ਇਕ ਮਸ਼ੀਨ ਅਜਿਹੀ ਵੀ, ਜੋ ਖਾਰੇ ਪਾਣੀ ''ਚੋਂ ਕੱਢ ਲੈਂਦੀ ਹੈ ਨਮਕ
Wednesday, Apr 20, 2016 - 11:57 AM (IST)

ਨਵੀਂ ਦਿੱਲੀ— ਇਕ ਪਾਸੇ ਜਿਥੇ ਪੂਰੇ ਭਾਰਤ ''ਚ ਪੀਣ ਵਾਲੇ ਪਾਣੀ ਦੀ ਕਿੱਲਤ ਚੱਲ ਰਹੀ ਹੈ ਤੇ ਲੋਕ ਪੈਕਡ ਪਾਣੀ ਦੀਆਂ ਬੋਤਲਾਂ ਲੈਣ ਲਈ ਮਜਬੂਰ ਹਨ, ਉਥੇ ਦੂਜੇ ਪਾਸੇ ਭਾਰਤ ਵਿਚ ਹੀ ਗੈਬ੍ਰੀਅਲ ਦਯਾਮੰਤੀ ਨੇ ਸੋਲਰ ਪਾਵਰਡ ਸੈਲਾਈਨ ਵਾਟਰ ਪਿਓਰੀਫਾਇਰ ਬਣਾ ਕੇ ਇਕ ਨਵੀਂ ਸ਼ੁਰੂਆਤ ਕੀਤੀ ਹੈ। ਇਹ ਵਾਟਰ ਪਿਓਰੀਫਾਇਰ ਖਾਰੇ ਪਾਣੀ ''ਚੋਂ ਨਮਕ ਨੂੰ ਵੱਖ ਕਰਨ ਦਾ ਕੰਮ ਕਰਦਾ ਹੈ। ਇਸ ਡਿਵਾਈਸ ਦੀ ਕੀਮਤ 50 ਡਾਲਰ ਤੋਂ ਵੀ ਘੱਟ ਹੈ। ਇਲਿਓਡੋਮੈਸਟੀਓ ਨਾਂ ਦੀ ਇਹ ਡਿਵਾਈਸ ਅਪਸਾਈਡ ਡਾਊਨ ਕਾਫੀ ਪਰਕੋਲੇਟਰ ਵਾਂਗ ਕੰਮ ਕਰਦਾ ਹੈ। ਇਸ ਡਿਵਾਈਸ ਦੀ ਵਰਕਿੰਗ ਲਈ ਸਿਰਫ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ। ਇਸ ਡਿਵਾਈਸ ਵਿਚ ਡਿਸੈਲਾਈਨੇਸ਼ਨ 2 ਸੈਰੇਮਿਕ ਪੀਸੇਸ ਦੀ ਮਦਦ ਨਾਲ ਹੁੰਦਾ ਹੈ, ਜੋ ਇਕ-ਦੂਜੇ ਦੇ ਉਪਰ ਸਥਿਤ ਹੁੰਦੇ ਹਨ। ਸੂਰਜ ਦੀ ਰੌਸ਼ਨੀ ਕੰਟੇਨਰ ਨੂੰ ਗਰਮ ਕਰਦੀ ਹੈ, ਜਿਸ ਦੀ ਮਦਦ ਨਾਲ ਪਾਣੀ ਭਾਫ ਬਣ ਕੇ ਉਡ ਜਾਂਦਾ ਹੈ ਅਤੇ ਦੂਜੇ ਹਿੱਸੇ ਵਿਚ ਜਾ ਕੇ ਜਮ੍ਹਾ ਹੁੰਦਾ ਹੈ ਤੇ ਨਮਕ ਵੱਖ ਹੋ ਜਾਂਦਾ ਹੈ ਅਤੇ ਪੀਣ ਲਾਇਕ ਪਾਣੀ ਜਮ੍ਹਾ ਹੋ ਜਾਂਦਾ ਹੈ। ਇਹ ਡਿਵਾਈਸ ਰੋਜ਼ ਲਗਭਗ 5 ਲਿਟਰ ਪਾਣੀ ਸਾਫ ਕਰ ਸਕਦੀ ਹੈ।