OnePlus Nord CE 5G ਭਾਰਤ ’ਚ ਲਾਂਚ, ਕੀਮਤ 22,999 ਰੁਪਏ ਤੋਂ ਸ਼ੁਰੂ

Friday, Jun 11, 2021 - 01:01 PM (IST)

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਨਵੇਂ ਸਮਾਰਟਫੋਨ OnePlus Nord CE 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਵਨਪਲੱਸ ਨੋਰਡ ਸੀਰੀਜ਼ ਦਾ ਦੂਜਾ ਫੋਨ ਹੈ। ਨਵਾਂ ਫੋਨ ਪਿਛਲੇ ਸਾਲ ਜੁਲਾਈ ’ਚ ਲਾਂਚ ਹੋਏ OnePlus Nord ਦਾ ਅਪਗ੍ਰੇਡਿਡ ਮਾਡਲ ਹੈ। OnePlus Nord CE 5G ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ OnePlus 6T ਤੋਂ ਬਾਅਦ ਇਹ ਸਭ ਤੋਂ ਪਤਲਾ ਸਮਾਰਟਫੋਨ। ਇਸ ਫੋਨ ਨੂੰ ਮੈਟ ਅਤੇ ਗਲਾਸੀ ਬੈਕ ਫਿਨਿਸ਼ ਨਾਲ ਖ਼ਰੀਦਿਆ ਜਾ ਸਕੇਗਾ। 

ਇਹ ਵੀ ਪੜ੍ਹੋ– ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ

OnePlus Nord CE 5G ਦੀ ਕੀਮਤ
ਫੋਨ ਦੀ ਸ਼ੁਰੂਆਤੀ ਕੀਮਤ 22,999 ਰੁਪਏ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਹੈ। ਫੋਨ ਦੇ ਟਾਪ ਮਾਡਲ ਯਾਨੀ 12 ਜੀ.ਬੀ.+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ। ਇਹ ਫੋਨ ਬਲਿਊ ਵਾਇਡ, ਚਾਰਕੋਲ ਇੰਕ ਅਤੇ ਸਿਲਵਰ ਰੇ ਕਲਰ ’ਚ ਐਮਾਜ਼ੋਨ ਇੰਡੀਆ ਅਤੇ ਵਨਪਲੱਸ ਦੇ ਆਨਲਾਈਨ ਸਟੋਰ ’ਤੇ ਮਿਲੇਗਾ। ਫੋਨ ਦੀ ਵਿਕਰੀ 16 ਜੂਨ ਤੋਂ ਹੋਵੇਗੀ, ਜਦਕਿ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਐੱਚ.ਡੀ.ਐੱਫ.ਸੀ. ਬੈਂਕ ਕਾਰਡ ਤੋਂ ਪੇਮੈਂਟ ਕਰਨ ’ਤੇ 1,000 ਰੁਪਏ ਦੀ ਛੋਟ ਮਿਲੇਗੀ। 

ਇਹ ਵੀ ਪੜ੍ਹੋ– ਐਪਲ ਵਾਚ ਨੂੰ ਟੱਕਰ ਦੇਣ ਆ ਰਹੀ ਹੈ ਫੇਸਬੁੱਕ ਦੀ ਸਮਾਰਟਵਾਚ! ਹੋਣਗੀਆਂ ਇਹ ਖੂਬੀਆਂ

PunjabKesari

OnePlus Nord CE 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ OxygenOS 11 ਦਿੱਤਾ ਗਿਆ ਹੈ। ਫੋਨ ’ਚ 6.43 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ’ਚ ਸਨੈਪਡ੍ਰੈਗਨ 750ਜੀ ਪ੍ਰੋਸੈਸਰ ਦਿੱਤਾ ਗਿਆ ਹੈ ਜਿਸ ਦੇ ਨਾਲ Adreno 619 ਜੀ.ਪੀ.ਯੂ. ਗ੍ਰਾਫਿਕਸ, 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਮਿਲੇਗੀ। 

ਇਹ ਵੀ ਪੜ੍ਹੋ– ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ (ਈ.ਆਈ.ਐੱਸ.) ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਸੈਲਫ਼ੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ  Sony IMX471 ਸੈਂਸਰ ਦਿੱਤਾ ਗਿਆ ਹੈ, ਫਰੰਟ ਕੈਮਰੇ ’ਚ ਵੀ ਈ.ਆਈ.ਐੱਸ. ਦੀ ਸੁਪੋਰਟ ਮਿਲੇਗੀ। ਫੋਨ ਦੇ ਕੈਮਰੇ ਨਾਲ 4ਕੇ ਵੀਡੀਓ ਰਿਕਾਰਡਿੰਗ ਵੀ ਹੋ ਸਕੇਗੀ। 

ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਫੇਫੜਿਆਂ ਅਤੇ ਪੇਟ ਤਕ ਪੁੱਜਾ ਬਲੈਕ ਫੰਗਸ

PunjabKesari

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਵਨਪਲੱਸ ਦੇ ਇਸ ਨਵੇਂ ਫੋਨ ’ਚ ਕੁਨੈਕਟੀਵਿਟੀ ਲਈ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 802.11 ਏ.ਸੀ., ਬਲੂਟੂਥ ਵੀ5.1, GPS/A-GPS/NaVIC, NFC, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ’ਚ ਸੁਪਰ ਲਿਨੀਅਰ ਸਪੀਕਰ ਹੈ ਜਿਸ ਦੇ ਨਾਲ ਨੌਇਜ਼ ਕੈਂਸੀਲੇਸ਼ਨ ਦੀ ਸੁਪੋਰਟ ਹੈ। ਇਸ ਵਿਚ 4500mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ ਰੈਪ ਚਾਰਜ 30ਟੀ ਪਲੱਸ ਦੀ ਸੁਪੋਰਟ ਹੈ। 


Rakesh

Content Editor

Related News