ਵਨਪਲੱਸ 6 ਦੀ ਸਕਰੀਨ ''ਚ ਆਈ ਸਮੱਸਿਆ, ਯੂਜ਼ਰਸ ਪਰੇਸ਼ਾਨ
Tuesday, Jul 31, 2018 - 06:22 PM (IST)

ਜਲੰਧਰ— ਚੀਨੀ ਕੰਪਨੀ ਵਨਪਲੱਸ ਨੇ ਇਸ ਸਾਲ ਆਪਣੇ ਫਲੈਗਸ਼ਿੱਪ ਸਮਾਰਟਫੋਨ ਵਨਪਲੱਸ 6 ਨੂੰ ਲਾਂਚ ਕੀਤਾ ਹੈ। ਇਸ ਦੇ ਯੂਜ਼ਰਸ ਨੂੰ ਸਮਾਰਟਫੋਨ ਦੀ ਸਕਰੀਨ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਰਜ ਦੀ ਤੇਜ਼ ਰੋਸ਼ਨੀ 'ਚ ਡਿਵਾਈਸ ਦੀ ਸਕਰੀਨ 'ਚ ਫਲਿਕਰਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੇ ਇਸ ਸਮੱਸਿਆ ਨੂੰ Reddit, ਵਨਪਲੱਸ ਫੋਰਮ ਅਤੇ ਕੁਝ ਹੋਰ ਵੈੱਬਸਾਈਟਾਂ ਰਾਹੀਂ ਦੱਸਿਆ ਹੈ। ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ 3ache ਕਲੀਅਰ ਕਰਨ ਨਾਲ ਸਮੱਸਿਆ ਘੱਟ ਹੋ ਜਾਂਦੀ ਹੈ ਪਰ ਇਹ ਫਿਕਸ ਜ਼ਿਆਦਾ ਦੇਰ ਤਕ ਕਾਰਗਰ ਸਾਬਿਤ ਨਹੀਂ ਹੁੰਦਾ ਹੈ।
ਸਕਰੀਨ 'ਚ ਫਲਿਕਰਿੰਗ
ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਜਦੋਂ ਤੇਜ਼ ਰੋਸ਼ਨੀ ਡਿਵਾਈਸ 'ਤੇ ਪੈਂਦੀ ਹੈ ਜਾਂ ਜਦੋਂ ਫੋਨ ਸੂਰਜ ਦੀ ਰੋਸ਼ਨੀ ਦੇ ਸੰਪਰਕ 'ਚ ਆਉਂਦਾ ਹੈ ਤਾਂ ਯੂਜ਼ਰਸ ਨੂੰ ਫੋਨ ਦੀ ਸਕਰੀਨ 'ਚ ਫਲਿਕਰਿੰਗ (ਸਕਰੀਨ ਮੂਵਮੈਂਟ) ਦੀ ਸਮੱਸਿਆ ਦਿਖਾਈ ਦਿੰਦੀ ਹੈ। ਇਹ ਸਮੱਸਿਆ ਜ਼ਿਆਦਾਤਰ ਵਾਈਟ ਅਤੇ ਸ਼ਾਰਪ ਕਲਰਸ ਦੇ ਨਾਲ ਆਉਂਦੀ ਹੈ।
OxygenOS 5.1.8 ਅਪਡੇਟ
ਦੱਸਿਆ ਜਾ ਰਿਹਾ ਹੈ ਕਿ ਇਹ ਸਮੱਸਿਆ ਪਿਛਲੇ ਮਹੀਨੇ ਸ਼ੁਰੂ ਹੋਈ ਸੀ ਜਦੋਂ ਵਨਪਲੱਸ ਨੇ OxygenOS 5.1.8 ਅਪਡੇਟ ਨੂੰ ਰਿਲੀਜ਼ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਅਜਿਹਾ ਲੱਗਦਾ ਹੈ ਕਿ ਵਨਪਲੱਸ 6 ਲਈ ਹਾਲ ਹੀ 'ਚ ਰਿਲੀਜ ਹੋਈ OxygenOS 5.1.9 ਅਪਡੇਟ ਨੇ ਇਸ ਸਮੱਸਿਆ ਨੂੰसਠੀਕ ਨਹੀਂ ਕੀਤਾ ਹੈ।
ਕੰਪਨੀ ਦੀ ਪ੍ਰਤੀਕਿਰਿਆ
ਵਨਪਲੱਸ ਨੇ ਯੂਜ਼ਰਸ ਤੋਂ ਇਸ ਸਮੱਸਿਆ ਨੂੰ ਲੈ ਕੇ ਸਕਰੀਨ ਦੀ ਰਿਕਾਰਡਿੰਗ ਦੇ ਨਾਲ ਇਕ ਲਾਗ ਵੀ ਮੰਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਕੰਪਨੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਨਵੀਂ ਅਪਡੇਟ ਜਾਰੀ ਕਰ ਸਕਦੀ ਹੈ।