OnePlus 13 ''ਤੇ ਮਿਲ ਰਿਹੈ ਬੰਪਰ ਡਿਸਕਾਊਂ
Friday, Dec 26, 2025 - 07:12 PM (IST)
ਗੈਜੇਟ ਡੈਸਕ- ਵਨਪਲੱਸ ਨੇ ਹਾਲ ਹੀ 'ਚ ਆਪਣੇ ਫਲੈਗਸ਼ਿਪ ਅਤੇ ਮਿਡ ਰੇਂਜ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਵਨਪਲੱਸ 15 ਅਤੇ ਵਨਪਲੱਸ 15 ਆਰ ਦੇ ਲਾਂਚ ਤੋਂ ਬਾਅਦ ਪੁਰਾਣੇ ਫੋਨਾਂ 'ਤੇ ਡਿਸਕਾਊਂਟ ਮਿਲ ਰਿਹਾ ਹੈ। ਇਸ ਡਿਸਕਾਊਂਟ ਦਾ ਫਾਇਦਾ ਚੁੱਕ ਕੇ ਤੁਸੀਂ ਵਨਪਲੱਸ 13 ਨੂੰ ਸਸਤੀ ਕੀਮਤ 'ਤੇ ਖਰੀਦ ਸਕਦੇ ਹੋ।
ਇਹ ਫੋਨ ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਹੋਇਆ ਸੀ। ਇਸ 'ਤੇ ਤੁਹਾਨੂੰ ਬੈਂਕ ਡਿਸਕਾਊਂਟ ਦੇ ਨਾਲ ਹੀ ਫਲੈਟ ਡਿਸਕਾਊਂਟ ਵੀ ਮਿਲ ਰਿਹਾ ਹੈ। ਦੋਵਾਂ ਆਫਰਾਂ ਦੀ ਮਦਦ ਨਾਲ ਤੁਸੀਂ ਹਜ਼ਾਰਾਂ ਰੁਪਏ ਦੀ ਬਚਤ ਕਰ ਸਕੋਗੇ।
ਵਨਪਲੱਸ 13 ਨੂੰ ਕੰਪਨੀ ਨੇ 69,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ। ਹਾਲਾਂਕਿ, ਐਮਾਜ਼ੋਨ 'ਤੇ ਇਹ ਫੋਨ 63,999 ਰੁਪਏ 'ਚ ਲਿਸਟ ਹੈ। ਇਸ ਕੀਮਤ 'ਤੇ ਤੁਹਾਨੂੰ ਫੋਨ ਦਾ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਮਿਲ ਜਾਵੇਗਾ। ਫੋਨ 3 ਕਲਰ ਆਪਸ਼ਨ 'ਚ ਆਉਂਦਾ ਹੈ।
ਸਮਾਰਟਫੋਨ 'ਤੇ 6 ਹਜ਼ਾਰ ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਇਸਤੋਂ ਇਲਾਵਾ 4 ਹਜ਼ਾਰ ਰੁਪਏ ਦਾ ਬੈਂਕ ਡਿਸਕਾਊਂਟ ਵੀ ਮਿਲੇਗਾ। ਵੱਖ-ਵੱਖ ਕਾਰਡਾਂ ਦੀ ਵਰਤੋਂ ਕਰਕੇ ਤੁਸੀਂ 4 ਹਜ਼ਾਰ ਰੁਪਏ ਬਚਾਅ ਸਕਦੇ ਹੋ। ਯਾਨੀ ਫੋਨ 'ਤੇ ਕੁੱਲ 10 ਹਜ਼ਾਰ ਰੁਪਏ ਦੀ ਬਚਤ ਹੋਵੇਗੀ।
ਇਹ ਫੋਨ AMOLED ਡਿਸਪਲੇਅ ਨਾਲ ਆਉਂਦਾ ਹੈ। ਇਸ ਵਿਚ Qualcomm Snapdragon 8 Elite ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ 15 ਦੇ ਨਾਲ ਲਾਂਚ ਹੋਇਆ ਸੀ। ਫੋਨ 'ਚ 50 ਮੈਗਾਪਿਕਸਲ ਦਾ ਟ੍ਰਿਪਰ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸਤੋਂ ਇਲਾਵਾ ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫੋਨ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ।
