ਆਉਣ ਵਾਲੇ ਸਾਲ ''ਚ ਵਨਪਲੱਸ ਗਾਹਕਾਂ ਨੂੰ ਦੇਵੇਗਾ 5ਜੀ ਸਮਾਰਟਫੋਨ ਦਾ ਤੋਹਫਾ

Tuesday, Oct 23, 2018 - 07:02 PM (IST)

ਆਉਣ ਵਾਲੇ ਸਾਲ ''ਚ ਵਨਪਲੱਸ ਗਾਹਕਾਂ ਨੂੰ ਦੇਵੇਗਾ 5ਜੀ ਸਮਾਰਟਫੋਨ ਦਾ ਤੋਹਫਾ

ਗੈਜੇਟ ਡੈਸਕ—ਵਨਪਲੱਸ ਜਲਦ ਹੀ ਆਪਣਾ ਅਗਲਾ ਫਲੈਗਸ਼ਿਪ ਫੋਨ ਵਨਪਲੱਸ 6ਟੀ ਲਾਂਚ ਕਰਨ ਦੀ ਤਿਆਰੀ 'ਚ ਹੈ। ਪਰ ਇਸ ਤੋਂ ਪਹਿਲਾਂ ਕੰਪਨੀ ਨੇ ਇਕ ਵੱਡੀ ਜਾਣਕਾਰੀ ਸਾਂਝਾ ਕੀਤੀ ਹੈ। ਚਿਪਸੈੱਟ ਬਣਾਉਣ ਵਾਲੀ ਕੰਪਨੀ ਕੁਆਲਕਾਮ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਅਗਲੇ ਸਾਲ ਦੋ ਫਲੈਗਸ਼ਿਪ ਸਮਾਰਟਫੋਨਸ ਨੂੰ 5ਜੀ ਕੁਨੈਕਟੀਵਿਟੀ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਐਲਾਨ ਤੋਂ ਤੁਰੰਤ ਬਾਅਦ, ਵਨਪਲੱਸ ਦੇ ਸੀ.ਈ.ਓ. ਕਾਰਲ ਪੇਈ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਚੀਨੀ ਸਮਾਰਟਫੋਨ ਨਿਰਮਾਤਾ ਅਗਲੇ ਸਾਲ ਆਪਣਾ 5ਜੀ ਸਮਾਰਟਫੋਨ ਲਾਂਚ ਕਰੇਗੀ। ਭਾਵ ਯੂਜ਼ਰਸ ਲਈ ਵਨਪਲੱਸ 5ਜੀ ਕੁਨੈਕਟੀਵਿਟੀ ਨਾਲ ਆਪਣਾ ਪਹਿਲਾ ਫੋਨ ਅਗਲੇ ਸਾਲ ਲਿਆਵੇਗੀ। ਦੱਸਣਯੋਗ ਹੈ ਕਿ ਵਨਪਲੱਸ 6ਟੀ 29 ਅਕਤੂਬਰ ਨੂੰ ਨਿਊਯਾਰਕ 'ਚ ਇਕ ਈਵੈਂਟ ਲਾਂਚ ਹੋਵੇਗਾ। ਕੰਪਨੀ ਨੇ ਸੀ.ਈ.ਓ. ਕਾਰਲ ਪੇਈ ਨੇ ਪਹਿਲੇ ਹੀ 2019 'ਚ ਆਉਣ ਵਾਲੇ ਵਨਪਲੱਸ 7 ਜਾਂ ਵਨਪਲੱਸ 7ਟੀ ਦਾ ਖੁਲਾਸਾ ਕਰ ਦਿੱਤਾ ਹੈ।

