ਇਕ ਵਾਰ ਫਿਰ ਤੁਹਾਡੇ ਆਈਫੋਨ ਦਾ ਚਾਰਜਰ ਬਦਲ ਸਕਦੀ ਹੈ ਐਪਲ

03/10/2018 10:39:12 AM

ਜਲੰਧਰ - ਐਪਲ ਵੱਲੋਂ ਫਾਈਲ ਕੀਤੇ ਗਏ ਪੇਟੈਂਟ ਤੋਂ ਖੁਲਾਸਾ ਹੋਇਆ ਹੈ ਕਿ ਕੰਪਨੀ ਆਪਣੀ ਡਿਵਾਇਸਿਜ਼ ਨੂੰ ਹੋਰ ਬਿਹਤਰ ਕਨੈਕਟਰ 'ਤੇ ਕੰਮ ਕਰ ਰਹੀ ਹੈ। ਐਪਲ ਦੀ ਵੈੱਬਸਾਈਟ ਦੇ ਮੁਤਾਬਕ ਵੀਰਵਾਰ ਨੂੰ ਯੂ. ਐੱਸ. ਦੇ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ ਨੇ ਐਪਲ ਦੇ ਦੋ ਪੇਟੈਂਟ ਐਪਲੀਕੇਸ਼ਨ ਨੂੰ ਪਬਲਿਸ਼ ਕੀਤਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਚਾਰਜਿੰਗ ਅਡੈਪਟਰ ਦੀ ਸ਼ੇਪ 'ਚ ਪਰਿਵਰਤਨ ਕੀਤਾ ਗਿਆ ਹੈ ਅਤੇ ਇਸ 'ਲਾਈਟਿੰਗ ਕਨੈਕਟਰ' ਦਾ ਨਾਮ ਦਿੱਤਾ ਗਿਆ ਹੈ।

ਕਿੱਲ ਵਰਗੇ ਡਿਜ਼ਾਈਨ ਵਾਲੇ ਇਸ ਕਨੈਕਟਰ ਨੂੰ ਵਿਕਸਿਤ ਕਰਨ ਦਾ ਉਦੇਸ਼ ਇਸ ਨੂੰ ਵਾਟਰ ਰਜਿਸਟੇਂਟ ਬਣਾਉਣਾ ਹੈ। ਇਸ 'ਚ ਟਾਈਟ ਵੈਕਿਊਮ ਸੀਲ ਦਿੱਤੀ ਗਈ ਹੈ ਅਤੇ ਇਸ ਦੇ ਅੰਦਰ ਜਨਰੇਟਰ ਅਤੇ ਪਿਸਟਨ ਦੇ ਰਾਹੀਂ ਅਤੇ ਮਜ਼ਬੂਤ ਕੀਤਾ ਗਿਆ ਹੈ। ਇਸ ਰਿਪੋਰਟ ਦੇ ਮੁਤਾਬਕ ਇਸ ਡਿਵਾਈਸ ਨੂੰ ਅਨਪਲੱਗ ਕਰਨਾ ਜ਼ਿਆਦਾ ਸਖਤ ਹੋ ਸਕਦਾ ਹੈ, ਕਿਉਂਕਿ ਇਸ ਲਈ ਇਸ ਦੀ ਵੈਕਿਊਮ ਸੀਲ ਨੂੰ ਤੋੜਨਾ ਹੋਵੇਗਾ। ਐਪਲ ਇਸ ਦੇ ਲਈ ਫੋਨ 'ਚ ਸਾਫਟਵੇਅਰ ਇੰਟਰਫੇਸ ਦੇ ਸਕਦਾ ਹੈ।

ਜਦਕਿ ਪੇਟੈਂਟ ਫਾਈਲ ਕਰਨ ਨਾਲ ਇਹ ਕਨਫਰਮ ਨਹੀਂ ਕੀਤਾ ਜਾ ਸਕਦਾ ਹੈ ਕਿ ਐਪਲ ਕਦੋਂ ਤੱਕ ਪੁਰਾਣੇ ਅਡੈਪਟਰ ਦੀ ਜਗ੍ਹਾ ਇਹ ਨਵੇਂ ਲਾਈਟਿੰਗ ਕਨੈਕਟਰ ਦੇਵੇਗਾ, ਕਿਉਂਕਿ 2018 ਦੇ ਸਾਰੇ ਐਪਲ ਡਿਵਾਈਸਿਜ਼ ਦੇ ਡਿਜ਼ਾਈਨ ਪਹਿਲਾਂ ਹੀ ਫਾਈਨਲ ਕੀਤੇ ਜਾ ਚੁੱਕੇ ਹਨ ਅਤੇ ਇਹ ਪੁਰਾਣੇ ਅਡੈਪਟਰ ਨੂੰ ਹੀ ਸਪਾਰਟ ਕਰ ਸਕੋਗੇ।


Related News