ਹੁਣ ਇਸ ਆਸਾਨ ਟ੍ਰਿਕ ਰਾਹੀਂ ਫੋਨ ਦੀ ਬੈਂਕਗ੍ਰਾਊਂਡ ’ਚ ਇੰਝ ਚਲਾਓ ਯੂਟਿਊਬ

Saturday, Sep 12, 2020 - 09:51 PM (IST)

ਗੈਜੇਟ ਡੈਸਕ—ਕਈ ਵਾਰ ਅਸੀਂ ਯੂਟਿਊਬ ’ਤੇ ਕੋਈ ਮਿਊਜ਼ਿਕ ਸੁਣਨਾ ਚਾਹੁੰਦੇ ਹਾਂ ਪਰ ਕਿਸੇ ਕੰਮ ਕਾਰਣ ਸਾਡੇ ਕੋਲ ਵੀਡੀਓ ਦੇਖਣ ਦਾ ਸਮਾਂ ਨਹੀਂ ਹੁੰਦਾ। ਵੈਸੇ ਤਾਂ ਜ਼ਿਆਦਾਤਰ ਮਿਊਜ਼ਿਕ ਕਿਸੇ ਮਿਊਜ਼ਿਕ ਸਟ੍ਰੀਮਿੰਗ ਐਪ ’ਤੇ ਮਿਲ ਜਾਂਦੇ ਹਨ ਪਰ ਕਈ ਵਾਰ ਕੁਝ ਅਜਿਹੇ ਕੰਟੈਂਟ ਹੁੰਦੇ ਹਨ ਜੋ ਸਿਰਫ ਯੂਟਿਊਬ ’ਤੇ ਹੀ ਹੁੰਦੇ ਹਨ। ਵੀਡੀਓ ਨਾ ਦੇਖਣ ਦਾ ਸਮਾਂ ਨਾ ਹੋਣ ਕਾਰਣ ਅਸੀਂ ਚਾਹੁੰਦੇ ਹਾਂ ਕਿ ਫੋਨ ਦੀ ਬੈਕਗ੍ਰਾਊਂਡ ’ਚ ਯੂਟਿਊਬ ਚੱਲਦੀ ਰਹੇ। ਪਰ ਇਸ ਦਾ ਤਰੀਕਾ ਕਈ ਲੋਕਾਂ ਨੂੰ ਨਹੀਂ ਪਤਾ ਹੈ। ਬੈਕਗ੍ਰਾਊਂਡ ’ਚ ਯੂਟਿਊਬ ਦੇਖਣ ਲਈ ਇਕ ਸ਼ਰਤ ਇਹ ਵੀ ਹੈ ਕਿ ਤੁਹਾਨੂੰ ਸਬਸਕਰੀਪਸ਼ਨ ਲੈਣੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਜੋ ਟ੍ਰਿਕ ਦੱਸਾਂਗੇ ਜਿਸ ਦੇ ਰਾਹੀਂ ਤੁਸੀਂ ਬਿਨਾਂ ਸਬਸਕਰੀਪਸ਼ਨ ਲਈ ਬੈਕਗ੍ਰਾਊਂਡ ’ਚ ਵੀਡੀਓ ਪਲੇਅ ਕਰ ਸਕੋਗੇ।

