊਰੇਬਿਲਿਟੀ ਟੈਸਟ ’ਚ ਫੋਨ ਫੇਲ ਹੋ ਗਿਆ ਅਤੇ ਮੋੜਨ ’ਤੇ ਟੁੱਟ ਗਿਆ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੋਨ ਦੀ ਡਿਸਪਲੇਅ ’ਚ ਗ੍ਰੀਨ ਟਿੰਟ ਵਿਖਣ ਦੀ ਸ਼ਿਕਾਇਤ ਵੀ ਕੀਤੀ। ਹੁਣ ਫੋਨ ਦੀ ਬਲੂਟੂਥ ਕੁਨੈਕਟੀਵਿਟੀ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਢੇਰਾਂ ਯੂਜ਼ਰਸ ਕਰ ਰਹੇ ਹਨ।
ਡ੍ਰੋਪ ਹੋ ਜਾਂਦਾ ਹੈ ਕੁਨੈਕਸ਼ਨ
ਵਨਪਲੱਸ ਕਮਿਊਨਿਟੀ ਤੋਂ ਇਲਾਵਾ ਰੈਡਿਟ ਅਤੇ ਟਵਿਟਰ ’ਤੇ ਢੇਰਾਂ ਯੂਜ਼ਰਸ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਵਨਪਲੱਸ ਨੋਰਡ ’ਤੇ ਬਲੂਟੂਥ ਪੇਅਰਿੰਗ ਹੋਣ ਦੇ ਕੁਝ ਮਿਟਾਂ ਬਾਅਦ ਹੀ ਕੁਨੈਕਸ਼ਨ ਡ੍ਰੋਪ ਹੋ ਗਿਆ। ਅਜਿਹੇ ’ਚ ਨਾ ਤਾਂ ਯੂਜ਼ਰਸ ਆਰਾਮ ਨਾਲ ਮਿਊਜ਼ਿਕ ਸੁਣ ਸਕਦੇ ਹਨ ਅਤੇ ਨਾ ਹੀ ਬਲੂਟੂਥ ਵਾਲੇ ਵਾਇਰਲੈੱਸ ਈਅਰਫਨੋਸ ਦੀ ਮਦਦ ਨਾਲ ਕਾਲਿੰਗ ਕੀਤੀ ਜਾ ਸਕਦੀ ਹੈ। PiunikaWeb ਮੁਤਾਬਕ, ਇਕ ਯੂਜ਼ਰਸ ਨੇ ਕਿਹਾ ਕਿ ਬਲੂਟੂਥ ਕੁਨੈਕਟੀਵਿਟ ਨਾਲ ਜੁੜੀ ਸਮੱਸਿਆ ਉਦੋਂ ਆਈ ਜਦੋਂ ਉਹ 2.4GHz ਵਾਈ-ਫਾਈ ਨਾਲ ਕੁਨੈਕਟਿਡ ਸੀ।
ਪਹਿਲਾਂ ਵੀ ਆਈ ਸੀ ਸਮੱਸਿਆ
ਵਨਪਲੱਸ ਨੋਰਡ ਕੰਪਨੀ ਦਾ ਪਹਿਲਾ ਫੋਨ ਨਹੀਂ ਹੈ, ਜਿਸ ਵਿਚ ਬਲੂਟੂਥ ਕੁਨੈਕਟੀਵਿਟੀ ਨੂੰ ਲੈ ਕੇ ਯੂਜ਼ਰਸ ਨੂੰ ਪਰੇਸ਼ਾਨ ਹੋਣਾ ਪਿਆ ਹੈ। ਇਸ ਤੋਂ ਪਹਿਲਾਂ OnePlus 5, OnePlus 5T ਅਤੇ OnePlus 6 ਯੂਜ਼ਰਸ ਨੂੰ ਵੀ ਅਜਿਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।ਬ੍ਰਾਂਡ ਵਲੋਂ ਇਸ ਸਮੱਸਿਆ ’ਤੇ ਅਜੇ ਤਕ ਕੁਝ ਨਹੀਂ ਕਿਹਾ ਗਿਆ ਪਰ ਇਹ ਸਮੱਸਿਆ ਸਾਫਟਵੇਅਰ ਅਪਡੇਟ ਜਾਂ ਫਿਰ ਖ਼ਰਾਬ ਯੂਨਿਟ ਦੀ ਸਰਵਿਸ ਜਾਂ ਰਿਪਲੇਸਮੈਂਟ ਨਾਲ ਠੀਕ ਕੀਤੀ ਜਾ ਸਕਦੀ ਹੈ।