ਲਾਂਚ ਤੋਂ ਕੁਝ ਘੰਟੇ ਪਹਿਲਾਂ OnePlus 9 ਸੀਰੀਜ਼ ਦੀਆਂ ਭਾਰਤੀ ਕੀਮਤਾਂ ਲੀਕ

03/23/2021 6:02:47 PM

ਗੈਜੇਟ ਡੈਸਕ– ਵਨਪਲੱਸ 9 ਸੀਰੀਜ਼ ਨੂੰ ਅੱਜ ਲਾਂਚ ਕੀਤਾ ਜਾਵੇਗਾ। ਲਾਂਚ ਈਵੈਂਟ ਵਰਚੁਅਲ ਹੈ ਅਤੇ ਇਸ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ, ਸ਼ਾਮ ਨੂੰ 7:30 ਵਜੇ ਹੋਵੇਗੀ। ਵਨਪਲੱਸ 9, ਵਨਪਲੱਸ 9 ਪ੍ਰੋ ਦੇ ਨਾਲ ਵਨਪਲੱਸ 9ਆਰ ਨੂੰ ਵੀ ਭਾਰਤ ’ਚ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਕੁਝ ਘੰਟੇ ਪਹਿਲਾਂ ਹੀ ਇਨ੍ਹਾਂ ਸਮਾਰਟਫੋਨਾਂ ਦੀਆਂ ਭਾਰਤੀ ਕੀਮਤਾਂ ਲੀਕ ਹੋ ਗਈਆਂ ਹਨ। ਲੀਕਸਟਰ ਨੇ ਵਨਪਲੱਸ 9ਆਰ ਦੀ ਕੀਮਤ ਨੂੰ ਵੀ ਲੀਕ ਕਰ ਦਿੱਤਾ ਹੈ। ਟਿਪਸਟਰ ਅਭਿਸ਼ੇਕ ਯਾਦਵ ਨੇ ਵਨਪਲੱਸ 9 ਸੀਰੀਜ਼ ਦੀ ਕੀਮਤ ਦਾ ਖੁਲਾਸਾ ਟਵਿਟਰ ’ਤੇ ਕੀਤਾ ਹੈ। ਅਭਿਸ਼ੇਕ ਯਾਦਵ ਮੁਤਾਬਕ, ਵਨਪਲੱਸ 9 ਆਰ ਦੀ ਕੀਮਤ ਭਾਰਤ ’ਚ 39,999 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਵਨਪਲੱਸ 9 ਦੇ ਬੇਸ ਮਾਡਲ ਦੀ ਕੀਮਤ 49,999 ਰੁਪਏ ਹੋ ਸਕਦੀ ਹੈ। ਵਨਪਲੱਸ 9 ਪ੍ਰੋ ਦੀ ਕੀਮਤ 64,999 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। 

ਗੱਲ ਕਰੀਏ ਤਾਂ ਵਨਪਲੱਸ 9ਆਰ ਦੀ ਤਾਂ ਇਸ ਦੇ ਬੇਸ ਮਾਡਲ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲ ਸਕਦੀ ਹੈ। ਇਸ ਦੀ ਕੀਮਤ 39,999 ਰੁਪਏ ਹੋ ਸਕਦੀ ਹੈ। ਵਨਪਲੱਸ 9ਆਰ ਦੇ ਦੂਜੇ ਮਾਡਲ ’ਚ 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਦੀ ਕੀਮਤ 43,999 ਰੁਪਏ ਹੋ ਸਕਦੀ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਦੋ ਰੰਗਾਂ- ਕਾਰਬਨ ਬਲੈਕ ਅਤੇ ਲੇਕ ਬਲਿਊ ’ਚ ਆ ਸਕਦਾ ਹੈ। 

ਵਨਪਲੱਸ 9 ਬਾਰੇ ਗੱਲ ਕਰੀਏ ਤਾਂ ਇਸ ਦੇ ਬੇਸ ਮਾਡਲ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਿਲ ਸਕਦੀ ਹੈ। ਇਸ ਦੀ ਕੀਮਤ 49,999 ਰੁਪਏ ਹੋ ਸਕਦੀ ਹੈ। ਇਸ ਦੇ ਦੂਜੇ ਮਾਡਲ ’ਚ 12 ਜੀ.ਬੀ. ਰੈਮ ਨਾਲ 256 ਜੀ.ਬੀ. ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਦੀ ਕੀਮਤ 54,999 ਰੁਪਏ ਹੋ ਸਕਦੀ ਹੈ। ਇਹ ਵਿੰਟਰ ਮਿਸਟ, ਐਸਟਰਲ ਬਲੈਕ ਅਤੇ ਆਰਕਟਿਕ ਸਕਾਈ ਤਿੰਨ ਰੰਗਾਂ ’ਚ ਆ ਸਕਦਾ ਹੈ। 

ਲੀਕ ਮੁਤਾਬਕ, ਭਾਰਤ ’ਚ ਵਨਪਲੱਸ 9 ਪ੍ਰੋ ਦੇ ਬੇਸ ਮਾਡਲ ਦੀ ਕੀਮਤ 64,999 ਰੁਪਏ ਹੋ ਸਕਦੀ ਹੈ। ਇਸ ਵਿਚ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਉਥੇ ਹੀ 12 ਜੀ.ਬੀ. ਰੈਮ ਨਾਲ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 69,999 ਰੁਪਏ ਹੋ ਸਕਦੀ ਹੈ। ਇਸ ਨੂੰ ਸਟੇਲਰ ਬਲੈਕ, ਮਾਰਨਿੰਗ ਮਿਸਟ ਅਤੇ ਪਾਈਨ ਗਰੀਨ ਰੰਗ ’ਚ ਲਾਂਚ ਕੀਤਾ ਜਾ ਸਕਦਾ ਹੈ। 

ਵਨਪਲੱਸ 9 ਸੀਰੀਜ਼ ਦੇ ਨਾਲ ਅੱਜ ਕੰਪਨੀ ਸਮਾਰਟ ਵਾਚ ਵਨਪਲੱਸ ਵਾਚ ਨੂੰ ਵੀ ਲਾਂਚ ਕਰਨ ਵਾਲੀ ਹੈ। ਇਸ ਦੀ ਯੂਰਪੀ ਕੀਮਤ ਪਹਿਲਾਂ ਹੀ ਲੀਕ ਹੋ ਚੁੱਕੀ ਹੈ। ਯੂਰਪੀ ਬਾਜ਼ਾਰ ’ਚ ਇਸ ਦੀ ਕੀਮਤ 150 ਯੂਰੋ ਹੋ ਸਕਦੀ ਹੈ। ਜੇਕਰ ਯੂਰੋ ਨੂੰ ਭਾਰਤੀ ਕਰੰਸੀ ’ਚ ਕਨਵਰ ਕਰੀਏ ਤਾਂ ਇਸ ਦੀ ਕੀਮਤ 13,000 ਰੁਪਏ ਦੇ ਕਰੀਬ ਹੋ ਸਕਦੀ ਹੈ। 


Rakesh

Content Editor

Related News