ਵਨਪਲੱਸ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨਜ਼, ਸ਼ੁਰੂਆਤੀ ਕੀਮਤ 17,300 ਰੁਪਏ

10/28/2020 2:20:15 AM

ਗੈਜੇਟ ਡੈਸਕ—ਵਨਪਲੱਸ ਨੇ ਐੱਨ ਸੀਰੀਜ਼ ਤਹਿਤ ਆਪਣੇ ਦੋ ਨਵੇਂ ਸਮਾਰਟਫੋਨਸ OnePlus Nord N10 5G ਅਤੇ Nord N100 ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ’ਚੋਂ ਇਕ ਫੋਨ ’ਚ 5ਜੀ ਦਾ ਸਪੋਰਟ ਦਿੱਤਾ ਗਿਆ ਹੈ, ਉੱਥੇ ਦੂਜਾ ਫੋਨ 4ਜੀ ਸਪੋਰਟ ਵਾਲਾ ਹੈ। ਵਨਪਲੱਸ ਨੋਰਡ ਐੱਨ10 5ਜੀ ਅਤੇ ਨੋਰਡ ਐੱਨ100 ਦੋਵਾਂ ਫੋਨਜ਼ ’ਚ ਆਕਟਾਕੋਰ ਪ੍ਰੋਸੈਸਰ ਅਤੇ ਸਟੀਰੀਓ ਸਪੀਕਰ ਹੈ। ਦੋਵਾਂ ਫੋਨਜ਼ ’ਚ ਟ੍ਰਿਪਲ ਰੀਅਰ ਕੈਮਰਾ ਅਤੇ ਫਾਸਟ ਚਾਰਜਿੰਗ ਦਿੱਤੀ ਗਈ ਹੈ।

ਕੀਮਤ
ਵਨਪਲੱਸ ਨੋਰਡ ਐੱਨ10 5ਜੀ ਦੀ ਕੀਮਤ GBP 329 ਭਾਵ ਕਰੀਬ 32,000 ਰੁਪਏ ਹੈ। ਇਹ ਫੋਨ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ’ਚ ਮਿਲੇਗਾ। ਉੱਥੇ ਨੋਰਡ ਐੱਨ100 ਦੀ ਕੀਮਤ GBP 179 ਭਾਵ ਕਰੀਬ 17,300 ਰੁਪਏ ਹੈ। ਇਹ ਫੋਨ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ’ਚ ਮਿਲੇਗਾ। ਭਾਰਤ ’ਚ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਖਬਰ ਨਹੀਂ ਹੈ।

OnePlus Nord N10 5G ਦੇ ਸਪੈਸੀਫਿਕੇਸ਼ਨਸ
ਇਸ ’ਚ ਐਂਡ੍ਰਾਇਡ 11 ਆਧਾਰਿਤ OxygenOS 10.5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ’ਚ 6.49 ਇੰਚ ਦੀ ਐੱਚ.ਡੀ.+ਪਲੱਸ ਡਿਸਪਲੇਅ ਹੈ। ਫੋਨ ’ਚ ਸਨੈਪਡਰਗੈਨ 690 5ਜੀ ਪ੍ਰੋਸੈਸਰ ਅਤੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।

ਇਸ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ’ਚ ਮੇਨ ਕੈਮਰਾ 64 ਮੈਗਾਪਿਕਸਲ ਦਾ, ਦੂਜਾ ਲੈਂਸ ਅਲਟਰਾ ਵਾਇਡ ਐਂਗਲ ਅਤੇ ਤੀਸਰਾ ਲੈਂਸ ਮੈਕ੍ਰੋ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਪਾਵਰ ਬਟਨ ’ਚ ਫਿਗਰਪਿ੍ਰੰਟ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਰੈਪ ਚਾਰਜ 30ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

OnePlus Nord N100 ਦੇ ਸਪੈਸੀਫਿਕੇਸ਼ਨਸ
ਇਸ ’ਚ ਐਂਡ੍ਰਾਇਡ ਆਧਾਰਿਤ OxygenOS 10.5 ਹੈ। ਇਸ ਤੋਂ ਇਲਾਵਾ ਇਸ ’ਚ 6.52 ਇੰਚ ਦੀ ਐੱਚ.ਡੀ.+ ਡਿਸਪਲੇਅ ਹੈ। ਫੋਨ ’ਚ ਆਕਟਾਕੋਰ ਸਨੈਪਡਰੈਗਨ 460 ਪ੍ਰੋਸੈਸਰ, 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ’ਚ ਤਿੰਨ ਕੈਮਰੇ ਹਨ ਜਿਸ ’ਚ ਮੇਨ ਲੈਂਸ 13 ਮੈਗਾਪਿਕਸਲ ਦਾ ਹੈ। ਦੂਜਾ ਲੈਂਸ ਪੋਟਰੇਟ ਅਤੇ ਤੀਸਰਾ ਮੈਕ੍ਰੋ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ’ਚ 8 ਮੈਗਾਪਿਕਸਲ ਦਾ ਲੈਂਸ ਮਿਲੇਗਾ। ਫੋਨ ਦੇ ਬੈਕ ਪੈਨਲ ’ਤੇ ਫਿਗਰਪਿ੍ਰੰਟ ਸੈਂਸਰ ਹੈ। ਇਸ ’ਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


Karan Kumar

Content Editor

Related News