ਜਲਦ ਹੀ Nubia ਭਾਰਤ ''ਚ ਲਾਂਚ ਕਰ ਸਕਦੀ ਹੈ ''ਬੇਜ਼ਲ-ਲੇਸਸ'' ਸਮਾਰਟਫੋਨ
Saturday, Nov 19, 2016 - 04:21 PM (IST)
ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ZTE ਆਪਣੀ ਨਵੀਂ Nubia ਸੀਰੀਜ਼ ਦੇ ਤਹਿਤ ਜਲਦ ਹੀ ਭਾਰਤੀ ਬਾਜ਼ਾਰ ''ਚ ''ਬੇਜ਼ਲ-ਲੇਸਸ'' ਡਿਸਪਲੇ ਨਾਲ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਸਕਦੀ ਹੈ। ਹੁਣ ਪਿਛਲੇ ਮਹੀਨੇ ਹੀ ਕੰਪਨੀ ਨੇ Z11 ਮਿਨੀ ਨੂੰ ਲਾਂਚ ਕੀਤਾ ਸੀ।
ਕੰਪਨੀ ਦੇ ਅਨੁਸਾਰ, ਇਹ ਫਲੈਗਸ਼ਿਪ ਡਿਵਾਇਸ ਫ੍ਰੇਮ ਇੰਟਰੈਕਟਿਵ ਟੈਕਨਾਲੋਜ਼ੀ 2. 0 (ਐਫ. ਆਈ. ਟੀ. 2.0) ਇਕ ਹੈਡਹੇਲਡ ਇਲੈਕਟ੍ਰਾਨਿਕ ਅਪਰਚਰ ਨਾਲ ਲੈਸ ਹੈ। ਇਸ ਡਿਵਾਇਸ ''ਚ ਹਵਾਈ ਜਹਾਜ਼ ''ਚ ਲਗਾਏ ਜਾਣ ਵਾਲੇ ਐਲੂਮੀਨੀਅਮ ਅਲਾਇ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਦਾ ਰਿਅਰ ਕੈਮਰਾ 16MP ਹੈ, ਜਿਸ ''ਚ ਸੋਨੀ IMX298 ਸੈਂਸਰ ਲੱਗਾ ਹੈ, ਇਸ ''ਚ ਤਿੰਨ ਫੋਕਸ ਅਤੇ ਚਾਰ ਸ਼ਟਰ ਮੋਡ ਹੈ। ਇਸ ''ਚ ਐਂਡ੍ਰਾਈਡ ਮਾਰਸ਼ਮੈਲੋ ''ਤੇ ਆਧਾਰਿਤ Nubia ਯੂ. ਆਈ 4.0 ਆਪਰੇਟਿੰਗ ਸਿਸਟਮ ਹੈ। ਇਸ ''ਚ 6GBਰੈਮ ਅਤੇ 64GB ਇੰਟਰਨੈਸ਼ਨਲ ਸਟੋਰੇਜ਼ ਹੋਣ ਦੀ ਸੰਭਾਵਨਾ ਹੈ।
