ਵਨਪਲੱਸ ਦੇ ਪਹਿਲੇ ਸਮਾਰਟ ਟੀ.ਵੀ. ਦਾ ਨਾਂ ਹੋਇਆ ਕੰਫਰਮ

Thursday, Aug 15, 2019 - 11:46 PM (IST)

ਵਨਪਲੱਸ ਦੇ ਪਹਿਲੇ ਸਮਾਰਟ ਟੀ.ਵੀ. ਦਾ ਨਾਂ ਹੋਇਆ ਕੰਫਰਮ

ਜਲੰਧਰ—ਚਾਈਨੀਜ਼ ਸਮਾਰਟਫੋਨ ਕੰਪਨੀ ਵਨਪਲੱਸ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਪੇਟੇ ਲਾਓ ਨੇ ਪਿਛਲੇ ਸਾਲ ਸਤੰਬਰ 'ਚ ਅਨਾਊਂਸ ਕੀਤਾ ਸੀ ਕਿ ਕੰਪਨੀ 2019 'ਚ ਸਮਾਰਟ ਟੀ.ਵੀ. ਸੈਗਮੈਂਟ 'ਚ ਵੀ ਕਦਮ ਰੱਖੇਗੀ। ਉਸ ਤੋਂ ਬਾਅਦ ਆਫੀਸ਼ਲ ਕੰਪਨੀ ਦੇ ਟੀ.ਵੀ. ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਨਹੀਂ ਆਈਆਂ ਹਨ ਪਰ ਹੁਣ ਕੰਪਨੀ ਨੇ ਆਪਣੇ ਪਹਿਲੇ ਸਮਰਾਟ ਟੀ.ਵੀ. ਦਾ ਨਾਂ ਕੰਫਰਮ ਕਰ ਦਿੱਤਾ ਹੈ। ਵਨਪਲੱਸ ਨੇ ਆਪਣੇ ਟੀ.ਵੀ. ਲਾਈਨਅਪ ਦਾ ਲੋਗੋ ਲਾਂਚ ਕਰਨ ਦੇ ਨਾਲ ਹੀ ਟੀ.ਵੀ. ਦਾ ਨਾਂ OnePlusTV ਕੰਫਰਮ ਕੀਤਾ ਹੈ।

ਵਨਪਲੱਸ ਫੋਰਮ 'ਚ ਕੀਤੇ ਗਏ ਇਕ ਬਲਾਗ ਪੋਸਟ 'ਚ ਕੰਪਨੀ ਨੇ ਆਪਣੀ ਟੀ.ਵੀ. ਸੀਰੀਜ਼ ਦੇ ਲੋਗੋ ਨੂੰ ਐਕਸਪਲੇਨ ਕੀਤਾ। ਕੰਪਨੀ ਨੇ ਪਿਛਲੇ ਸਾਲ  'OnePlus TV: You name it' ਕਾਨਟੈਸਟ ਸ਼ੁਰੂ ਕੀਤਾ ਸੀ ਅਤੇ ਫੈਨਸ ਤੋਂ ਨਵੇਂ ਟੀ.ਵੀ. ਦਾ ਨਾਂ ਰੱਖਣ ਨੂੰ ਕਿਹਾ ਸੀ। ਕੰਪਨੀ ਨੇ ਕਿਹਾ ਕਿ ਉਸ ਦਾ ਲੋਗੋ ਡਿਜ਼ਾਈਨ ਕਲਾਸਿਕ ਜਿਓਮੈਟਰਿਕ ਪ੍ਰੋਗੇਸ਼ਨ ਨਾਲ ਇੰਸਪਾਇਰਡ ਹੈ। ਵਨਪਲੱਸ ਨੇ ਕਿਹਾ ਕਿ ਕਾਨਟੈਸਟ ਦੇ ਵਿਨਰਸ ਦੇ ਨਾਂ ਜਲਦ ਦੱਸੇ ਜਾਣਗੇ ਅਤੇ ਸਭ ਤੋਂ ਪਹਿਲਾਂ  'OnePlus TV' ਨਾਂ ਰੱਖਣ ਵਾਲੇ ਨੂੰ ਵੱਡਾ ਪ੍ਰਾਈਜ਼ ਵੀ ਦਿੱਤਾ ਜਾਵੇਗਾ। ਸੰਭਾਵ ਹੈ ਕਿ ਇਹ ਵੱਡਾ ਪ੍ਰਾਈਜ਼ ਕੰਪਨੀ ਦਾ ਪਹਿਲਾਂ ਸਮਾਰਟ ਟੀ.ਵੀ. ਹੀ ਹੋਵੇ।

ਲਿਆ ਸਕਦਾ ਹੈ ਸਮਾਰਟ ਟੀ.ਵੀ. ਦੇ ਕਈ ਵੇਰੀਐਂਟ
ਵਨਪਲੱਸ ਦੇ ਪਹਿਲੇ ਸਮਾਰਟ ਟੀ.ਵੀ. ਨੂੰ ਕਈ ਵੇਰੀਐਂਟਸ 'ਚ ਲਾਂਚ ਕੀਤਾ ਜਾ ਸਕਦਾ ਹੈ। ਮੰਨਿਆ ਜਾ ਹੈ ਕਿ 43 ਇੰਚ, 55 ਇੰਚ, 65 ਇੰਚ ਅਤੇ 75 ਇੰਚ ਸਾਈਜ਼ ਆਪਸ਼ਨ 'ਚ ਲਿਆਇਆ ਜਾਵੇਗਾ। ਸਾਫ ਹੈ ਕਿ ਐਂਡ੍ਰਾਇਡ ਟੀ.ਵੀ.ਹੋਵੇਗਾ ਪਰ ਇਨ੍ਹਾਂ 'ਚ ਕੰਪਨੀ ਦਾ Oxygen OS ਮਿਲੇਗਾ ਜਾਂ ਨਹੀਂ, ਇਹ ਪਹਿਲੇ ਤਾਂ ਨਹੀਂ ਕੀਤਾ ਜਾ ਸਕਦਾ।


author

Karan Kumar

Content Editor

Related News