ਹੁਣ ਐਂਡਰਾਈਡ ਸਮਾਰਟਫੋਨ ''ਚ ਬਿਨ੍ਹਾਂ ਕਿਸੇ ਐਪ ਦੇ ਇਹ 4 ਸਟੈਪਸ ਰਾਹੀਂ ਵੀਡੀਓ ਐਡਿਟ ਕੀਤੀ ਜਾ ਸਕਦੀ ਹੈ

Monday, Apr 17, 2017 - 05:19 PM (IST)

ਹੁਣ ਐਂਡਰਾਈਡ ਸਮਾਰਟਫੋਨ ''ਚ ਬਿਨ੍ਹਾਂ ਕਿਸੇ ਐਪ ਦੇ ਇਹ 4 ਸਟੈਪਸ ਰਾਹੀਂ ਵੀਡੀਓ ਐਡਿਟ ਕੀਤੀ ਜਾ ਸਕਦੀ ਹੈ

ਜਲੰਧਰ-ਫੋਟੋਗ੍ਰਾਫੀ ਕਰਨ ਦਾ ਸ਼ੌਕ ਤਾਂ ਸਾਰਿਆ ਨੂੰ ਹੁੰਦਾ ਹੈ। ਇਸ ਕੰਮ ਦੇ ਲਈ ਇਕ ਚੰਗਾ ਸਮਾਰਟਫੋਨ ਤੁਹਾਡੀ ਮਦਦ ਕਰ ਸਕਦਾ ਹੈ। ਯੂਜ਼ਰਸ ਦੀ ਇਸ ਜਰੂਰਤ ਨੂੰ ਧਿਆਨ ''ਚ ਰੱਖਦੇ ਹੋਏ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਅਜਿਹੇ ਫੋਨਸ ਲਾਂਚ ਕਰ ਰਹੀਆ ਹਨ, ਜਿਸ ''ਚ ਸ਼ਾਨਦਾਰ ਕੈਮਰਾ ਲੱਗਾ ਹੈ। ਇਨ੍ਹਾਂ ਸਮਾਰਟਫੋਨਸ ਬੇਹਤਰ ਕੈਮਰਾ ਕੁਵਾਲਿਟੀ ਦੇ ਨਾਲ ਆਉਦਾ ਹੈ, ਜਿਸ ''ਚ ਤੁਸੀਂ ਬੇਹਤਰ ਫੋਟੋ ਅਤੇ ਵੀਡੀਓ ਸ਼ੂਟ ਕਰ ਸਕਦੇ ਹੈ। ਨਾਲ ਹੀ ਇਨ੍ਹਾਂ ਫੋਨਸ ''ਚ ਐਡੀਟਿੰਗ ਟੂਲਸ ਵੀ ਕਾਫੀ ਚੰਗੇ ਅਤੇ ਐਡਵਾਂਸ ਹੁੰਦੇ ਹੈ।

ਕਈ ਵਾਰ ਬੇਹਤਰ ਵੀਡੀਓ ਲੈਣ ਦੇ ਚੱਕਰ ''ਚ ਲੰਬੇ ਸ਼ਾਟ ਲੈ ਲੈਦੇ ਹਨ। ਅਜਿਹਾ ਇਸ ਲਈ ਵੀ ਕਿ ਕਿਤੇ ਪ੍ਰੋਫੈਕਟ ਸ਼ਾਟ ਮਿਸ ਨਾ ਹੋ ਜਾਵੇ। ਇਸ ਤਰ੍ਹਾਂ ਕਈ ਵੀਡੀਓ ਦਾ ਸਾਈਜ਼ ਵੀ ਵੱਡਾ ਹੁੰਦਾ ਹੈ ਅਤੇ ਵੀਡੀਓ ਬੇਹੱਦ ਬੋਰਿੰਗ ਵੀ ਹੋ ਜਾਂਦੀ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਐਂਡਰਾਈਡ ਫੋਨ ''ਚ ਇਨ੍ਹਾਂ ਵੀਡੀਓ ਨੂੰ ਐਡਿਟ ਵੀ ਕਰ ਸਕਦੇ ਹੈ। ਇਸ ਤਰ੍ਹਾਂ ਕਰਨ ਨਾਲ ਪ੍ਰੋਫੈਕਟ ਸ਼ਾਟ ਦੇ ਇਲਾਵਾ ਬਾਕੀ ਪਾਰਟਸ ਨੂੰ ਡੀਲੀਟ ਅਰਥਾਤ ਟਰਿਮ ਵੀ ਕਰ ਸਕਦੇ ਹੈ।

1. ਇਸ ਦੇ ਇਲਾਵਾ ਸਭ ਤੋਂ ਪਹਿਲਾਂ ਸਮਾਰਟਫੋਨ ''ਚ ਵੀਡੀਓ ( ਜਿਸ ਤੁਸੀਂ ਸ਼ਾਟ ਕਰਨਾ ਚਾਹੁੰਦੇ ਹੈ) ਨੂੰ ਓਪਨ ਕਰੋ। ਇਸ ਦੇ ਬਾਅਦ ਵੀਡੀਓ ਦੇ ਹੇਠਾਂ ਬਣੇ ਪੇਂਸਿਲ ਦੇ ਆਈਕਨ ''ਤੇ ਕਲਿੱਕ ਕਰੋ। 

2. ਇਸ ਦੇ ਬਾਅਦ ਤੁਹਾਡੀ ਸਕਰੀਨ ''ਤੇ ਇਕ ਟਾਇਮਲਾਈਨ ਦਿਖਾਈ ਦੇਵੇਗੀ। ਇਹ ਵੀਡੀਓ ਟਾਈਮਲਾਈਨ ਹੈ। ਇੱਥੇ ਤੁਸੀਂ ਵੀਡੀਓ ਦਾ ਹਰ ਫ੍ਰੇਮ ਦਿਖਾਈ ਦੇਵੇਗਾ।

3. ਹੁਣ ਇਸ ਵੀਡੀਓ ਦੇ ਐਜ ਨੂੰ ਇਕ ਪਾਸੇ ਤੋਂ ਡਰੈਗ ਕਰੋ ਅਤੇ ਜਿਨ੍ਹਾ ਹਿੱਸਾ ਤੁਸੀਂ ਟਰਿਮ ਕਰਨਾ ਜਾਂ ਹਟਾ ਸਕਦੇ ਹੈ, ਉਸ ''ਤੇ ਟੈਪ ਕਰੋ। ਤੁਸੀਂ ਇੱਥੋ ਤੋਂ ਕਿੱਥੋ ਤੱਕ ਵੀਡੀਓ ਲੈਣੀ ਹੈ ਸਲੈਕਟ ਕਰ ਸਕਦੇ ਹੈ।  

4. ਟਰਿਮ ਹੋਣ ਤੋਂ ਬਾਅਦ ਸੇਵ ''ਤੇ ਟੈਪ ਕਰੋ। ਹੁਣ ਤੁਹਾਡੀ ਵੀਡੀਓ ਸੇਵ ਹੋ ਜਾਵੇਗੀ। 


Related News