6000 ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ

Saturday, Nov 01, 2025 - 03:55 PM (IST)

6000 ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ

ਗੈਜੇਟ ਡੈਸਕ- ਘੱਟ ਬਜਟ 'ਚ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਜ਼ਿਆਦਾਤਰ ਆਪਸ਼ਨ Realme-Redmi ਦੇ ਹੀ ਮਿਲਣਗੇ। ਜੇਕਰ ਤੁਸੀਂ ਇਨ੍ਹਾਂ ਬ੍ਰਾਂਡਾਂ ਦੇ ਫੋਨ ਨਹੀਂ ਖਰੀਦਣਾ ਚਾਹੁੰਦੇ ਤਾਂ ਅਸੀਂ ਤੁਹਾਡੇ ਲਈ ਇਕ ਬਿਹਤਰੀਨ ਡੀਲ ਦੀ ਡਿਟੇਲ ਲੈ ਕੇ ਆਏ ਹਾਂ। ਤੁਹਾਨੂੰ ਬੇਹੱਦ ਘੱਟ ਕੀਮਤ 'ਚ ਵਨਪਲੱਸ ਦਾ ਫੋਨ ਮਿਲ ਜਾਵੇਗਾ। 

OnePlus Nord CE4 'ਤੇ ਆਕਰਸ਼ਕ ਆਫਰ ਮਿਲ ਰਹੇ ਹਨ। ਇਸ ਸਮਾਰਟਫੋਨ ਨੂੰ ਤੁਸੀਂ 20 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹੋ। ਘੱਟ ਬਜਟ 'ਚ ਦਮਦਾਰ ਬ੍ਰਾਂਡ ਵੈਲਿਊ ਚਾਹੁਣ ਵਾਲੇ ਗਾਹਕਾਂ ਲਈ ਇਹ ਇਕ ਚੰਗਾ ਆਪਸ਼ਨ ਹੈ। 

ਇਸ ਵਿਚ ਤੁਹਾਨੂੰ Snapdragon 7 Gen 3 ਪ੍ਰੋਸੈਸਰ ਮਿਲ ਜਾਵੇਗਾ। ਨਾਲ ਹੀ ਫੋਨ 50 ਮੈਗਾਪਿਕਸਲ ਦੇ ਕੈਮਰੇ ਨਾਲ ਆਉਂਦਾ ਹੈ। OnePlus Nord CE4 ਨੂੰ ਕੰਪਨੀ ਨੇ 24,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹਾਲਾਂਕਿ, ਇਹ ਫੋਨ ਐਮਾਜ਼ੋਨ 'ਤੇ ਇਸ ਸਮੇਂ 18,999 ਰੁਪਏ 'ਚ ਲਿਸਟ ਹੈ। ਯਾਨੀ ਇਸ 'ਤੇ 6,000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਬੈਂਕ ਆਫਰ ਜਾਂ ਕੂਪਨ ਡਿਸਕਾਊਂਟ ਦੀ ਲੋੜ ਨਹੀਂ ਹੋਵੇਗੀ। ਸਮਾਰਟਫੋਨ 'ਤੇ 569 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸਤੋਂ ਇਲਾਵਾ ਤੁਸੀਂ ਫੋਨ ਨੂੰ ਨੋ-ਕਾਸਟ ਈ.ਐੱਮ.ਆਈ. 'ਤੇ ਵੀ ਖਰੀਦ ਸਕਦੇ ਹੋ। 

ਐਮਾਜ਼ੋਨ 'ਤੇ ਇਹ ਫੋਨ ਐਕਸਚੇਂਜ ਆਫਰ ਦੇ ਨਾਲ ਉਪਲੱਬਧ ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਚੰਗਾ ਆਪਸ਼ਨ ਹੈ ਜੋ ਘੱਟ ਕੀਮਤ 'ਚ ਵਨਪਲੱਸ ਵਰਗੇ ਬ੍ਰਾਂਡ ਦਾ ਫੋਨ ਚਾਹੁੰਦੇ ਹਨ। ਸਮਾਰਟਫੋਨ 6.7-inch ਦੀ AMOLED ਡਿਸਪਲੇਅ ਦੇ ਨਾਲ ਆਉਂਦਾ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। 

ਫੋਨ ਐਂਡਰਾਇਡ 14 ਦੇ ਨਾਲ ਲਾਂਚ ਹੋਇਆ ਸੀ, ਜਿਸਨੂੰ ਲੇਟੈਸਟ ਐਂਡਰਾਇਡ ਦਾ ਅਪਡੇਟ ਮਿਲੇਗਾ। ਫੋਨ Qualcomm Snapdragon 7 Gen 3 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 50MP + 8MP ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਉਥੇ ਹੀ ਫਰੰਟ 'ਚ ਕੰਪਨੀ ਨੇ 16MP ਦਾ ਕੈਮਰਾ ਦਿੱਤਾ ਹੈ। 

ਡਿਵਾਈਸ ਨੂੰ ਪਾਵਰ ਦੇਣ ਲਈ 5500mAh ਦੀ ਬੈਟਰੀ ਦਿੱਤੀ ਗਈ ਹੈ, ਜੋ 100 ਵਾਟ ਦੀ ਵਾਇਰਡ ਚਾਰਜਿੰਗ ਸਪੋਰਟ ਕਰਦੀ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਫੋਨ ਡਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਹੈਂਡਸੈੱਟ 128GB ਅਤੇ 256GB ਸਟੋਰੇਜ ਆਪਸ਼ਨ 'ਚ ਮਿਲਦਾ ਹੈ। 
 


author

Rakesh

Content Editor

Related News