OnePlus 7 Pro ਨੂੰ ਮਿਲ ਰਹੀ ਸਾਫਟਵੇਅਰ ਅਪਡੇਟ, ਜੁੜਨਗੇ ਇਹ ਨਵੇਂ ਫੀਚਰ

06/20/2019 1:16:31 PM

ਗੈਜੇਟ ਡੈਸਕ– ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਵਨਪਲੱਸ ਆਪਣੇ ਹੁਣ ਤਕ ਦੇ ਸਭ ਤੋਂ ਮਹਿੰਗੇ ਸਮਾਰਟਫੋਨ OnePlus 7 Pro ਲਈ ਸਾਫਟਵੇਅਰ ਅਪਡੇਟ ਰੋਲ ਆਊਟ ਕੀਤੀ ਹੈ। ਵਨਪਲੱਸ 7 ਪ੍ਰੋ ਨੂੰ ਇਸ ਅਪਡੇਟ ਰਾਹੀਂ OxygenOS 9.5.8 ਮਿਲੇਗਾ। ਇਹ ਓਵਰ-ਦਿ-ਏਅਰ ਅਪਡੇਟ ਹੈ ਜੋ ਕਈ ਫੇਜ ’ਚ ਯੂਜ਼ਰ ਤਕ ਪਹੁੰਚੇਗੀ। ਵਨਪਲੱਸ ਨੇ ਆਪਣੇ ਫੋਰਮ ’ਤੇ ਕਿਹਾ ਕਿ ਇਹ ਓ.ਟੀ.ਏ. ਕਈ ਸਟੇਜ ’ਚ ਰੋਲ ਆਊਟ ਹੋਵੇਗਾ। ਅੱਜ ਇਹ ਕੁਝ ਯੂਜ਼ਰਜ਼ ਤਕ ਪਹੁੰਚੇਗਾ। ਇਹ ਯਕੀਨੀ ਹੋਣ ਤੋਂ ਬਾਅਦ ਅਪਡੇਟ ’ਚ ਕੋਈ ਕ੍ਰਿਟਿਕਲ ਬਗ ਨਹੀਂ ਹੈ, ਇਸ ਨੂੰ ਵੱਡੇ ਪੱਧਰ ’ਤੇ ਯੂਜ਼ਰਜ਼ ਤਕ ਪਹੁੰਚਾਇਆ ਜਾਵੇਗਾ। 

ਇਸ ਅਪਡੇਟ ’ਚ ਬਗ ਫਿਕਸ ਅਤੇ ਸਿਸਟਮ ਲੈਵਲ ਚੇਂਜ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਅਪਡੇਟ ਰਾਹੀਂ ਫੋਨ ਅਤੇ ਕੈਮਰਾ ਐਪ ’ਚ ਵੀ ਸੁਧਾਰ ਕੀਤੇ ਜਾਣਗੇ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਅਪਡੇਟ ਨਾਲ ਫੋਨ ’ਚ ਕੀ ਬਦਲਾਅ ਆਉਣਗੇ। 

ਸਿਸਟਮ
ਸਕਰੀਨ ਲਈ ਆਪਟਿਮਾਈਜ਼ ਟੱਚ ਸੈਂਸਟਿਵਿਟੀ
ਥਰਡ ਪਾਰਟੀ ਟਾਈਪ-ਸੀ ਹੈੱਡਫੋਨਜ਼ ਲਈ ਆਪਟਿਮਾਈਜ਼ਡ ਕੰਪੈਟਿਬਿਲਟੀ 
ਅਪਡੇਟਿਡ ਐਂਡਰਾਇਡ ਸਕਿਓਰਿਟੀ ਪੈਚ 2019.5
ਬਗ ਫਿਕਸ ਅਤੇ ਇੰਪਰੂਵਮੈਂਟਸ

ਫੋਨ
ਬਿਹਤਰ ਆਡੀਓ ਕੁਆਲਿਟੀ

ਕੈਮਰਾ
ਅਪਡੇਟ ਤੋਂ ਬਾਅਦ ਫੋਨ ਸਕਰੀਨ ਆਫ ਜਾਂ ਲੌਕ ਹੋਣ’ਤੇ ਇਨਕਮਿੰਗ ਵੀਡੀਓ ਕਾਲ ਲਈ ਪਾਪ ਕੈਮਰਾ ਓਪਨ ਹੋਵੇਗਾ। 

ਇਸ ਅਪਡੇਟ ਦਾ ਸਾਈਜ਼ 109 ਐੱਮ.ਬੀ. ਹੈ। ਇਹ ਅਪਡੇਟ ਮਈ ਦੇ ਸਕਿਓਰਿਟੀ ਪੈਚ ਦੇ ਨਾਲ ਆਉਂਦੀ ਹੈ. ਅਪਡੇਟ ਨਾਲ ਫੋਨ ਦੀ ਓਵਰਆਲ ਪਰਫਾਰਮੈਂਸ ’ਚ ਕਈ ਸੁਧਾਰ ਆਉਣਗੇ। ਇਸ ਤੋਂ ਪਹਿਲਾਂ ਕੰਪਨੀ ਨੇ ਵਨਪਲੱਸ 7 ਲਈ ਵੀ ਸਾਫਟਵੇਅਰ OxygenOS 9.5.5 ਅਪਡੇਟ ਰੋਲ ਆਊਟ ਕਰ ਚੁੱਕੀ ਹੈ। ਇਸ ਅਪਡੇਟ ਦਾ ਸਾਈਜ਼ 125 ਐੱਮ.ਬੀ. ਸੀ। ਇਸ ਅਪਡੇਟ ’ਚ ਮਈ ਦਾ ਸਕਿਓਰਿਟੀ ਪੈਚ ਅਤੇ ਜਨਰਲ ਬਗ ਫਿਕਸ ਸ਼ਾਮਲ ਸਨ। 


Related News