ਇਸ ਸਾਲ ਲਾਂਚ ਹੋਵੇਗਾ OnePlus 8T ਸਮਾਰਟਫੋਨ, ਬੈਂਚਮਾਰਕਿੰਗ ਵੈੱਬਸਾਈਟ ''ਤੇ ਆਇਆ ਨਜ਼ਰ

07/30/2020 8:42:30 PM

ਗੈਜੇਟ ਡੈਸਕ—ਵਨਪਲੱਸ 8ਟੀ ਅਤੇ 8ਟੀ ਪ੍ਰੋ ਦੀ ਮਾਰਕੀਟ 'ਚ ਜਲਦ ਐਂਟਰੀ ਹੋ ਸਕਦੀ ਹੈ। ਹਾਲ 'ਚ ਬੈਂਚਮਾਰਕਿੰਗ ਵੈੱਬਸਾਈਟ ਗੀਕਬੈਂਚ 'ਤੇ ਵਨਪਲੱਸ ਦੇ ਇਕ ਨਵੇਂ ਫੋਨ ਨੂੰ ਸਪਾਟ ਕੀਤਾ ਗਿਆ ਹੈ। ਇਸ ਨੂੰ ਵਨਪਲੱਸ 8ਟੀ ਅਤੇ 8ਟੀ ਪ੍ਰੋ ਮੰਨਿਆ ਜਾ ਰਿਹਾ ਹੈ। ਕੰਪਨੀ ਦੇ ਟ੍ਰੈਂਡ ਨੂੰ ਜੇਕਰ ਦੇਖੀਏ ਤਾਂ ਉਹ ਆਰੀਜੀਨਲ ਮਾਡਲ ਦੇ 'T' ਵੇਰੀਐਂਟ ਨੂੰ ਖਾਸਤੌਰ 'ਤੇ 6 ਮਹੀਨੇ ਦੇ ਬਾਅਦ ਲਾਂਚ ਕਰਦੀ ਹੈ। ਅਜਿਹੇ 'ਚ ਇਸ ਫੋਨ ਦੇ ਇਸ ਸਾਲ ਲਾਂਚ ਹੋਣ ਦੀ ਉਮੀਦ ਕਾਫੀ ਵਧ ਗਈ ਹੈ।

ਫੋਨ 'ਚ ਮਿਲੇਗਾ ਸਨੈਪਡਰੈਗਨ 865 ਪ੍ਰੋਸੈਸਰ
ਗੀਕਬੈਂਚ ਲਿਸਟਿੰਗ 'ਚ ਨਜ਼ਰ ਆਏ ਸਮਾਰਟਫੋਨ ਦਾ ਮਾਡਲ ਨੰਬਰ OnePlus KB2001 ਹੈ। 29 ਜੁਲਾਈ ਨੂੰ ਅਪਲੋਡ ਹੋਈ ਇਸ ਲਿਸਟਿੰਗ 'ਚ ਫੋਨ ਦੇ ਪ੍ਰੋਸੈਸਰ, ਰੈਮ ਅਤੇ ਐਂਡ੍ਰਾਇਡ ਵਰਜ਼ਨ ਵੱਲ ਇਸ਼ਾਰਾ ਕੀਤਾ ਗਿਆ ਹੈ। ਵਨਪਲੱਸ ਦਾ ਇਹ ਫੋਨ ਆਕਟਾ-ਕੋਰ ਸਨੈਪਡਰੈਗਨ 865 ਪ੍ਰੋਸੈਸਰ ਨਾਲ ਆ ਸਕਦਾ ਹੈ। ਫੋਨ ਐਂਡ੍ਰਾਇਡ 11 'ਤੇ ਕੰਮ ਕਰੇਗਾ ਅਤੇ ਇਸ 'ਚ 8ਜੀ.ਬੀ. ਦੀ ਰੈਮ ਮਿਲੇਗੀ।

ਕੋਰ ਟੈਸਟਿੰਗ 'ਚ ਮਿਲੇ ਚੰਗੇ ਅੰਕ
ਸਿੰਗਲ ਕੋਰ ਟੈਸਟ 'ਚ ਇਸ ਫੋਨ ਨੂੰ 912 ਅੰਕ ਮਿਲੇ ਸਨ। ਉੱਥੇ, ਮਲਟੀ-ਕੋਰ ਟੈਸਟ 'ਚ ਫੋਨ ਦਾ ਸਕੋਰ 3,288 ਰਿਹਾ। ਲਿਸਟਿੰਗ 'ਚ ਫੋਨ ਦੇ ਬਾਰੇ 'ਚ ਖਾਸ ਗੱਲਾਂ ਸਮਝ ਆ ਰਹੀਆਂ ਹਨ। ਪਹਿਲਾਂ ਇਹ ਹੈ ਕਿ ਫੋਨ 'ਚ ਕੰਪਨੀ ਸਨੈਪਡਰੈਗਨ 865 ਪ੍ਰੋਸੈਸਰ ਕਿਉਂ ਆਫਰ ਕਰ ਰਹੀ ਹੈ ਜਦ ਸਨੈਪਡਰੈਗਨ 865+ ਪ੍ਰੋਸੈਸਰ ਦਾ ਨਾ ਹੋਣਾ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵਨਪਲੱਸ 8ਟੀ ਹੀ ਹੋਵੇਗਾ।


Karan Kumar

Content Editor

Related News