OnePlus Nord 2T ਜਲਦ ਹੋਵੇਗਾ ਲਾਂਚ, ਘੱਟ ਕੀਮਤ ’ਚ ਮਿਲਣਗੇ ਸ਼ਾਨਦਾਰ ਫੀਚਰਜ਼

Saturday, May 07, 2022 - 12:48 PM (IST)

OnePlus Nord 2T ਜਲਦ ਹੋਵੇਗਾ ਲਾਂਚ, ਘੱਟ ਕੀਮਤ ’ਚ ਮਿਲਣਗੇ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ– ਵਨਪਲੱਸ ਦੇ ਨਵੇਂ ਸਮਾਰਟਫੋਨ OnePlus Nord 2T ਦੀ ਲਾਂਚਿੰਗ ਜਲਦ ਹੋਣ ਵਾਲੀ ਹੈ ਪਰ ਉਸਤੋਂ ਪਹਿਲਾਂ OnePlus Nord 2T ਦੇ ਫੀਚਰਜ਼ ਲੀਕ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ OnePlus Nord 2T ਨੂੰ ਭਾਰਤ ’ਚ 17,000 ਰੁਪਏ ਦੀ ਰੇਂਜ ’ਚ ਲਾਂਚ ਕੀਤਾ ਜਾਵੇਗਾ। ਵਨਪਲੱਸ ਨੇ ਅਧਿਕਾਰਤ ਤੌਰ ’ਤੇ ਫੋਨ ਦੀ ਲਾਂਚਿੰਗ ਜਾਂ ਇਸਦੇ ਫੀਚਰਜ਼ ਬਾਰੇ ਅਜੇ ਕੁਝ ਨਹੀਂ ਕਿਹਾ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਨ ਨੂੰ ਇਸੇ ਮਹੀਨੇ ਦੇ ਅਖੀਰ ਤਕ ਲਾਂਚ ਕੀਤਾ ਜਾ ਸਕਦਾ ਹੈ।

OnePlus Nord 2T ਦੇ ਫੀਚਰਜ਼
OnePlus Nord 2T ’ਚ 6.43 ਇੰਚ ਦੀ ਫੁਲ ਐੱਚ.ਡੀ. ਪੁਲੱਸ ਡਿਸਪਲੇਅ ਮਿਲੇਗੀ। ਡਿਸਪਲੇਅ ਦਾ ਪੈਨਲ ਐਮੋਲੇਡ ਹੋਵੇਗਾ। ਡਿਸਪਲੇਅ ਦਾ ਡਿਜ਼ਾਇਨ ਪੰਚਹੋਲ ਹੈ ਜਿਸ ਵਿਚ ਸੈਲਫੀ ਕੈਮਰਾ ਮਿਲੇਗਾ। ਫੋਨ ਦੀ ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੋਵੇਗਾ।

OnePlus Nord 2T ਨੂੰ ਭਾਰਤ ’ਚ ਮੀਡੀਆਟੈੱਕ ਡਾਈਮੈਂਸਿਟੀ 1300 ਪ੍ਰੋਸੈਸਰ ਅਤੇ8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਨੂੰ 4500mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 80 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। ਦੱਸ ਦੇਈਏ ਕਿ OnePlus Nord 2 ਨੂੰ 65 ਵਾਟ ਦੀ ਚਾਰਜਿੰਗ ਨਾਲ ਲਾਂਚ ਕੀਤਾ ਗਿਆ ਹੈ।

OnePlus Nord 2T ਨੂੰ ਲੈ ਕੇ ਉਮੀਦ ਹੈ ਕਿ ਇਸਨੂੰ ਐਂਡਰਾਇਡ 12 ਦੇ ਨਾਲ ਪੇਸ਼ ਕੀਤਾ ਜਾਵੇਗਾ। ਜਿੱਥੋਂ ਤਕ ਕੈਮਰੇ ਦਾ ਸਵਾਲ ਹੈ ਤਾਂ ਇਸ ਫੋਨ ’ਚ ਤਿੰਨ ਰੀਅਰ ਕੈਮਰੇ ਹੋਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੋਵੇਗਾ ਜਿਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦਾ ਸਪੋਰਟ ਹੋਵੇਗਾ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੋਵੇਗਾ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 


author

Rakesh

Content Editor

Related News