ਸਾਵਧਾਨ! ਪਰੈਂਕ ਐਪ ਹੈ, ਕਰੰਸੀ ਚੈੱਕ ਨਹੀਂ ਕਰਦਾ Modi Keynote ਐਪ
Monday, Nov 21, 2016 - 04:38 PM (IST)
ਜਲੰਧਰ- 500 ਅਤੇ 1000 ਰੁਪਏ ਦੇ ਨਵੇਂ ਨੋਟਾਂ ਨੂੰ ਬਹੁਤ ਸਾਲੇ ਲੋਕ ਅਜੇ ਤਕ ਦੇਖ ਨਹੀਂ ਪਾਏ ਹਨ। ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਕੁਝ ਸ਼ਾਤਰ ਅਪਰਾਧੀ ਲੋਕਾਂ ਨੂੰ ਠੱਗਣ ''ਚ ਜੁਟ ਗਏ ਹਨ। ਉਹ ਸਕੈਨ ਅਤੇ ਪ੍ਰਿੰਟ ਕਰਕੇ ਤਿਆਰ ਕੀਤੇ ਗਏ ਫਰਜ਼ੀ ਨੋਟਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਅਜਿਹੀ ਹੀ ਅਫਵਾਹ ਇਕ ਪਰੈਂਕ ਐਪ Modi Keynote ਬਾਰੇ ਫੈਲੀ ਕਿ ਇਸ ਰਾਹੀਂ ਇਹ ਜਾਂਚ ਕੀਤੀ ਜਾ ਸਕਦੀ ਹੈ ਕਿ ਨਵੇਂ ਨੋਟ ਅਸਲੀ ਹਨ ਜਾਂ ਨਕਲੀ।
ਬਹੁਤ ਸਾਰੇ ਲੋਕ ਇਸ ਐਪ ਨੂੰ ਇਹ ਕਹਿ ਕੇ ਪ੍ਰਚਾਰਿਤ ਕਰਨ ''ਚ ਲੱਗੇ ਹਨ ਕਿ ਇਸ ਰਾਹੀਂ ਅਸਲੀ ਅਤੇ ਨਕਲੀ ਨੋਟਾਂ ''ਚ ਫਰਕ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਸੀ ਕਿ ਜੇਕਰ ਨੋਟ ''ਤੇ ਵੀਡੀਓ ਪਲੇਅ ਹੋਵੇ ਤਾਂ ਸਮਝੋ ਕਿ ਨੋਟ ਅਸਲੀ ਹੈ। ਜਦੋਂਕਿ ਅਸਲੀਅਤ ਇਹ ਹੈ ਕਿ ਨਾ ਸਿਰਫ ਇਹ ਐਪ, ਸਗੋਂ ਇਸ ਤਰ੍ਹਾਂ ਦੀਆਂ ਹੋਰ ਸਾਰੀਆਂ ਐਪਸ ਸਿਰਫ ਪਰੈਂਕ ਐਪਸ ਹਨ ਅਤੇ ਇਹ ਕਰੰਸੀ ਦੀ ਜਾਂਚ ਨਹੀਂ ਕਰ ਸਕਦੀਆਂ।
ਇਸ ਤਰ੍ਹਾਂ ਕੰਮ ਕਰਦੀ ਹੈ ਇਹ ਐਪ-
ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਦੋ ਹਜ਼ਾਰ ਦੇ ਨਵੇਂ ਨੋਟ ਨੂੰ ਸਕੈਨ ਕੀਤਾ ਜਾਂਦਾ ਹੈ ਤਾਂ ਨੋਟ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਵਾਲੀ ਵੀਡੀਓ ਚੱਲ ਪੈਂਦੀ ਹੈ। ਇਸ ਐਪ ਨੂੰ ਸਿਰਫ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ ਉਥੇ ਹੀ ਐਪਲ ਸਟੋਰ ''ਚ ਇਸ ਨੂੰ ਡਾਊਨਲੋਡ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਉਂਝ ਤਾਂ ਪ੍ਰਧਾਨ ਮੰਤਰੀ ਦਾ ਕੋਈ ਵੀ ਭਾਸ਼ਣ ਯੂ-ਟਿਊਬ ''ਤੇ ਦੇਖਿਆ ਜਾ ਸਕਦਾ ਹੈ ਪਰ ਨੋਟ ਨੂੰ ਸਕੈਨ ਕਰਨ ਤੋਂ ਬਾਅਦ ਚੱਲਣ ਵਾਲੇ ਭਾਸ਼ਣ ''ਤੇ ਸੋਸ਼ਲ ਮੀਡੀਆ ''ਚੇ ਵੱਖ-ਵੱਖ ਕੁਮੈਂਟ ਆ ਰਹੇ ਹਨ।
ਫੇਸਬੁੱਕ ਦੀ ਪਾਪੁਲਰ ਸਰਚ ''ਚ ਆ ਰਹੀ ਹੈ ਇਹ ਐਪ-
ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ''ਤੇ ਮੋਦੀ ਕੀਨੋਟ ਐਪ ਪਾਪੁਲਰ ਸਰਚ ''ਚ ਆ ਗਈ ਹੈ। ਫੇਸਬੁੱਕ ''ਤੇ ਹਜ਼ਾਰਾਂ ਲੋਕ ਇਸ ਐਪ ਨੂੰ ਲੈ ਕੇ ਚਰਚਾ ਕਰ ਰਹੇ ਹਨ। ਇੰਨਾ ਹੀ ਨਵੀਂ ਬਕਾਇਦਾ ਫੇਸਬੁੱਕ ਯੂਜ਼ਰ ਸਟੇਟਸ ਅਪਡੇਟ ਕਰ ਰਹੇ ਹਨ ਕਿ ਵਾਚਿੰਗ ਮੋਟੀ ਕੀਨੋਟ ਐਂਡ੍ਰਾਇਡ ਐਪ।
