OnePlus 6T ਨੂੰ ਲਾਂਚ ਦੇ ਤੁਰੰਤ ਬਾਅਦ ਮਿਲੀ OxygenOS 9.0.4 ਅਪਡੇਟ, ਹੋਏ ਇਹ ਬਦਲਾਅ

11/01/2018 11:53:50 AM

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਨਵੇਂ ਫਲੈਗਸ਼ਿੱਪ ਸਮਾਰਟਫੋਨ ਵਨਪਲੱਸ 6ਟੀ ਨੂੰ 30 ਅਕਤੂਬਰ ਨੂੰ ਨਵੀਂ ਦਿੱਲੀ ’ਚ ਆਯੋਜਿਤ ਇਕ ਈਵੈਂਟ ਦੌਰਾਨ ਭਾਰਤ ’ਚ ਲਾਂਚ ਕੀਤਾ। ਇਹ ਸਮਾਰਟਫੋਨ ਵਨਪਲੱਸ 6 ਦਾ ਅਪਗ੍ਰੇਡ ਹੈ ਅਤੇ ਇਹ ਕਾਫੀ ਸਾਰੇ ਵੱਡੇ ਬਦਲਾਅ ਨਾਲ ਆਇਆ ਹੈ। ਵਾਟਰਡ੍ਰੋਪ ਨੌਚ ਤੋਂ ਲੈ ਕੇ 3.5mm ਜੈਕ ਦੇ ਗਾਇਬ ਹੋਣ ਤਕ ਫੋਨ ’ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਹਨ। 

ਹੁਣ ਲਾਂਚ ਦੇ ਤੁਰੰਤ ਬਾਅਦ ਸਮਾਰਟਫੋਨ ਨੂੰ ਇਕ ਨਵੀਂ ਅਪਡੇਟ ਮਿਲੀ ਹੈ। ਅਸੀਂ ਇਸ ਗੱਲ ਦੀ ਪੁੱਸ਼ਟੀ ਕਰ ਸਕਦੇ ਹਾਂ ਕਿ ਸਮਾਰਟਫੋਨ ਲਈ OxygenOS 9.0.4 ਅਪਡੇਟ ਰੋਲ ਆਊਟ ਕਰ ਦਿੱਤੀ ਗਈ ਹੈ। ਇਹ ਨਵੀਂ ਅਪਡੇਟ ਸਮਾਰਟਫੋਨ ਲਈ ਕੁਝ ਬਦਲਾਅ ਲੈ ਕੇ ਆਈ ਹੈ। ਚੇਂਜਲਾਗ ਮੁਤਾਬਕ, ਸਮਾਰਟਫੋਨ ਦੇ ਸਕਰੀਨ-ਲਾਕ ’ਚ ਕੁਝ ਸੁਧਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਦੇ ਸਟੈਂਡਬਾਈ ਪਾਵਰ ਕੰਜਪਸ਼ਨ ਨੂੰ ਵੀ ਆਪਟੀਮਾਈਜ਼ ਕੀਤਾ ਗਿਆ ਹੈ।

PunjabKesari

ਅਪਡੇਟ ਸਮਾਰਟਫੋਨ ’ਚ ਬਿਹਤਰ ਲੋਅ-ਲਾਈਟ ਫੋਟੋਗ੍ਰਾਫੀ ਲਈ ‘Nightscape’ ’ਚ ਵੀ ਸੁਧਾਰ ਲਿਆਉਂਦੀ ਹੈ ਅਤੇ ਹੁਣ ਸਮਾਰਟਫੋਨ ’ਚ ਪੋਟਰੇਟ ਸ਼ਾਟਸ ਲਈ ਸਟੂਡੀਓ ਲਾਈਟਿੰਗ ਫੀਚਰ ਵੀ ਜੋੜਿਆ ਗਿਆ ਹੈ। ਅਪਡੇਟ ਸਮਾਰਟਫੋਨ ਲਈ ਨਵੰਬਰ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਅਪਡੇਟ ’ਚ ਵਨਪਲੱਸ 6 ਦੇ ਓਪਨ ਬੀਟਾ ਵਰਜਨ ’ਚ ਦਿੱਤੇ ਗਏ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ। 

ਭਾਰਤ ’ਚ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 37,999 ਰੁਪਏ ਹੈ ਅਤੇ ਇਹ ਤਿੰਨ ਵੇਰੀਐਂਟਸ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 37,999 ਰੁਪਏ ਹੈ। ਇਸ ਤੋਂ ਇਲਾਵਾ 8 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 41,999 ਰੁਪਏ ਅਤੇ 8 ਜੀ.ਬੀ. ਰੈਮ/256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 45,999 ਰੁਪਏ ਹੈ। ਸਮਾਰਟਫੋਨ 2 ਨਵੰਬਰ ਤੋਂ ਅਮੇਜ਼ਨ ਇੰਡੀਆ ਅਤੇ ਵਨਪਲੱਸ ਦੇ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਅਮੇਜ਼ਨ ਪ੍ਰਾਈਮ ਮੈਂਬਰਸ ਸਮਾਰਟਫੋਨ ਨੂੰ 1 ਨਵੰਬਰ ਤੋਂ ਅਰਲੀ ਐਕਸੈਸ ਰਾਹੀਂ ਖਰੀਦ ਸਕਦੇ ਹਨ। 


Related News