OnePlus ਲਿਆ ਰਹੀ 2 ਸਸਤੇ ਸਮਾਰਟਫੋਨ, ਵੀਡੀਓ ’ਚ ਵੇਖੋ ਜ਼ਬਰਦਸਤ ਲੁੱਕ

Monday, Aug 03, 2020 - 02:24 PM (IST)

OnePlus ਲਿਆ ਰਹੀ 2 ਸਸਤੇ ਸਮਾਰਟਫੋਨ, ਵੀਡੀਓ ’ਚ ਵੇਖੋ ਜ਼ਬਰਦਸਤ ਲੁੱਕ

ਗੈਜੇਟ ਡੈਸਕ– ਵਨਪਲੱਸ ਨੋਰਡ ਨੂੰ ਲਾਂਚ ਹੋਏ ਅਜੇ ਕੁਝ ਹੀ ਦਿਨ ਹੋਏ ਹਨ ਪਰ ਕੰਪਨੀ ਹੁਣ ਆਪਣੇ ਨਵੇਂ ਬਜਟ ਸਮਾਰਟਫੋਨਸ ਨੂੰ ਲਾਂਚ ਕਰਨ ਦੀ ਤਿਆਰੀ ’ਚ ਲੱਗ ਗਈ ਹੈ। ਹਾਲ ਹੀ ’ਚ ਸਾਹਮਣੇ ਆਏ ਲੀਕਸ ’ਚ ਕੰਪਨੀ ਦੇ ਦੋ ਆਉਣ ਵਾਲੇ ਸਮਾਰਟਫੋਨਸ ਬਾਰੇ ਪਤਾ ਲੱਗਾ ਹੈ। ਮਸ਼ਹੂਰ ਲੀਕਸਟਰ Max J. ਅਤੇ ਫੇਮਸ 3ਡੀ ਆਰਟਿਸਟ ਕੰਸੈਪਟ ਕ੍ਰਿਏਟਰ ਨੇ ਵਨਪਲੱਸ ਦੇ ਇਨ੍ਹਾਂ ਦੋਵਾਂ ਫੋਨਾਂ ਦੇ 3ਡੀ ਵੀਡੀਓ ਰੈਂਡਰ ਰਿਲੀਜ਼ ਕੀਤੇ ਹਨ। ਆਓ ਵੇਖਦੇ ਹੋਏ ਵਨਪਲੱਸ ਦੇ ਇਨ੍ਹਾਂ ਨਵੇਂ ਡਿਵਾਈਸਿਜ਼ ’ਚ ਕੀ ਹੈ ਖ਼ਾਸ।

ਟਵਿਟਰ ’ਤੇ ਪੋਸਟ ਕੀਤੀ ਗਈ ਵੀਡੀਓ
ਮੈਕਸ ਜੇ. ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਕੀਤੀ ਗਈ ਪੋਸਟ ’ਚ ਨਵੇਂ ਵਨਪਲੱਸ ਦਾ ਕੋਡਨੇਮ 'Billie' ਦੱਸਿਆ ਹੈ। ਹਾਲਾਂਕਿ, ਦੋਵੇਂ ਇਸ ਨੂੰ Aurora ਕਹਿ ਰਹੇ ਹਨ। ਉਮੀਦਹੈ ਕਿ ਕੰਪਨੀ ਨਵੇਂ ਡਿਵਾਈਸਿਜ਼ ਨੂੰ ਵੀ ਨੋਰਡ ਨਾਂ ਨਾਲ ਪੇਸ਼ ਕਰ ਸਕਦੀ ਹੈ। ਰੈਂਡਰ ’ਚ ਦੋ ਫੋਨ 'Billie 1' ਅਤੇ 'Billie 2' ਨੂੰ ਵੇਖਿਆ ਜਾ ਸਕਦਾ ਹੈ। ਇਸ ਦਾ ਮਤਲਬ ਹੋਇਆ ਕਿ ਕੰਪਨੀ ਨਵੇਂ ਡਿਵਾਈਸਿਜ਼ ਨੂੰ ਪ੍ਰੋ ਅਤੇ ਲਾਈਟ ਵਰਜ਼ਨ ’ਚ ਲਾਂਚ ਕਰ ਸਕਦੀ ਹੈ। 

 


author

Rakesh

Content Editor

Related News