ਸਤੰਬਰ ’ਚ ਲਾਂਚ ਹੋਵੇਗਾ Oneplus ਦਾ ਪਹਿਲਾ Smart TV, ਅਮੇਜ਼ਨ ਤੋਂ ਕਰ ਸਕੋਗੇ ਖਰੀਦਾਰੀ

08/22/2019 1:36:07 PM

ਗੈਜੇਟ ਡੈਸਕ– ਆਉਣ ਵਾਲੇ ਟੀਵੀ ਦੇ ਨਾਂ ਦੀ ਪੁੱਸ਼ਟੀ ਕਰਨ ਦੇ ਕੁਝ ਹੀ ਦਿਨਾਂ ਬਾਅਦ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਕਿਹਾ ਹੈ ਕਿ ਇਹ ਡਿਵਾਈਸ ਸਤੰਬਰ ’ਚ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ। ਵਨਪਲੱਸ ਫੋਰਮ ’ਤੇ ਕੀਤੇ ਗਏ ਇਕ ਪੋਸਟ ’ਚ ਸੀ.ਈ.ਓ. ਪੀਟ ਲਾਊ ਨੇ ਆਪਣੇ ਸਮੁਦਾਏ ਦੇ ਮੈਂਬਰਾਂ ਨੂੰ ਕਿਹਾ ਕਿ ਵਨਪਲੱਸ ਟੀਵੀ ਪਾਉਣ ਵਾਲਾ ਭਾਰਤ ਪਹਿਲਾਂ ਬਾਜ਼ਾਰ ਹੋਵੇਗਾ ਕਿਉਂਕਿ ਕੰਪਨੀ ਦੇ ਦੇਸ਼ ਦੇ ਕੰਟੈਂਟ ਪ੍ਰੋਵਾਈਡਰਾਂ ਨਾਲ ਗੂੜ੍ਹਾ ਰਿਸ਼ਤਾ ਹੈ। 

ਅਮੇਜ਼ਨ ਤੋਂ ਲੈ ਸਕਦੇ ਹੋ ਟੀਵੀ ਦੀ ਜਾਣਕਾਰੀ
ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਕੰਟੈਂਟ ਪ੍ਰੋਵਾਈਡਰਾਂ ਨਾਲ ਹਮੇਸ਼ਾ ਬੇਹੱਦ ਹਾਂ-ਪੱਖੀ ਰਿਸ਼ਤੇ ’ਚ ਹਾਂ ਜੋ ਕਿ ਹਮੇਸ਼ਾ ਸਾਡੇ ਨਾਲ ਸਾਂਝੇਦਾਰੀ ਲਈ ਤਿਆਰ ਹਨ ਜੋ ਕਿ ਸਾਡੇ ਗਾਹਕਾਂ ਲਈ ਸ਼ਾਨਦਾਰ ਕੰਟੈਂਟ ਦੀ ਗਾਰੰਟੀ ਹੈ। ਵੈਸ਼ਵਿਕ ਸਮਾਰਟ ਡਿਵਾਈਸ ਨਿਰਮਾਤਾ ਨੇ ਇਹ ਵੀ ਕਿਹਾ ਕਿ ਵਨਪਲੱਸ ਟੀਵੀ ਅਮੇਜ਼ਨ ਡਾਟਾ ਇਨ ’ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ‘ਨੋਟੀਫਾਈ ਮੀ’ ਪੇਜ ਅਮੇਜ਼ਨ ਇੰਡੀਆ ਵੈਬੱਸਾਈਟ ’ਤੇ ਪਹਿਲਾਂ ਤੋਂ ਹੀ ਲਾਈਵ ਹੋ ਚੁੱਕਾ ਹੈ, ਜਿਥੇ ਇੱਛੁਕ ਗਾਹਕ ਆਉਣ ਵਾਲੇ ਟੀਵੀ ਬਾਰੇ ਜਾਣਕਾਰੀ ਪਾਉਣ ਲਈ ਆਪਣਾ ਨਾਂ ਰਜਿਸਟਰ ਕਰ ਸਕਦੇ ਹਨ। 

43 ਇੰਚ ਅਤੇ 75 ਇੰਚ ਦੇ ਸਾਈਜ਼ ’ਚ ਹੋਵੇਗਾ ਟੀਵੀ
ਲਾਊ ਨੇ ਕਿਹਾ ਕਿ ਅਸੀਂ ਉੱਤਰੀ ਅਮਰੀਕਾ, ਯੂਰਪ ਅਤੇ ਚੀਨ ਖੇਤਰਾਂ ’ਚ ਵੀ ਵਨਪਲੱਸ ਟੀਵੀ ਨੂੰ ਲਾਂਚ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ। ਜਿਵੇਂ ਕਿ ਅਸੀਂ ਉਥੇ ਸਥਾਨਕ ਅਤੇ ਖੇਤਰੀ ਕੰਟੈਂਟ ਪ੍ਰੋਵਾਈਡਰਾਂ ਦੇ ਨਾਲ ਸਾਂਝੇਦਾਰੀ ਕਰਾਂਗੇ, ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਵਨਪਲੱਸ ਟੀਵੀ 43 ਇੰਚ ਅਤੇ 75 ਇੰਚ ਦੇ ਸਾਈਜ਼ ’ਚ ਲਾਂਚ ਕੀਤਾ ਜਾਵੇਗਾ। 


Related News