ਹੁਣ ਓਪਨ ਸੇਲ ''ਚ ਵੀ ਮਿਲੇਗਾ OnePlus 7T Pro McLaren Edition

Tuesday, Nov 05, 2019 - 09:23 PM (IST)

ਹੁਣ ਓਪਨ ਸੇਲ ''ਚ ਵੀ ਮਿਲੇਗਾ OnePlus 7T Pro McLaren Edition

ਗੈਜੇਟ ਡੈਸਕ- ਵਨਪਲੱਸ 7ਟੀ ਪ੍ਰੋ ਮੈਕਲੇਰਨ ਐਡੀਸ਼ਨ (OnePlus 7T Pro McLaren Edition) ਨੂੰ ਓਪਨ ਸੇਲ 'ਚ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵਨਪਲੱਸ 7ਟੀ ਪ੍ਰੋ ਨਾਲ ਵਨਪਲੱਸ  7ਟੀ ਪ੍ਰੋ ਮੈਕਲੇਰਨ ਐਡੀਸ਼ਨ ਨੂੰ ਵੀ ਲਾਂਚ ਕੀਤਾ ਗਿਆ ਸੀ। ਵਨਪਲੱਸ ਬ੍ਰਾਂਡ ਦੇ ਇਸ ਲੇਟੈਸਟ ਸਮਾਰਟਫੋਨ 'ਚ 12ਜੀ.ਬੀ.+ 256 ਇੰਟਰਨਲ ਸਟੋਰੇਜ਼ ਨਾਲ 90 ਹਰਟਜ਼ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। OnePlus 7T Pro McLaren Edition ਪਿਛਲੇ ਮਹੀਨੇ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਸੀ ਅਤੇ ਹੁਣ ਹੈਂਡਸੈੱਟ ਓਪਨ ਸੇਲ 'ਚ ਵੇਚਿਆ ਜਾ ਰਿਹਾ ਹੈ।

ਕੀਮਤ
ਗੱਲ ਕਰੀਏ ਵਨਪਲੱਸ 7ਟੀ ਪ੍ਰੋ ਮੈਕਲੇਰਨ ਐਡੀਸ਼ਨ ਦੀ ਕੀਮਤ ਦੀ ਤਾਂ ਇਸ ਦੀ ਕੀਮਤ 58,999 ਰੁਪਏ ਹੈ। ਵਨਪਲੱਸ 7ਟੀ ਪ੍ਰੋ ਮੈਕਲੇਰਨ ਐਡੀਸ਼ਨ ਓਪਨ ਸੇਲ ਰਾਹੀਂ ਐਮਾਜ਼ੋਨ ਅਤੇ ਵਪਲੱਸ ਦੀ ਆਧਿਕਾਰਤ ਸਾਈਟ  'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। HDFC Bank ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਇਸਤੇਮਾਲ ਕਰਨ  'ਤੇ 3,000 ਰੁਪਏ ਦਾ ਡਿਸਕਾਊਂਟ ਮਿਲੇਗਾ। HSBC ਕੈਸ਼ਬੈਕ ਕਾਰਡ  'ਤੇ 5ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।

ਫੀਚਰਸ
ਡਿਊਲ ਸਿਮ ਵਨਪਲੱਸ 7ਟੀ ਪ੍ਰੋ ਮੈਕਲੇਰਨ ਐਡੀਸ਼ਨ ਐਂਡ੍ਰਾਇਡ 10 'ਤੇ ਆਧਾਰਿਤ ਆਕਸੀਜਨ ਓ.ਐੱਸ. 10.0 'ਤੇ ਚੱਲਦਾ ਹੈ। ਇਸ 'ਚ 6.67 ਇੰਚ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਸ਼ਨ 1440x3120 ਪਿਕਸਲ ਹੈ। ਇਸ 'ਚ 2.96 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 855+ ਪ੍ਰੋਸੈਸਰ ਨਾਲ 12ਜੀ.ਬੀ. ਰੈਮ ਦਿੱਤੀ ਗਈ ਹੈ। ਇਸ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਦਾ ਅਪਰਚਰ ਐੱਫ/1.6 ਹੈ। 8 ਮੈਗਾਪਿਕਸਲ ਦੇ ਟੇਲੀਫੋਟੋ ਲੈਂਸ ਨਾਲ 16 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰਾ ਸੈਟਅਪ ਨਾਲ ਡਿਊਲ-ਐੱਲ.ਈ.ਡੀ. ਫਲੈਸ਼ ਮਾਡਿਊਲ ਹੈ।ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,085 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


author

Karan Kumar

Content Editor

Related News