PunjabKesari

ਐਂਡ੍ਰਾਇਡ ਫੋਨ ਲਈ
ਸਭ ਤੋਂ ਪਹਿਲਾਂ ਆਪਣੇ ਫੋਨ ’ਚ ਮੌਜੂਦ ਗੂਗਲ ਕ੍ਰੋਮ ਬ੍ਰਾਊਜਰ ’ਚ ਜਾ ਕੇ Youtube.com ਟਾਈਪ ਕਰੋ। ਇਸ ਤੋਂ ਬਾਅਦ ਪੇਜ਼ ਲੋਡ ਹੋਣ ਤੋਂ ਬਾਅਦ ਰਾਈਟ ਸਾਈਡ ’ਚ ਦਿਖ ਰਹੇ ਤਿੰਨ ਡਾਟ ’ਤੇ ਕਲਿੱਕ ਕਰਕੇ ਡੈਕਸਟਾਪ ਸਾਈਟ ਦੇ ਵਿਕਲਪ ’ਤੇ ਕਲਿੱਕ ਕਰੋ। ਹੁਣ ਜੋ ਵੀ ਵੀਡੀਓ ਦੇਖਣਾ ਚਾਹੁੰਦਾ ਹੋ ਉਸ ਨੂੰ ਪਲੇਅ ਕਰੋ ਅਤੇ ਜਦ ਵੀਡੀਓ ਪਲੇਅ ਹੋਣ ਲੱਗੇ ਤਾਂ ਬਟਨ ਦਬਾ ਕੇ ਹੋਮ ਸਕਰੀਨ ’ਤੇ ਆ ਜਾਓ। ਹੁਣ ਨੋਟੀਫਿਕੇਸ਼ਨ ਪੈਨਲ ਦੇ ਹੇਠਾਂ ਤੁਹਾਨੂੰ ਉਸ ਵੀਡੀਓ ਨੂੰ ਪਲੇਅ ਕਰਨ ਦਾ ਵਿਕਲਪ ਦਿਖੇਗਾ ਜਿਵੇਂ ਤੁਸੀਂ ਪਹਿਲਾਂ ਪਲੇਅ ਕੀਤਾ ਸੀ। ਹੁਣ ਸਿਰਫ ਪਲੇਅ ਬਟਨ ’ਤੇ ਟੈਪ ਕਰ ਦਵੋ ਅਤੇ ਬੈਕਗ੍ਰਾਊਂਡ ’ਚ ਵੀਡੀਓ ਪਲੇਅ ਸ਼ੁਰੂ ਹੋ ਜਾਵੇਗੀ।

PunjabKesari

ਆਈ.ਓ.ਐੱਸ. ਡਿਵਾਈਸ ਲਈ
ਆਈ.ਓ.ਐੱਸ. ਡਿਵਾਈਸ ਦੀ ਬੈਕਗ੍ਰਾਊਂਡ ’ਚ ਵੀ ਯੂਟਿਊਬ ਪਲੇਅ ਦੀ ਟ੍ਰਿਕ ਐਂਡ੍ਰਾਇਡ ਵਰਗੀ ਹੀ ਹੈ। ਸਭ ਤੋਂ ਪਹਿਲਾਂ ਆਈਫੋਨ ਦੇ ਸਫਾਰੀ ਬ੍ਰਾਊਜਰ ’ਚ ਜਾਓ। ਇਸ ਤੋਂ ਬਾਅਦ Youtube.com ਟਾਈਪ ਕਰੋ ਅਤੇ ਲੈਫਟ ਕਾਰਨਰ ’ਚ ਉੱਤੇ ਦਿਖ ਰਹੇ aA ’ਤੇ ਕਲਿੱਕ ਕਰੋ। ਹੁਣ ਰਿਕਵੈਸਟ ਡੈਕਸਟਾਪ ਵੈੱਬਸਾਈਟ ’ਤੇ ਕਲਿੱਕ ਕਰੋ ਅਤੇ ਮਨਚਾਹੀ ਵੀਡੀਓ ਨੂੰ ਪਲੇਅ ਕਰੋ। ਹੁਣ ਹੋਮ ਸਕਰੀਨ ਤੇ ਜਾਓ ਅਤੇ ਫਿਰ ਕੰਟਰੋਲ ਪੈਨਲ ’ਚ ਜਾ ਕੇ ਵੀਡੀਓ ਨੂੰ ਪਲੇਅ ਕਰ ਲਵੋ। 


Karan Kumar

Content Editor

Related News