ਹੁਣ ਮੋਬਾਇਲ ਯੂਜ਼ਰਜ਼ ਯੂਟਿਊਬ ''ਚ ਵੀ ਕਰ ਸਕਣਗੇ ਚੈਟ

Thursday, May 12, 2016 - 04:19 PM (IST)

ਹੁਣ ਮੋਬਾਇਲ ਯੂਜ਼ਰਜ਼ ਯੂਟਿਊਬ ''ਚ ਵੀ ਕਰ ਸਕਣਗੇ ਚੈਟ
ਜਲੰਧਰ- ਗਲੋਬਲ ਵੀਡੀਓ ਸ਼ੇਅਰਿੰਗ ਵੈੱਬਸਾਈਟ ਯੂਟਿਊਬ ਨੇ ਵੀਡੀਓਜ਼ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਪਿਛਲੇ ਕੁਝ ਸਮੇਂ ਦੌਰਾਨ ਕਈ ਨਵੇਂ ਫੀਚਰਸ ਅਤੇ ਟੂਲਜ ਨੂੰ ਜਾਰੀ ਕੀਤਾ ਹੈ। ਹਾਲ ਹੀ ''ਚ ਇਸ ਵੱਲੋਂ ਇਕ ਹੋਰ ਨਵਾਂ ਚੈਟ ਫੀਚਰ ਐਡ ਕੀਤਾ ਗਿਆ ਹੈ। ਇਸ ਨੂੰ ਨੇਟਿਵ ਸ਼ੇਅਰਿੰਗ ਦਾ ਨਾਂ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰਜ਼ ਯੂਟਿਊਬ ਮੋਬਾਇਲ ਐਪ ''ਚ ਟੈਕਸਟ, ਫੋਟੋਜ਼ ਅਤੇ ਲਿੰਕਸ ਦੁਆਰਾ ਦੂਜਿਆਂ ਨਾਲ ਕਨਵਰਸੇਸ਼ਨ ਕਰ ਸਕਦੇ ਹਨ। 
 
ਕੈਲੀਫੋਰਨੀਆਂ ਦੀ ਕੰਪਨੀ ਵੱਲੋਂ ਯੂਜ਼ਰਜ਼ ਦੁਆਰਾ ਯੂਟਿਊਬ ਐਪ ''ਚ ਵੀਡੀਓ ਸ਼ੇਅਰਿੰਗ ਨੂੰ ਵਧਾਉਣ ਲਈ ਇਸ ''ਚ ਇਹ ਫੀਚਰ ਨੂੰ ਐਡ ਕੀਤਾ ਗਿਆ ਹੈ। ਯੂਜ਼ਰਜ਼ ਹੁਣ ਸਾਈਟ ''ਚ ਦਿੱਤੀ ਗਈ ਵੀਡੀਓ ''ਤੇ ਵਿਊ, ਰੇਟ, ਸ਼ੇਅਰ ਅਤੇ ਕੁਮੈਂਟ ਅਪਲੋਡ ਕਰ ਸਕਦੇ ਹਨ ਅਤੇ ਇਸ ਲਈ ਵੈੱਬਐੱਮ (WebM) ਦੀ ਵਰਤੋਂ ਕੀਤੀ ਜਾਂਦੀ ਹੈ। ਉਮੀਦ ਹੈ ਇਹ ਫੀਚਰ ਯੂਜ਼ਰਜ਼ ਨੂੰ ਪਸੰਦ ਆਵੇਗਾ ਅਤੇ ਇਸ ਦੀ ਵਰਤੋਂ ਵੀਡੀਓ ਸ਼ੇਅਰਿੰਗ ਨੂੰ ਹੋਰ ਵੀ ਵਧਾਏਗਾ।  

Related News