ਵਨਪਲੱਸ ਦਾ ਜਲਵਾ, ਬਣਿਆ ਭਾਰਤ ਦਾ ਨੰਬਰ ਵਨ ਪ੍ਰੀਮੀਅਮ ਸਮਰਟਫੋਨ ਬ੍ਰੈਂਡ

Friday, Jul 31, 2020 - 06:34 PM (IST)

ਵਨਪਲੱਸ ਦਾ ਜਲਵਾ, ਬਣਿਆ ਭਾਰਤ ਦਾ ਨੰਬਰ ਵਨ ਪ੍ਰੀਮੀਅਮ ਸਮਰਟਫੋਨ ਬ੍ਰੈਂਡ

ਗੈਜੇਟ ਡੈਸਕ—ਸਮਾਰਟਫੋਨ ਮੇਕਰ ਕੰਪਨੀ ਵਨਪਲੱਸ ਭਾਰਤ ਦੇ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ ਸੈਗਮੈਂਟ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਕਾਊਂਟਰਪੁਆਇੰਟ ਐਨਾਲਿਸਿਸ ਦੀ ਰਿਪੋਰਟ ਮੁਤਾਬਕ ਸਾਲ 2020 ਦੀ ਦੂਜੀ ਤਿਮਾਹੀ 'ਚ ਪ੍ਰੀਮੀਅਮ ਸਮਾਰਟਫੋਨ ਮਾਰਕੀਟ 'ਚ ਵਨਪਲੱਸ ਦੀ ਹਿੱਸੇਦਾਰੀ 29.3 ਫੀਸਦੀ ਰਹੀ ਹੈ। ਕੰਪਨੀ ਦੇ ਨੰਬਰ ਇਕ ਪ੍ਰੀਮੀਅਮ ਸਮਾਰਟਫੋਨ ਬ੍ਰੈਂਡ ਬਣਾਉਣ ਦੇ ਪਿੱਛੇ ਵਨਪਲੱਸ ਦੇ ਹਾਲ ਹੀ 'ਚ ਆਏ ਵਨਪਲੱਸ 8 ਸੀਰੀਜ਼ ਦਾ ਸਭ ਤੋਂ ਮਹਤੱਵਪੂਰਣ ਰੋਲ ਰਿਹਾ ਹੈ। ਅਪ੍ਰੈਲ 2020 'ਚ ਲਾਂਚ ਕੀਤੇ ਗਏ ਇਸ ਫੋਨ ਨੂੰ ਭਾਰਤੀ ਬਾਜ਼ਾਰ 'ਚ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ।

PunjabKesari

ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ Q2 2020 'ਚ ਕੁੱਲ ਸ਼ਿਪਮੈਂਟ 4 ਫੀਸਦੀ ਹਿੱਸੇਦਾਰੀ ਪ੍ਰੀਮੀਅਮ ਸੈਗਮੈਂਟ ਦੀ ਰਹੀ ਹੈ। ਇੰਨਾਂ ਹੀ ਨਹੀਂ, ਦੂਜੀ ਤਿਮਾਹੀ 'ਚ ਕੰਪਨੀ ਦਾ ਵਨਪਲੱਸ 8 ਡਿਵਾਈਸ ਪ੍ਰੀਮੀਅਮ ਸੈਗਮੈਂਟ ਦਾ ਨੰਬਰ ਇਕ ਸਮਾਰਟਫੋਨ ਰਿਹਾ ਹੈ। ਬਾਜ਼ਾਰ 'ਚ ਇਸ ਦੀ 19 ਫੀਸਦੀ ਹਿੱਸੇਦਾਰੀ ਰਹੀ। ਇਸ ਤਰ੍ਹਾਂ ਵਨਪਲੱਸ 8 ਪ੍ਰੋ ਡਿਵਾਈਸ ਅਲਟਰਾ-ਪ੍ਰੀਮੀਅਮ ਸੈਗਮੈਂਟ 'ਚ ਤੀਸਰੇ ਨੰਬਰ ਦਾ ਬੈਸਟ ਸੇਲਿੰਗ ਸਮਾਰਟਫੋਨ ਰਿਹਾ ਹੈ। ਦੱਸ ਦੇਈਏ ਕਿ ਇਹ ਦੋਵੇਂ ਹੀ ਸਮਾਰਟਫੋਨ 5ਜੀ ਕੁਨੈਕਟੀਵਿਟੀ ਨਾਲ ਆਉਂਦੇ ਹਨ।

PunjabKesari

ਕਾਊਂਟਰਪੁਆਇੰਟ ਰਿਸਰਚ ਦੀ ਰਿਸਰਚ ਐਨਾਲਿਸਟ ਸ਼ਿਲਪੀ ਜੈਨ ਨੇ ਕਿਹਾ ਕਿ ਵਨਪਲੱਸ 8 ਸੀਰੀਜ਼ 5ਜੀ ਰਾਹੀਂ ਕੰਪਨੀ ਨੇ 7 ਸੀਰੀਜ਼ ਦੀ ਤਰ੍ਹਾਂ ਪ੍ਰੀਮੀਅਮ ਫਲੈਗਸ਼ਿਪ ਇਮੇਜ ਨੂੰ ਬਰਕਰਾਰ ਰੱਖਿਆ ਹੈ। ਇਨ੍ਹ੍ਹਾਂ 'ਚ ਕੰਪਨੀ ਨੇ ਸਾਲਿਡ ਬਿਲਟ ਤੇ ਡਿਜ਼ਾਈਨ, ਵੱਡੀ ਬੈਟਰੀ, ਹਾਈ ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਅਤੇ ਸ਼ਾਨਦਾਰ ਐਂਡ੍ਰਾਇਡ ਯੂਜ਼ਰ ਇੰਟਰਫੇਸ ਦਿੱਤਾ ਸੀ। ਪਿਛਲੀ ਸੀਰੀਜ਼ ਦੇ ਮੁਕਾਬਲੇ ਕੰਪਨੀ ਨੇ ਇਸ ਵਾਰ ਕੀਮਤ ਜ਼ਿਆਦਾ ਰੱਖੀ ਸੀ, ਹਾਲਾਂਕਿ ਕੰਪਨੀ ਨੂੰ ਸਟ੍ਰਾਂਗ ਕਮਿਊਨਿਟੀ ਬੇਸ ਅਤੇ ਲਾਇਲ ਕਸਟਮਰਸ ਦਾ ਫਾਇਦਾ ਮਿਲਿਆ ਹੈ।

PunjabKesari

ਵਨਪਲੱਸ 8 ਦੀ ਖਾਸੀਅਤ
ਇਸ ਸਮਾਰਟਫੋਨ ਦੇ 6ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵਾਲੇ ਬੇਸ ਵੇਰੀਐਂਟ ਦੀ ਕੀਮਤ 41,999 ਰੁਪਏ ਹੈ। ਸਮਾਰਟਫੋਨ 'ਚ 6.55 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ ਮਿਲਦਾ ਹੈ। ਫੋਨ 'ਚ 48MP + 16MP + 2MP ਦਾ ਟ੍ਰਿਪਲ ਰੀਅਰ ਕੈਮਰਾ, 16 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,300 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ।


author

Karan Kumar

Content Editor

Related News