ਆ ਰਿਹੈ 5 ਕੈਮਰਿਆਂ ਵਾਲਾ OnePlus 8T, ਲਾਂਚ ਤੋਂ ਪਹਿਲਾਂ ਫੀਚਰਜ਼ ਲੀਕ

09/16/2020 1:07:29 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਆਪਣੇ ਨਵੇਂ ਡਿਵਾਈਸ OnePlus 8T ’ਤੇ ਕੰਮ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫੋਨ ਨੂੰ ਸਤੰਬਰ ਦੇ ਅਖੀਰ ਤਕ ਜਾਂ ਅਕਤੂਬਰ ’ਚ ਲਾਂਚ ਕੀਤਾ ਜਾ ਸਕਦਾ ਹੈ। ਇਕ ਤਾਜ਼ਾ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਨਵੇਂ ਫੋਨ ’ਚ OnePlus 8 ਤੋਂ ਵੱਖਰਾ ਕੈਮਰਾ ਮਡਿਊਲ ਦਿੱਤਾ ਜਾ ਸਕਦਾ ਹੈ। PriceBaba ਨੇ OnLeaks ਨਾਲ ਮਿਲ ਕੇ ਫੋਨ ਦੀਆਂ ਕੁਝ ਰੈਂਡਰ ਤਸਵੀਰਾਂ ਸਾਂਝੀਆਂ ਕੀਤੀ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਵਨਪਲੱਸ 8ਟੀ ’ਚ ਰੈਕਟੈਂਗੁਲਰ ਕੈਮਰਾ ਮਡਿਊਲ ਦਿੱਤਾ ਜਾ ਸਕਦਾ ਹੈ। 

120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ
ਰਿਪੋਰਟ ਮੁਤਾਬਕ, ਵਨਪਲੱਸ 8ਟੀ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜਿਸ ਦਾ ਰਿਫ੍ਰੈਸ਼ ਰੇਟ 120Hz ਦਾ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਵਨਪਲੱਸ 8 ਪ੍ਰੋ ’ਚ ਵੀ ਇਸੇ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦੇ ਚੁੱਕੀ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੋ ਮਾਡਲਾਂ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ’ਚ ਆ ਸਕਦਾ ਹੈ ਅਤੇ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 865+ ਪ੍ਰੋਸੈਸਰ ਮਿਲ ਸਕਦਾ ਹੈ। 

ਵਨਪਲੱਸ 8ਟੀ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 16 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ, 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ। ਉਥੇ ਹੀ ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। 

ਖ਼ਾਸ ਗੱਲ ਹੈ ਕਿ ਸਮਾਰਟਫੋਨ 4,500mAh ਦੀ ਬੈਟਰੀ ਨਾਲ ਆ ਸਕਦਾ ਹੈ ਅਤੇ ਇਸ ਵਿਚ 65 ਵਾਟ ਫਾਸਟ ਚਾਰਜਿੰਗ ਮਿਲ ਸਕਦੀ ਹੈ। ਅਜੇ ਤਕ ਕੰਪਨੀ 30 ਵਾਟ ਰੈਪ ਚਾਰਜ ਦਾ ਫੀਚਰ ਦਿੰਦੀ ਸੀ। ਕਿਹਾ ਜਾ ਰਿਹਾ ਹੈ ਕਿ ਫੋਨ ਦੇ ਬੇਸ ਮਾਡਲ ਦੀ ਕੀਮਤ 40 ਤੋਂ 45 ਹਜ਼ਾਰ ਰੁਪਏ ਤਕ ਹੋ ਸਕਦੀ ਹੈ। 


Rakesh

Content Editor

Related News