65W ਫਾਸਟ ਚਾਰਜਿੰਗ ਤਕਨੀਕ ਨਾਲ ਆਏਗਾ OnePlus 8T, ਫੋਨ ’ਚ ਹੋਣਗੀਆਂ 2 ਬੈਟਰੀਆਂ!
Thursday, Sep 24, 2020 - 05:14 PM (IST)

ਗੈਜੇਟ ਡੈਸਕ– ਵਨਪਲੱਸ ਆਪਣੇ ਨਵੇਂ ਪ੍ਰੀਮੀਅਮ ਸਮਾਰਟਫੋਨ OnePlus 8T ਨੂੰ ਜਲਦ ਹੀ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਵਪਲੱਸ 8ਟੀ ਸਮਾਰਟਫੋਨ 14 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਵਿਚ ਗ੍ਰਾਫਿਕਸ ਰਾਹੀਂ ਦੋ ਬੈਟਰੀਆਂ ਨੂੰ ਵਿਖਾਇਆ ਗਿਆ ਹੈ ਜੋ ਇਕੱਠੀਆਂ ਚਾਰਜ ਹੋ ਰਹੀਆਂ ਹਨ। ਰਿਪੋਰਟ ਮੁਤਾਬਕ, OnePlus 8T ’ਚ 65 ਵਾਟ ਫਾਸਟ ਚਾਰਜਿੰਗ ਤਕਨੀਕ ਸ਼ਾਮਲ ਕੀਤੀ ਗਈ ਹੈ।
ਇਹ ਫੋਨ 120Hz ਦੇ ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਨ ਵਾਲੀ 6.5 ਇੰਚ ਦੀ ਸੁਪਰ ਅਮੋਲੇਡ ਫੁਲ ਐੱਚ.ਡੀ. ਡਿਸਪਲੇਅ ਨਾਲ ਆਏਗਾ ਜੋ ਕਿ ਪੰਚ ਹੋਲ ਡਿਜ਼ਾਇਨ ਵਾਲੀ ਹੋਵੇਗੀ। ਫੋਟੋਗ੍ਰਾਫੀ ਲਈ ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈੱਟਅਪ ਵੇਖਣ ਨੂੰ ਮਿਲ ਸਕਦਾ ਹੈ।
ਇੰਨੀ ਹੋ ਸਕਦੀ ਹੈ ਕੀਮਤ
OnePlus 8T ਨੂੰ ਕੰਪਨੀ OnePlus Nord ਦੇ ਕੰਸੈਪਟ ’ਤੇ ਹੀ ਲੈ ਕੇ ਆ ਰਹੀ ਹੈ ਜੋ ਕਿ ਇਕ 500 ਡਾਲਰ ’ਚ ਆਉਣ ਵਾਲਾ ਸਮਾਰਟਫੋਨ ਹੈ। ਹਾਲਾਂਕਿ ਭਾਰਤ ’ਚ ਇਸ ਨੂੰ 27,999 ਰੁਪਏ ਦੀ ਕੀਮਤ ’ਚ ਵੇਚਿਆ ਜਾ ਰਿਹਾ ਹੈ। ਵਨਪਲੱਸ 8ਟੀ ਦੀ ਕੀਮਤ 35000 ਰੁਪਏ ਦੇ ਕਰੀਬ ਹੋ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਇਸ ਫੋਨ ਦੀ ਪ੍ਰੋਡਕਸ਼ਨ ਕਾਫੀ ਪ੍ਰਭਾਵਿਤ ਹੋ ਗਈ ਹੈ, ਜਿਸ ਕਾਰਨ ਇਸ ਦੀ ਲਾਂਚਿੰਗ ’ਚ ਦੇਰੀ ਹੋ ਰਹੀ ਹੈ। ਐਮਾਜ਼ੋਨ ਨੇ OnePlus 8T ਦੀ ਮਾਈਕ੍ਰੋਸਾਈਟ ਵੀ ਬਣਾ ਦਿੱਤੀ ਹੈ, ਜਿਸ ਵਿਚ ‘Coming Soon’ ਦਾ ਟੈਗ ਦਿੱਤਾ ਗਿਆ ਹੈ।