ਵਨਪਲੱਸ ਦੇ ਸੀ.ਈ.ਓ. ਨੇ ਸ਼ੇਅਰ ਕੀਤਾ OnePlus 5 ਦਾ ਕੈਮਰਾ ਸੈਂਪਲ

Thursday, Jun 08, 2017 - 02:32 PM (IST)

ਵਨਪਲੱਸ ਦੇ ਸੀ.ਈ.ਓ. ਨੇ ਸ਼ੇਅਰ ਕੀਤਾ OnePlus 5 ਦਾ ਕੈਮਰਾ ਸੈਂਪਲ

ਜਲੰਧਰ- ਵਨਪਲੱਸ 5 ਦੇ ਲਾਂਚ ਲਈ ਹੁਣ ਜ਼ਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਇਹ ਸਮਾਰਟਫੋਨ 20 ਜੂਨ ਨੂੰ ਗਲੋਬਲੀ ਅਤੇ 22 ਜੂਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਹੋਵੇਗਾ। ਇਸ ਦੇ ਲਾਂਚ 'ਚ ਕੁਝ ਹੀ ਦਿਨ ਬਾਕੀ ਹਨ ਅਤੇ ਅਜੇ ਵੀ ਇਸ ਨਾਲ ਜੁੜੀਆਂ ਲੀਕ ਖਬਰਾਂ ਅਤੇ ਜਾਣਕਾਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਤੱਕ ਸਾਹਮਣੇ ਆ ਰਹੀਆਂ ਲੀਕ ਖਬਰਾਂ ਤੋਂ ਬਾਅਦ ਹੁਣ ਕੰਪਨੀ ਦੇ ਸੀ.ਈ.ਓ. Peter Lau ਨੇ ਵਨਪਲੱਸ 5 ਦਾ ਕੈਮਰਾ ਸੈਂਪਲ ਸ਼ੇਅਰ ਕੀਤਾ ਹੈ। 

PunjabKesari

 

ਵੈੱਬਸਾਈਟ ਵੇਈਬੋ ਰਾਹੀਂ ਸਾਹਮਣੇ ਆਈ ਰਿਪੋਰਟ ਮੁਤਾਬਕ ਵਨਪਲੱਸ ਦੇ ਸੀ.ਈ.ਓ. Peter Lau ਨੇ ਵਨਪਲੱਸ 5 ਨਾਲ ਘੱਟ ਰੋਸ਼ਨੀ 'ਚ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਾਤ ਦੇ ਸਮੇਂ ਲਈਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਬਿਲਡਿੰਗ ਦੀ ਕੰਧ ਕਾਫੀ ਸਾਫ ਨਜ਼ਰ ਆ ਰਹੀ ਹੈ। ਉਥੇ ਹੀ ਅਸਮਾਨ ਦੀ ਈਮੇਜ ਵੀ ਕਾਫੀ ਸਪੱਸ਼ਟ ਹੈ। ਕੈਮਰਾ ਕੈਪਚਰ 'ਚ ਬਿਲਡਿੰਗ ਦਾ ਪਰਛਾਵਾਂ ਤੱਕ ਦਿਖਾਈ ਦੇ ਰਿਹਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਨਪਲੱਸ 5 'ਚ ਬਿਹਤਰ ਕੈਮਰੇ ਦੀ ਵਰਤੋਂ ਕੀਤੀ ਗਈ ਹੈ। 
ਹੁਣ ਤੱਕ ਸਾਹਮਣੇ ਆਈਆਂ ਜਾਣਕਾਰੀਆਂ ਮੁਤਾਬਕ ਵਨਪਲੱਸ 'ਚ ਡਿਊਲ ਕੈਮਰਾ ਸੈੱਟਅਪ ਉਪਲੱਬਧ ਹੋਵੇਗਾ ਅਤੇਂ ਦੋਵੇਂ ਹੀ ਕੈਮਰੇ 16 ਮੈਗਾਪਿਕਸਲ ਦੇ ਹੋਣਗੇ। ਉਥੇ ਹੀ ਕੁਝ ਰਿਪੋਰਟਾਂ ਮੁਤਾਬਕ ਇਸ ਸਮਾਰਟਫੋਨ 'ਚ 20 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਹੋਵੇਗਾ। ਇਹ ਪਹਿਲੀ ਵਾਰ ਨਹੀਂ ਹੈ ਕਿ ਵਨਪਲੱਸ ਦੇ ਕੋ-ਫਾਊਂਡਰ ਅਤੇ ਸੀ.ਈ.ਓ. Peter Lau ਨੇ ਵਨਪਲੱਸ ਨਾਲ ਜੁੜੀ ਕੋਈ ਜਾਣਕਾਰੀ ਦਿੱਤੀ ਹੈ। ਸਗੋਂ ਇਸ ਤੋਂ ਪਹਿਲਾਂ ਵੀ ਵਨਪਲੱਸ 5 ਬਾਰੇ ਕਈ ਆਫੀਸ਼ੀਅਲ ਜਾਣਕਾਰੀ ਦਿੱਤੀ ਜਾ ਚੁੱਕੀ ਹੈ।


Related News