OnePlus 5 ਦੇ ਫੈਨਜ਼ ਲਈ ਇਨਵਾਈਟ ਹੋਇਆ ਲਾਈਵ, ਇਸ ਤਰ੍ਹਾਂ ਖਰੀਦੋ

Monday, Jun 12, 2017 - 12:54 PM (IST)

ਜਲੰਧਰ- ਵਨਪਲੱਸ 5 ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਸਮਾਰਟਫੋਨ ਦੀ ਲਾਂਚਿੰਗ ਤੋਂ ਲੈ ਕੇ ਕੈਮਰਾ ਅਤੇ ਡਿਜ਼ਾਈਨ ਤੱਕ ਦੀ ਸਾਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਉਥੇ ਹੀ ਕੰਪਨੀ ਵਨਪਲੱਸ 5 ਨੂੰ ਭਾਰਤ 'ਚ ਲਾਂਚ ਕਰਨ ਲਈ ਤਿਆਰ ਹੈ। ਵਨਪਲੱਸ ਨੇ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਇਨਵਾਈਟ ਦੇ ਅਨੁਸਾਰ, ਵਨਪਲੱਸ ਨੂੰ 22 ਜੂਨ ਨੂੰ 2 ਵਜੇ ਭਾਰਤ 'ਚ ਲਾਂਚ ਕੀਤਾ ਜਾਵੇਗਾ। ਵਨਪਲੱਸ 5 ਦੇ ਲਾਂਚ ਈਵੈਂਟ ਨੂੰ ਗਲੋਬਰ ਲੀਡਰਸ਼ਿਪ ਟੀਮ ਹੋਸਟ ਕਰੇਗੀ। ਇਸ ਲਾਂਚ ਈਵੈਂਟ 'ਚ ਵਨਪਲੱਸ ਦੇ ਸੀ.ਈ.ਓ. Pete Lau ਵੀ ਸ਼ਾਮਲ ਹੋਣਗੇ। 
ਜੇਕਰ ਵਨਪਲੱਸ ਦੇ ਫੈਨਜ਼ ਇਸ ਈਵੈਂਟ 'ਚ ਜਾਣਾ ਚਾਹੁੰਦੇ ਹਨ ਤਾਂ ਉਹ ਅੱਜ (12 ਜੂਨ ਨੂੰ) https://oneplusstore.in/ ਤੋਂ ਟਿਕਟ ਖਰੀਦ ਸਕਦੇ ਹਨ। ਜਿਸ ਤੋਂ ਬਾਅਦ ਉਹ ਇਸ ਈਵੈਂਟ 'ਚ ਹਿੱਸਾ ਲੈ ਸਕਦੇ ਹਨ। ਇਸ ਈਵੈਂਟ ਲਈ ਫੈਨਜ਼ ਇਨਵਾਈਟ ਅੱਜ 10 ਵਜੇ ਤੋਂ ਲਾਈਵ ਹੋ ਗਿਆ ਹੈ। ਤੁਸੀਂ ਇਸ ਇਨਵਾਈਟ ਨੂੰ 999 ਰੁਪਏ 'ਚ ਖਰੀਦ ਸਕਦੇ ਹੋ। ਜਦੋਂ ਤੁਸੀਂ ਆਨਲਾਈਨ ਇਨਵਾਈਟ ਖਰੀਦੋਗੇ ਤਾਂ ਤੁਹਾਨੂੰ ਇਨਵਾਈਟ ਦੇ ਨਾਲ ਵਨਪਲੱਸ ਟੀ-ਸ਼ਰਟ ਵੀ ਮਿਲੇਗੀ ਜੋ ਤੁਹਾਡੇ ਘਰ ਟਿਕਟ ਦੇ ਨਾਲ ਭੇਜਿਆ ਜਾਵੇਗਾ। 
ਉਥੇ ਹੀ ਹਜਦੋਂ ਤੁਸੀਂ ਈਵੈਂਟ 'ਚ ਆਓਗੇ ਤਾਂ ਤੁਹਾਨੂੰ 10,000 ਰੁਪਏ ਦਾ ਵੈਲਕਮ ਪੈਕ ਦਿੱਤਾ ਜਾਵੇਗਾ। ਲਾਂਚ ਈਵੈਂਟ 'ਚ ਹਿੱਸਾ ਲੈਣ ਵਾਲੇ ਸਾਰੇ ਫੈਨਜ਼ ਨੂੰ ਸੁਪਰ ਐਡ-ਆਨ ਅਤੇ ਵਨਪਲੱਸ ਗਿਫਟ ਮਿਲੇਗਾ। ਨਾਲ ਹੀ ਸਿਲੈਕਟ ਫੈਨਜ਼ ਨੂੰ ਈਵੈਂਟ 'ਚ ਵਨਪਲੱਸ 5 ਨੂੰ ਘਰੀਦਣ ਦਾ ਵੀ ਮੌਕਾ ਮਿਲੇਗਾ। ਇਸ ਤੋਂ ਇਲਾਵਾ ਵਨਪਲੱਸ ਲਾਂਚ ਈਵੈਂਟ 'ਚ 'ਬੈਸਟ ਸਮਾਰਟਫੋਨ ਮੁਕਾਬਲੇਬਾਜ਼ੀ' ਦੇ ਲਾਈਵ ਫਿਨਾਲੇ ਦਾ ਆਯੋਜਨ ਕਰੇਗਾ। ਨਾਲ ਹੀ ਫਿਨਾਲੇ 'ਚ 1 ਜੇਤੂ ਨੂੰ ਹੋਮ ਗ੍ਰੈਂਡ ਪ੍ਰਾਈਜ਼ ਦਿੱਤਾ ਜਾਵੇਗਾ ਜੋ ਕਿ 1 ਕਰੋੜ ਰੁਪਏ ਦਾ ਇਨਾਮ ਹੈ।


Related News