ਖ਼ੁਸ਼ਖ਼ਬਰੀ! ਵਨਪਲੱਸ ਨੇ ਦੋ ਸਾਲ ਪੁਰਾਣੇ ਫੋਨਾਂ ਲਈ ਜਾਰੀ ਕੀਤਾ 5ਜੀ ਦਾ ਅਪਡੇਟ, ਦੇਖੋ ਪੂਰੀ ਲਿਸਟ

01/04/2023 1:37:21 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵਨਪਲ੍ਸ ਨੇ ਆਪਣੇ ਦੋ ਸਾਲ ਪੁਰਾਣੇ ਯਾਨੀ 2020 'ਚ ਲਾਂਚ ਹੋਏ ਸਮਾਰਟਫੋਨ ਲਈ 5ਜੀ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ਤੋਂ ਬਾਅਦ ਪੁਰਾਣੇ ਵਨਪਲੱਸ ਯੂਜ਼ਰਜ਼ ਹੁਣ ਜੀਓ ਅਤੇ ਏਅਰਟੈੱਲ ਦੇ ਨੈੱਟਵਰਕ 'ਤੇ 5ਜੀ ਦਾ ਇਸਤੇਮਾਲ ਕਰ ਸਕਣਗੇ। ਵਨਪਲੱਸ ਨੇ ਜਿਨ੍ਹਾਂ ਫੋਨਾਂ ਲਈ 5ਜੀ ਦਾ ਅਪਡੇਟ ਜਾਰੀ ਕੀਤਾ ਹੈ ਉਨ੍ਹਾਂ 'ਚ ਕੰਪਨੀ ਦੇ ਸਭ ਤੋਂ ਸਸਤੇ 5ਜੀ ਫੋਨ OnePlus Nord CE 2 Lite 5G ਅਤੇ ਸਭ ਤੋਂ ਮਹਿੰਗੇ ਫਲੈਗਸ਼ਿਪ OnePlus 10 Pro 5G ਦਾ ਨਾਂ ਹੈ। 

ਵਨਪਲੱਸ ਦੇ ਇਨ੍ਹਾਂ ਫੋਨਾਂ 'ਚ ਹੁਣ ਚੱਲੇਗਾ 5ਜੀ

ਕੰਪਨੀ ਨੇ 5ਜੀ ਨੈੱਟਵਰਕ ਲਈ ਓ.ਟੀ.ਏ. (ਓਵਰ ਦਿ ਏਅਰ) ਜਾਰੀ ਕੀਤਾ ਹੈ। ਇਹ ਅਪਡੇਟ ਉਪਰੋਕਤ ਫੋਨਾਂ ਤੋਂ ਇਲਾਵਾ ਵਨਪਲੱਸ 8 ਸੀਰੀਜ਼ ਦੇ ਸਾਰੇ ਫੋਨਾਂ ਯਾਨੀ  OnePlus 8, OnePlus 8 Pro ਅਤੇ OnePlus 8T ਲਈ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ 2020 'ਚ ਲਾਂਚ ਹੋਏ ਵਨਪਲੱਸ 8 ਸੀਰੀਜ਼ ਅਤੇ ਵਨਪਲੱਸ ਨੋਰਡ 'ਚ ਹੁਣ 5ਜੀ ਇਸਤੇਮਾਲ ਕੀਤਾ ਜਾ ਸਕੇਗਾ।

5ਜੀ ਲਈ ਟੈਲੀਕਾਮ ਕੰਪਨੀਆਂ ਨਾਲ ਸਾਂਝੇਦਾਰੀ

ਅਗਸਤ 2023 'ਚ ਨਵੀਂ ਦਿੱਲੀ 'ਚ ਹੋਇਆ ਇੰਡੀਆ ਮੋਬਾਇਲ ਕਾਂਗਰਸ 'ਚ ਵਨਪਲੱਸ ਨੇ 5ਜੀ ਨੈੱਟਵਰਕ ਦਾ ਟਰਾਇਲ ਕੀਤਾ ਸੀ। ਇਹ ਟਰਾਇਲ ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਨੈੱਟਵਰਕ 'ਤੇ ਹੋਇਆ, ਹਾਲਾਂਕਿ ਵੋਡਾਫੋਨ-ਆਈਡੀਆ ਨੇ ਅਜੇ ਤਕ 5ਜੀ ਨੈੱਟਵਰਕ ਨੂੰ ਯੂਜ਼ਰਜ਼ ਲਈ ਸ਼ੁਰੂ ਨਹੀਂ ਕੀਤਾ। ਵਨਪਲੱਸ 8 ਸੀਰੀਜ਼ ਤੋਂ ਇਲਾਵਾ OnePlus 9 series, OnePlus 10 series, OnePlus Nord ਅਤੇ Nord CE series ਲਈ ਵੀ ਕੰਪਨੀ ਨੇ 5ਜੀ ਦਾ ਅਪਡੇਟ ਜਾਰੀ ਕੀਤਾ ਹੈ।


Rakesh

Content Editor

Related News