‘ਹਾਈਡ ਕੈਮਰਾ’ ਤੋਂ ਬਾਅਦ ਵਨਪਲੱਸ ਲਿਆ ਰਹੀ ‘ਮਿਸਟਰੀ’ ਡਿਸਪਲੇਅ ਟੈਕਨਾਲੋਜੀ

01/11/2020 10:48:01 AM

ਗੈਜੇਟ ਡੈਸਕ– ਚੀਨੀ ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਸੀ.ਈ.ਐੱਸ. 2020 ’ਚ ਹਾਈਡ ਕੈਮਰਾ ਟੈਕਨਾਲੋਜੀ ਵਾਲਾ ਸਮਾਰਟਫੋਨ ‘ਕੰਸੈਪਟ ਵਨ’ ਸ਼ੋਅਕੇਸ ਕੀਤਾ ਸੀ। ਹੁਣ ਕੰਪਨੀ ਜਲਦੀ ਹੀ ਯੂਜ਼ਰਜ਼ ਲਈ ‘ਮਿਸਟਰੀ’ ਡਿਸਪਲੇਅ ਟੈਕਨਾਲੋਜੀ ਲਿਆਉਣ ਵਾਲੀ ਹੈ। ਇਸ ਟੈਕਨਾਲੋਜੀ  ਨੂੰ 13 ਜਨਵਰੀ ਨੂੰ ਸ਼ੋਅਕੇਸ ਕੀਤਾ ਜਾਵੇਗਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ’ਤੇ ਕੰਪਨੀ ਨੇ ਆਪਣੀ ਅਧਿਕਾਰਤ ਹੈਂਡਲ ਤੋਂ ਇਸ ਨਵੀਂ ‘ਮਿਸਟਰੀ’ ਸਕਰੀਨ ਟੈਕਨਾਲੋਜੀ ਨੂੰ ਟੀਜ਼ ਕੀਤਾ ਹੈ। ਇਸ ਸਕਰੀਨ ਟੈਕਨਾਲੋਜੀ ਨੂੰ ਰਿਵੀਲ ਕਰਨ ਲਈ ਕੰਪਨੀ ਨੇ 13 ਜਨਵਰੀ ਦੇ ਈਵੈਂਟ ਲਈ ਇਨਵਾਈਟ ਵੀ ਭੇਜਿਆ ਹੈ। ਹਾਲਾਂਕਿ, ਇਸ ਸਕਰੀਨ ਟੈਕਨਾਲੋਜੀ ਬਾਰੇ ਕੋਈ ਵੀ ਜਾਣਕਾਰੀ ਕੰਪਨੀ ਨੇ ਰਿਵੀਲ ਨਹੀਂ ਕੀਤੀ। ਕੰਪਨੀ ਦੇ ਅਧਿਕਾਰਤ ਹੈਂਡਲ ਤੋਂ ਸ਼ੇਅਰ ਕੀਤੀ ਗਈ ਤਸਵੀਰ ’ਚ ਸਕਰੀਨ ਦਾ ਸਕੈਚ ਦੇਖਿਆ ਜਾ ਸਕਦਾ ਹੈ। 

PunjabKesari

ਵਨਪਲੱਸ ਨੇ ਹਾਲ ਹੀ ’ਚ ਸੰਪਨ ਹੋਏ ਸੀ.ਈ.ਐੱਸ. 2020 ਵਨਪਲੱਸ ਕੰਸੈਪਟ ਵਨ ਸਮਾਰਟਫੋਨ ਨੂੰ ਸ਼ੋਅਕੇਸ ਕੀਤਾ ਸੀ। ਇਸ ਸਮਾਰਟਫੋਨ ’ਚ ਲੈਕਟ੍ਰੋਕ੍ਰੋਮਿਕ ਗਲਾ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਰੀਅਰ ਫੇਸਿੰਗ ਕੈਮਰਾ ਨੂੰ ਹਾਈਡ ਕਰ ਦਿੰਦਾ ਹੈ। ਇਸ ਲਈ 13 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਈਵੈਂਟ ’ਚ ਕੰਪਨੀ ਆਪਣੀ ਨਵੀਂ ਸਕਰੀਨ ਟੈਕਨਾਲੋਜੀ ਨੂੰ ਸ਼ੋਅਕੇਸ ਕਰ ਸਕਦੀ ਹੈ। ਇਨ੍ਹਾਂ ਟੈਕਨਾਲੋਜੀ ਦਾ ਇਸਤੇਮਾਲ ਇਸ ਸਾਲ ਲਾਂਚ ਹੋਣ ਵਾਲੇ ਕੰਪਨੀ ਦੇ ਅਗਲੇ ਸਮਾਰਟਫੋਨਜ਼ ’ਚ ਦੇਖਿਆ ਜਾ ਸਕਦਾ ਹੈ। 

ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਕੰਪਨੀ ਇਸ ਸਾਲ ਵੀ ਨਵੀਂ ਡਿਸਪਲੇਅ ਟੈਕਨਾਲੋਜੀ ਨੂੰ ਸ਼ੋਅਕੇਸ ਕਰ ਸਕਦੀ ਹੈ। ਕੰਪਨੀ ਨੇ ਪਿਛਲੇ ਸਾਲ 90Hz ਰਿਫਰੈਸ਼ ਰੇਟ ਵਾਲੀ ਡਿਸਪਲੇਅ ਟੈਕਨਾਲੋਜੀ ਨੂੰ ਸ਼ੋਅਕੇਸ ਕੀਤਾ ਸੀ। ਕੰਪਨੀ ਇਸ ਸਾਲ 120Hz ਰਿਫਰੈਸ਼ ਰੇਟ ਵਾਲੀ ਡਿਸਪਲੇਅ ਨੂੰ ਇਸ ਈਵੈਂਟ ’ਚ ਸ਼ੋਅਕੇਸ ਕਰ ਸਕਦੀ ਹੈ। ਹਾਲਾਂਕਿ, ਇਸ ਤੋਂ 13 ਜਨਵਰੀ ਨੂੰ ਹੀ ਪਰਦਾ ਉੱਠੇਗਾ। 


Related News