PunjabKesari

ਇਸ ਦਾ ਮਤਲਬ ਹੈ ਕਿ ਵਨਪਲੱਸ 6ਟੀ 'ਚ 5ਜੀ ਲਈ ਸਪਾਰਟ ਨਹੀਂ ਹੋਵੇਗਾ। ਵਨਪਲੱਸ ਗਾਹਕਾਂ ਨੂੰ ਕੰਪਨੀ ਦੇ 5ਜੀ ਸਮਾਰਟਫੋਨ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਵਨਪਲੱਸ ਉਨ੍ਹਾਂ ਸ਼ੁਰੂਆਤੀ ਕੰਪਨੀਆਂ 'ਚ ਸ਼ਾਮਲ ਹੋਵੇਗੀ ਜੋ 5ਜੀ ਸਮਾਰਟਫੋਨ ਸਭ ਤੋਂ ਪਹਿਲਾਂ ਲਾਂਚ ਕਰਨਗੀਆਂ। ਵਨਪਲੱਸ ਨੂੰ ਸੈਮਸੰਗ ਅਤੇ ਹੁਵਾਵੇ ਵਰਗੀਆਂ ਕੰਪਨੀਆਂ ਤੋਂ ਚੁਨੌਤੀ ਮਿਲੇਗੀ। ਇਹ ਕੰਪਨੀਆਂ ਪਹਿਲਾਂ ਹੀ 5ਜੀ ਕੁਨੈਕਟੀਵਿਟੀ ਵਾਲੇ ਹੈਂਡਸੈੱਟ 'ਤੇ ਕੰਮ ਕਰ ਰਹੀਆਂ ਹਨ। ਆਉਣ ਵਾਲੇ ਸਮਾਰਟਫੋਨ ਵਨਪਲੱਸ 6ਟੀ ਦਾ ਅਪਗਰੇਡੇਡ ਵੇਰੀਐਂਟ ਹੋਵੇਗਾ ਅਤੇ ਇਸ ਨੂੰ 2019 ਦੇ ਮਿਡ 'ਚ ਲਾਂਚ ਕੀਤਾ ਜਾ ਸਕਦਾ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ ਐਕਸ50 5ਜੀ ਮਾਡਮ ਦਿੱਤਾ ਜਾ ਸਕਦਾ ਹੈ।

PunjabKesari

ਵਨਪਲੱਸ ਤੋਂ ਇਲਾਵਾ ਆਸੂਸ, ਮੋਟੋਰੋਲਾ, ਐੱਲ.ਜੀ., ਸ਼ਿਓਮੀ, ਓਪੋ, ਸ਼ਾਰਪ, ਐੱਚ.ਟੀ.ਸੀ., ਵੀਵੋ ਅਤੇ ਦੂਜੀਆਂ ਹੋਰ ਕੰਪਨੀਆਂ ਵੀ ਆਪਣੇ ਸਮਰਾਟਫੋਨਸ 'ਚ ਕੁਆਲਕਾਮ ਐਕਸ50 5ਜੀ ਮਾਡਲ ਦੇ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਕੰਪਨੀਆਂ ਦੁਆਰਾ ਵੀ 5ਜੀ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ। ਭਾਰਤ 'ਚ ਕੰਪਨੀ 30 ਅਕਤੂਬਰ ਨੂੰ ਅਗਲਾ ਵਨਪਲੱਸ 6ਟੀ ਲਾਂਚ ਕਰੇਗੀ। ਕੰਪਨੀ ਦੇ ਨਵੇਂ ਵਨਪਲੱਸ 6ਟੀ 'ਚ ਕੁਆਲਕਾਮ ਸਨੈਪਡਰੈਗਨ 845 ਪ੍ਰੋਸੈਸਰ ਹੋਵੇਗਾ ਅਤੇ ਇਹ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਸਮਾਰਟਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਹੋਵੇਗਾ। ਇਸ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਜਾਵੇਗਾ।

PunjabKesari

ਕੰਪਨੀ ਨੇ ਪਹਿਲੇ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਵਨਪਲੱਸ 6ਟੀ ਨੂੰ ਐਕਸਕਲੂਸੀਵ ਤੌਰ 'ਤੇ ਅਮੇਜ਼ਾਨ 'ਤੇ ਵੇਚਿਆ ਜਾਵੇਗਾ। ਫੋਨ ਖਰੀਦਣੇ ਦੇ ਚਾਹਵਾਨ ਗਾਹਕ ਅਮੇਜ਼ਾਨ ਤੋਂ ਇਸ ਨੂੰ ਪ੍ਰੀ-ਬੁੱਕ ਕਰ ਸਕਦੇ ਹਨ। ਈ-ਟੇਲਰ ਕੰਪਨੀ ਪ੍ਰੀ-ਬੁਕਿੰਗ ਕਰਨ 'ਤੇ 1,000 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ ਅਤੇ ਗਾਹਕਾਂ ਨੂੰ 2,000 ਰੁਪਏ ਦੇ ਗਿਫਟ ਵਾਊਚਰਸ ਵੀ ਦਿੱਤੇ ਜਾਣਗੇ।


Related News