OnePlus ਯੂਜ਼ਰਸ ਲਈ ਖੁਸ਼ਖਬਰੀ, ਭਾਰਤ ’ਚ ਇਨ੍ਹਾਂ ਮਾਡਲਾਂ ’ਤੇ ਮਿਲ ਰਿਹਾ ਫ੍ਰੀ ਬੈਟਰੀ ਰਿਪਲੇਸਮੈਂਟ ਆਫਰ
Saturday, Aug 28, 2021 - 11:01 AM (IST)

ਗੈਜੇਟ ਡੈਸਕ– ਵਨਪਲੱਸ ਇੰਡੀਆ ਕੋਲ ਭਾਰਤ ਦੇ ਕੁਝ ਪੁਰਾਣੇ ਵਨਪਲੱਸ ਮੋਬਾਇਲ ਯੂਜ਼ਰਸ ਲਈ ਚੰਗੀ ਖਬਰ ਹੈ। ਰੈਡਿਟ ਥ੍ਰੈਡ ਮੁਤਾਬਕ, ਚੀਨੀ ਸਮਾਰਟਫੋਨ ਨਿਰਮਾਤਾ ਵਨਪਲੱਸ 3, ਵਨਪਲੱਸ 5, ਵਨਪਲੱਸ 5ਟੀ, ਵਨਪਲੱਸ 6 ਅਤੇ ਵਨਪਲੱਸ 6ਟੀ ਯੂਜ਼ਰਸ ਲਈ ਫ੍ਰੀ ਬੈਟਰੀ ਰਿਪਲੇਸਮੈਂਟ ਦੀ ਪੇਸ਼ਕਸ਼ ਕਰ ਰਹੀ ਹੈ। ਫ੍ਰੀ ਬੈਟਰੀ ਰਿਪਲੇਸਮੈਂਟ ਦੀ ਪ੍ਰਕਿਰਿਆ ਕਾਫੀ ਆਸਾਨ ਹੈ। ਜੋ ਯੂਜ਼ਰਸ ਫ੍ਰੀ ਬੈਟਰੀ ਰਿਪਲੇਸਮੈਂਟ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰਿਪਲੇਸਮੈਂਟ ਲਈ ਲੇਬਰ ਕਾਸਟ ਦੀ ਪੇਮੈਂਟ ਕਰਨੀ ਹੋਵੇਗੀ। ਇਕ ਯੂਜ਼ਰ ਦੇ ਵਨਪਲੱਸ 5ਟੀ ਲਈ ਲੇਬਰ ਕਾਸਟ ਸਿਰਫ 473 ਰੁਪਏ ਹਨ।
ਫ੍ਰੀ ਬੈਟਰੀ ਰਿਪਲੇਸਮੈਂਟ ਆਫਰ ਉਨ੍ਹਆੰ ਗਾਹਕਾਂ ਲਈ ਉਪਲੱਬਧ ਹੈ ਜੋ ਅਧਿਕਾਰਤ ਵਨਪਲੱਸ ਸਟੋਰ ’ਚ ਜਾਂਦੇ ਹਨ।
ਵਨਪਲੱਸ ਦਾ ਫਰੀ ਬੈਟਰੀ ਰਿਪਲੇਸਮੈਂਟ ਆਫਰ
ਭਾਰਤ ’ਚ ਵਨਪਲੱਸ 3, ਵਨਪਲੱਸ 5, ਵਨਪਲੱਸ 5ਟੀ, ਵਨਪਲੱਸ 6 ਅਤੇ ਵਨਪਲੱਸ 6ਟੀ ਯੂਜ਼ਰਸ ਲਈ ਫ੍ਰੀ ਬੈਟਰੀ ਲੇਬਰ ਰਿਪਲੇਸਮੈਂਟ ਦੀ ਪੇਸ਼ਕਸ਼ ਕਰਨ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਕੰਪਨੀ ਕੋਲ ਸਟਾਕ ’ਚ ਇਨ੍ਹਾਂ ਮਾਡਲਾਂ ਦੀਆਂ ਬਹੁਤ ਸਾਰੀਆਂ ਵਾਧੂ ਬੈਟਰੀਆਂ ਹਨ। ਇਸ ਤੋਂ ਇਲਾਵਾ ਜਿਵੇਂ ਕਿ ਇਹ ਮਾਡਲ ਕਾਫੀ ਪੁਰਾਣੇ ਹਨ, ਹੁਣ ਵਨਪਲੱਸ ਦਾ ਮੰਨਣਾ ਹੈ ਕਿ ਇਨ੍ਹਾਂ ਬੈਟਰੀਆਂ ਦੀ ਬਹੁਤ ਜ਼ਿਆਦਾ ਮੰਗ ਨਹੀਂ ਹੋਣੀ ਚਾਹੀਦੀ।