Nubia M2 ਵੀਰਵਾਰ ਤੋਂ ਓਪਨ ਸੇਲ ''ਚ ਮਿਲੇਗਾ
Thursday, Jul 13, 2017 - 11:08 AM (IST)
ਜਲੰਧਰ- ਪਿਛਲੇ ਹਫਤੇ ਭਾਰਤ 'ਚ ਲਾਂਚ ਹੋਇਆ ਨੂਬੀਆ ਐੱਮ2 ਪਹਿਲੀ ਵਾਰ ਸੋਮਵਾਰ ਨੂੰ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਸੀ। ਹੁਣ ਭਾਰਤ 'ਚ ਇਹ ਸਮਾਰਟਫੋਨ ਵੀਰਵਾਰ ਤੋਂ ਓਪਨ ਸੇਲ 'ਚ ਮਿਲੇਗਾ। ਨੂਬੀਆ ਐੱਮ2 ਐਮਾਜ਼ੋਨ ਇੰਡੀਆ 'ਤੇ ਦੁਪਹਿਰ ਨੂੰ 12 ਵਜੇ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਜ਼ਿਕਰਯੋਗ ਹੈ ਕਿ ਨੂਬੀਆ ਐੱਮ2 ਨੂੰ ਐਮਾਜ਼ੋਨ ਪ੍ਰਾਈਮ ਡੇ ਸੇਲ ਦੌਰਾਨ ਐਮਾਜ਼ੋਨ ਪ੍ਰਾਈਮ ਮੈਂਬਰਾਂ ਲਈ ਉਪਲੱਬਧ ਕਰਵਾਇਆ ਗਿਆ ਸੀ। ਹੁਣ ਇਹ ਸਮਾਰਟਫੋਨ ਨਾਨ-ਪ੍ਰਾਈਮ ਮੈਂਬਰਾਂ ਲਈ ਵੀ ਉਪਲਬੱਧ ਹੈ।
ਨੂਬੀਆ ਐੱਮ2 ਦੀ ਕੀਮਤ
ਨੂਬੀਆ ਐੱਮ2 ਦੀ ਕੀਮਤ 22,999 ਰੁਪਏ ਹੈ। ਇਸ ਸਮਾਰਟਫੋਨ ਦਾ ਭਾਰਤ 'ਚ 4ਜੀ.ਬੀ./64ਜੀ.ਬੀ. ਸਟੋਰੇਜ ਵੇਰੀਅੰਟ ਲਾਂਚ ਕੀਤਾ ਗਿਆ ਹੈ। ਫੋਨ ਸ਼ੈਂਪੇਨ ਗੋਲਡ ਅਤੇ ਬਲੈਕ ਗੋਲਡ ਕਲਰ ਵੇਰੀਅੰਟ 'ਚ ਉਪਲੱਬਧ ਹੋਵੇਗਾ।
ਨੂਬੀਆ ਐੱਮ2 ਦੇ ਫੀਚਰਜ਼
ਨੂਬੀਆ ਐੱਮ2 'ਚ ਐਂਡਰਾਇਡ 6.0.1 ਮਾਰਸ਼ਮੈਲੋ 'ਤੇ ਆਧਾਰਿਤ ਨੂਬੀਆ ਯੂ.ਆਈ. 4.0 ਦਿੱਤਾ ਗਿਆ ਹੈ। ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਐਮੋਲੇਡ ਡਿਸਪਲੇ ਹੈ। ਸਕਰੀਨ ਦੀ ਡੈਨਸਿਟੀ 401 ਪੀ.ਪੀ.ਆਈ. ਹੈ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 625 ਚਿੱਪਸੈੱਟ ਦੇ ਨਾਲ 4ਜੀ.ਬੀ. ਰੈਮ ਮੌਜੂਦ ਹੈ। ਗ੍ਰਾਫਿਕਸ ਲਈ ਐਡਰੀਨੋ 506 ਜੀ.ਪੀ.ਯੂ. ਹੈ। ਨੂਬੀਆ ਐੱਮ2 ਦੀ ਇਨਬਿਲਟ ਸਟੋਰੇਜ 64ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 200ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਨੂਬੀਆ ਐੱਮ2 ਡਿਊਲ ਰਿਅਰ ਕੈਮਰੇ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਡਿਊਲ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ। ਹੈਂਡਸੈੱਟ 'ਚ 13 ਮੈਗਾਪਿਕਸਲ ਦੇ ਦੋ ਸੈਂਸਰ ਹਨ। ਇਨ੍ਹਾਂ 'ਚੋਂ ਇਕ ਸੈਂਸਰ ਕਲਰ ਕੈਪਚਰ ਕਰੇਗਾ ਅਤੇ ਦੂਜਾ ਸੈਂਸਰ ਮੋਨੋਕ੍ਰੋਮ ਇਨਫਾਰਮੇਸ਼ਨ ਲਈ ਹੈ। ਦੋਵੇਂ ਹੀ ਸੈਂਸਰ ਸੇਫਾਇਰ ਗਲਾਸ ਪ੍ਰੋਟੈਕਸ਼ਨ ਦੇ ਨਾਲ ਹਨ। ਫਰੰਟ ਪੈਨਲ 'ਤੇ ਐੱਫ/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਕੈਮਰਾ ਹੈ।
ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ ਬੀ/ਜੀ/ਐੱਨ/ਏਸੀ, ਬਲੂਟੂਥ ਵੀ4.1, ਯੂ.ਐੱਸ.ਬੀ. ਟਾਈਪ-ਸੀ, ਗਲੋਨਾਸ ਅਤੇ ਜੀ.ਪੀ.ਐੱਸ., ਕੁਨੈਕਟੀਵਿਟੀ ਫੀਚਰ ਮੌਜੂਦ ਹਨ। ਹੈਂਡਸੈੱਟ ਦੀ ਬੈਟਰੀ 3630 ਐੱਮ.ਏ.ਐੱਚ. ਦੀ ਹੈ ਅਤੇ ਇਹ ਨਿਓਪਾਵਰ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਏਗੀ। ਹੋਮ ਬਟਨ ਹੀ ਫਿੰਗਰਪ੍ਰਿੰਟ ਸੈਂਸਰ ਵੀ ਹੈ। 154.5x75.9x7.0 ਮਿਲੀਮੀਟਰ ਅਤੇ ਭਾਰ 168 ਗ੍ਰਾਮ ਹੈ। ਇਸ ਤੋਂ ਇਲਾਵਾ ਕੰਪਾਸ, ਜੀ-ਸੈਂਸਰ, ਐਂਬੀਅੰਟ ਲਾਈਟ ਸੈਂਸਰ, ਜਾਇਰੋ ਸੈਂਸਰ, ਪ੍ਰਾਕਸੀਮਿਟੀ ਸੈਂਸਰ ਅਤੇ ਹਾਲ ਸੈਂਸਰ ਵੀ ਹਨ।
