ਕਿਸੇ ਵੀ ਸਾਧਾਰਨ ਸਿਮ ਨੂੰ Jio 4G ''ਚ ਬਦਲਣ ਦੇ ਆਸਾਨ ਟਿਪਸ
Wednesday, Sep 07, 2016 - 04:22 PM (IST)

ਜਲੰਧਰ-ਰਿਲਾਇੰਸ ਜੀਓ ਦੀ ਅਗ੍ਰੈਸਿਵ ਪ੍ਰਾਇਜ਼ਿੰਗ ਅਤੇ ਮਾਰਕੀਟਿੰਗ ਪਲਾਨਜ਼ ਨੇ ਦੇਸ਼ ਦੇ ਟੈਲੀਕਾਮ ਸੈਕਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਲਾਇੰਸ ਜੀਓ ਦੇ ਇਨ੍ਹਾਂ ਫ੍ਰੀ ਆਫਰਸ ਨੂੰ ਲੈ ਕੇ ਲੋਕਾਂ ''ਚ ਜਬਰਦਸਤ ਕ੍ਰੇਜ਼ ਬਣਿਆ ਹੋਇਆ ਹੈ। ਉਥੇ ਹੀ ਯੂਜ਼ਰਜ਼ ਲਈ ਖੁਸ਼ਖਬਰੀ ਵੀ ਹੈ ਕਿ ਰਿਲਾਇੰਸ ਜੀਓ ਨੇ ਹੋਰਨਾਂ ਕੰਪਨੀਆਂ ਦੀ ਸਿਮ ਦੇ ਨੰਬਰਾਂ ਨੂੰ ਵੀ ਰਿਲਾਇੰਸ ਜੀਓ ''ਚ ਪੋਰਟ ਕਰਨ ਦੀ ਸਹੂਲਤ ਦਿੱਤੀ ਹੈ। ਭਾਵ ਕਿ ਤੁਹਾਡੀ ਸਿਮ ਅਤੇ ਨੰਬਰ ਉਹੀ ਰੱਖਦੇ ਹੋਏ ਰਿਲਾਇੰਸ ਜੀਓ ਸਿਮ ਲੈ ਸਕਦੇ ਹੋ।
ਇਸ ਸਿਮ ਦੀ ਖਾਸ ਗੱਲ ਇਹ ਵੀ ਹੈ ਕਿ ਨੰਬਰ ਪੋਰਟ ਕਰਵਾਉਣ ''ਤੇ ਵੀ ਜੀਓ ਤੁਹਾਨੂੰ ਪ੍ਰੀਵਿਊ ਆਫਰ ਦਵੇਗਾ। ਭਾਵ ਯੂਜ਼ਰ ਅਨਲਿਮਟਿਡ 4G ਡਾਟਾ ਅਤੇ ਵਾਇਸ ਕਾਲ ਦੀ ਸਹੂਲਤ ਬਿਨਾਂ ਨੰਬਰ ਬਦਲੇ ਵੀ ਲੈ ਪਾਉਣਗੇ। ਏਅਰਟੈੱਲ, ਵੋਡਾਫੋਨ, ਆਈਡੀਆ, ਬੀ.ਐੱਸ.ਐੱਨ.ਐੱਲ ਜਾਂ ਹੋਰਨਾਂ ਟੈਲੀਕਾਮ ਸਰਵਿਸ ਯੂਜ਼ਰ ਦੇ ਸਿਮ ਯੂਜ਼ ਕਰ ਰਹੇ ਖਪਤਕਾਰ ਮੋਬਾਇਲ ਨੰਬਰ ਪੋਰਟੇਬਿਲਟੀ ਦੇ ਜ਼ਰੀਏ ਆਪਣਾ ਨੰਬਰ ਪੋਰਟ ਕਰਵਾ ਸਕਦੇ ਹਨ ।
ਆਪਣੇ ਨੰਬਰ ਨੂੰ ਰਿਲਾਇੰਸ ਜੀਓ ''ਚ ਪੋਰਟ ਕਰਨ ਲਈ ਆਪਣਾਓ ਇਹ ਟਿਪਸ :
1.) ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਇਲ ਨੰਬਰ ਤੋਂ ਪੋਰਟ ਦੀ ਰਿਕਵੈਸਟ ਮੌਜੂਦਾ ਆਪ੍ਰੇਟਰ ਨੂੰ ਦੇਣੀ ਹੋਵੇਗੀ।ਇਸ ਦੇ ਲਈ ਤੁਹਾਨੂੰ ਮੈਸੇਜ ਬਾਕਸ ''ਚ ਜਾ ਕੇ ਅਤੇ ਇਸ ਤੋਂ ਬਾਅਦ < Port> < space> < mobile number > ਲਿਖ ਕੇ 1900 ''ਤੇ ਭੇਜਣਾ ਹੋਵੇਗਾ।
2.) ਅਜਿਹਾ ਕਰਨ ''ਤੇ ਤੁਹਾਨੂੰ ਯੂਨੀਕ ਪੋਰਟ ਕੋਡ 1901 ਨੰਬਰ ਤੋਂ SMS ਮੋਬਾਇਲ ''ਤੇ ਮਿਲੇਗਾ। ਇਹ 15 ਦਿਨਾਂ ਲਈ ਵੈਲਿਡ ਹੋਵੇਗਾ । ਤੁਹਾਨੂੰ ਇਸ ਕੋਡ ਦੇ ਨਾਲ ਆਪਣਾ ਆਈ.ਡੀ. ਪਰੂਫ਼ ਅਤੇ ਪਾਸਪੋਰਟ ਸਾਈਜ ਫੋਟੋ ਲੈ ਕੇ ਰਿਲਾਇੰਸ ਡਿਜ਼ੀਟਲ ਸਟੋਰ ''ਤੇ ਜਾਣਾ ਹੋਵੇਗਾ। । ਤੁਹਾਨੂੰ ਗਾਹਕ ਐਪਲੀਕੇਸ਼ਨ ਫ਼ਾਰਮ ਭਾਵ ਸੀ.ਏ.ਐੱਫ. ਭਰਨਾ ਹੋਵੇਗਾ ।
3.) ਰਿਲਾਇੰਸ ਤੁਹਾਨੂੰ ਇਕ ਨਵਾਂ ਸਿਮ ਕਾਰਡ ਜਾਰੀ ਕਰ ਦਵੇਗੀ। ਦੱਸਿਆ ਜਾਂਦਾ ਹੈ ਕਿ ਅਗਲੇ 5 ਦਿਨਾਂ ਲਈ ਤੁਸੀਂ ਵਰਤਮਾਨ ਆਪ੍ਰੇਟਰ ਦੇ ਨਾਲ ਬਣੇ ਰਹੋਗੇ। ਇਸ ਤੋਂ ਬਾਅਦ ਤੁਸੀਂ ਪੁਰਾਣੀ ਸਿਮ ਨੂੰ ਹਟਾਕੇ ਨਵੀਂ ਰਿਲਾਇੰਸ ਸਿਮ ਪਾ ਸਕਦੇ ਹੋ ।