ਅੱਜ ਤੋਂ ਭਾਰਤ ''ਚ ਵਿਕਰੀ ਲਈ ਉਪਲੱਬਧ ਹੋਇਆ 6GB RAM ਵਾਲਾ ਇਹ ਸਮਾਟਫੋਨ
Wednesday, Dec 14, 2016 - 12:07 PM (IST)

ਜਲੰਧਰ- ਵਨਪਲਸ 3ਟੀ ਭਾਰਤ ''ਚ ਹੁਣ ਖਰੀਦਣ ਲਈ ਉਪਲੱਬਧ ਹੋ ਗਿਆ ਹੈ। ਵਨਪਲਸ ਨੇ ਇਸ ਫੋਨ ਦੇ 64 ਜੀ. ਬੀ ਵੇਰਿਅੰਟ ਦੀ ਕੀਮਤ 29,999 ਜਦ ਕਿ 128 ਜੀ. ਬੀ ਸਟੋਰੇਜ ਦੀ ਕੀਮਤ 34,999 ਰੁਪਏ ਰੱਖੀ ਹੈ। ਇਹ ਸਮਾਰਟਫੋਨ ਐਕਸਕਲੂਸਿਵ ਤੌਰ ''ਤੇ ਕੰਪਨੀ ਦੇ ਐਮਾਜ਼ਨ ਇੰਡੀਆ ''ਤੇ ਖਰੀਦਣ ਲਈ ਉਪਲੱਬਧ ਹੈ।
ਵਨਪਲਸ 3ਟੀ ਨੂੰ ਅੰਤਰਰਾਸ਼ਟਰੀ ਬਾਜ਼ਾਰ ''ਚ ਗਨਮੇਟਲ ਅਤੇ ਸਾਫਟ ਗੋਲਡ ਵੇਰਿਅੰਟ ''ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਲਾਂਚ ਦੇ ਸਮੇਂ ਜਾਣਕਾਰੀ ਦਿੱਤੀ ਸੀ ਕਿ ਭਾਰਤ ''ਚ ਸਿਰਫ 128 ਜੀ. ਬੀ ਸਟੋਰੇਜ ਵੇਰਿਅੰਟ ਹੀ ਗਨਮੇਟਲ ਕਲਰ ਵੇਰਿਅੰਟ ''ਚ ਮਿਲੇਗਾ। ਉਥੇ ਹੀ 64 ਜੀ. ਬੀ ਸਟੋਰੇਜ ਵਾਲੇ ਸਾਫਟ ਗੋਲਡ ਵੇਰਿਅੰਟ ਨੂੰ ਬਾਅਦ ''ਚ ਉਪਲੱਬਧ ਕਰਾਇਆ ਜਾਵੇਗਾ।
ਵਨਪਲਸ 3ਟੀ ਦੇ ਸਪੈਸੀਫਿਕੇਸ਼ਨ
-5.5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਪਟਿਕ ਐਮੋਲਡ ਡਿਸਪਲੇ।
-ਕਾਰਨਿੰਗ ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ।
-6 ਜੀ. ਬੀ ਐੱਲ. ਪੀ. ਡੀ. ਡੀ. ਆਰ4 ਰੈਮ।
-ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਨਾਲ ਲੈਸ।
-64 ਜੀ. ਬੀ ਅਤੇ 128 ਜੀ. ਬੀ ਸਟੋਰੇਜ ਵੇਰਿਅੰਟ
-ਸੈਮਸੰਗ 3ਪੀ8ਐੱਸ. ਪੀ,1 ਮਾਇਕਰੋਨ ਪਿਕਸਲ ਦਾ 16 ਮੈਗਾਪਿਕਸਲ ਫ੍ਰੰਟ ਕੈਮਰਾ।
-3400 ਐੱਮ. ਏ. ਐੱਚ ਦੀ ਵੱਡੀ ਬੈਟਰੀ
-ਡੈਸ਼ ਚਾਰਜ (5ਵੀ 4ਏ) ਫਾਸਟ ਚਾਰਜਿੰਗ ਟੈਕਨਾਲੋਜੀ ਸਪੋਰਟ ਕਰਦਾ।
-ਐਲੂਮਿਨੀਅਮ ਮੈਟਲ ਯੂਨਿਬਾਡੀ ਡਿਜ਼ਾਇਨ। -ਫਿੰਗਰਪ੍ਰਿੰਟ ਸੈਂਸਰ।
-ਯੂ. ਐੱਸ. ਬੀ 2.0 ਟਾਈਪ-ਸੀ ਪੋਰਟ ਅਤੇ 3.5 ਐੱਮਐੱਮ ਹੈੱਡਫੋਨ ਜੈੱਕ।
-4ਜੀ ਐੱਲ. ਟੀ. ਈ (ਵਾਈ-ਫਾਈ 802.11 ਏ. ਸੀ, ਬਲੂਟੁੱਥ 4.2, ਐੱਨ. ਐੱਫ. ਸੀ ਅਤੇ ਜੀ. ਪੀ. ਐੱਸ/ਏ-ਜੀ. ਪੀ. ਐੱਸ ਜਿਹੇ ਫੀਚਰ।
-ਡਾਇਮੇਂਸ਼ਨ 152.7x74.7x7.35 ਮਿਲਮੀਟਰ
-ਭਾਰ 158 ਗਰਾਮ ਹੈ ।