OnePlus ਨੇ ਜਾਰੀ ਕੀਤਾ ਫੋਲਡੇਬਲ ਫੋਨ ਦਾ ਟੀਜ਼ਰ! Samsung ਨੂੰ ਮਿਲੇਗੀ ਟੱਕਰ

Thursday, Aug 12, 2021 - 12:43 PM (IST)

OnePlus ਨੇ ਜਾਰੀ ਕੀਤਾ ਫੋਲਡੇਬਲ ਫੋਨ ਦਾ ਟੀਜ਼ਰ! Samsung ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ– ਸੈਮਸੰਗ ਨੇ ਬੁੱਧਵਾਰ ਨੂੰ ਅਨਪੈਕਡ ਈਵੈਂਟ ’ਚ ਇਕ ਨਵਾਂ ਗਲੈਕਸੀ ਜ਼ੈੱਡ ਫੋਲਡ 3 ਫੋਲਡੇਬਲ ਫੋਨ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਸਮਾਰਟਫੋਨ ਕੰਪਨੀ ਵਨਪਲੱਸ ਆਪਣੇ ਅਪਕਮਿੰਗ ਲਾਂਚ ਰਾਹੀਂ ਸੈਮਸੰਗ ਦੀ ਫੋਲਡੇਬਲ ਸਮਾਰਟਫੋਨ ਸੀਰੀਜ਼ ਨੂੰ ਜ਼ਬਰਦਸਤ ਟੱਕਰ ਦੇਣ ਦੀ ਤਿਆਰੀ ਕਰ ਰਹੀ ਹੈ। ਚੀਨੀ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇਕ ਟੀਜ਼ਰ ਪੋਰਟ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈਕਿ ਉਹ ਜਲਦ ਹੀ ਇਕ ਡਿਊਲ ਸਕਰੀਨ ਫੋਨ ਦਾ ਐਲਾਨ ਕਰ ਸਕਦੀ ਹੈ। ਜਦਕਿ ਵਨਪਲੱਸ ਨੇ ਅਪਕਮਿੰਗ ਡਿਵਾਈਸ ਦੀ ਡਿਟੇਲਸ ਦੀ ਪੁਸ਼ਟੀ ਨਹੀਂ ਕੀਤੀ। ਟੀਜ਼ਰ ਤੋਂ ਪਤਾ ਚਲਦਾ ਹੈ ਕਿ ਇਸ ਦੇ ਵਿਚਕਾਰ ਗੈਪ ਹੈ, ਇਸ ਲਈ ਇਹ ਜਾਂ ਤਾ ਡਿਊਲ ਸਕਰੀਨ ਹੋ ਸਕਦਾ ਹੈ ਜਾਂ ਪੂਰੀ ਤਰ੍ਹਾਂ ਕੁਝ ਨਵਾਂ ਹੋ ਸਕਦਾ ਹੈ। 

 

ਅਜੇ ਤਕ ਵਨਪਲੱਸ ਦੇ ਕਿਸੇ ਵੀ ਨਵੇਂ ਸਮਾਰਟਫੋਨ ਬਾਰੇ ਕੋਈ ਅਫਵਾਹ ਨਹੀਂ ਹੈ, ਯਾਨੀ ਇਹ ਇਕ ਕੰਸੈਪਟ ਡਿਵਾਈਸ ਵੀ ਹੋ ਸਕਦਾ ਹੈ। ਜਦੋਂ ਤੁਸੀਂ ਪਹਿਲੀ ਵਾਰ ਟੀਜ਼ਰ ਨੂੰ ਵੇਖਦੇ ਹੋ ਤਾਂ ਇਹ ਪਤਾ ਚਲਦਾ ਹੈ ਕਿ ਇਹ ਇਕ ਅਜਿਹਾ ਫੋਨ ਹੈ ਜਿਸ ਵਿਚ ਫਲੈਕਸੀਬਲ ਡਿਸਪਲੇਅ ਦੀ ਬਜਾਏ ਇਕ ਹਿੰਜ ਹੈ। ਨੇੜਿਓਂ ਵੇਖਣ ’ਤੇ ਦੋ ਡਿਸਪਲੇਅ, ਇਕ ਵਾਲਿਊਮ ਰਾਕਰ, ਇਕ ਪਾਵਰ ਅਤੇ ਇਕ ਫਿਜੀਕਲ ਅਲਰਟ ਸਲਾਈਡਰ ਵੀ ਵੇਖਿਆ ਜਾ ਸਕਦਾ ਹੈ। 


author

Rakesh

Content Editor

Related News