Instagram ’ਚ ਜੁੜਨਗੇ ਕਈ ਨਵੇਂ ਕਮਾਲ ਦੇ ਫੀਚਰਜ਼, ਹੋਰ ਵੀ ਬਿਹਤਰ ਹੋਵੇਗੀ ਐਪ

Thursday, Feb 10, 2022 - 01:02 PM (IST)

Instagram ’ਚ ਜੁੜਨਗੇ ਕਈ ਨਵੇਂ ਕਮਾਲ ਦੇ ਫੀਚਰਜ਼, ਹੋਰ ਵੀ ਬਿਹਤਰ ਹੋਵੇਗੀ ਐਪ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਇੰਸਟਾਗ੍ਰਾਮ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਇੰਸਟਾਗ੍ਰਾਮ ’ਚ ਜਲਦ ਕ੍ਰੋਨੋਲੌਜੀਕਲ ਫੀਡ, ਲਾਂਗਰ ਰੀਲਜ਼, ਸਟੋਰੀਜ਼ ਲਈ 3ਡੀ ਅਵਤਾਰ ਅਤੇ ਹੋਰ ਕਈ ਫੀਚਰਜ਼ ਸ਼ਾਮਿਲ ਹੋਣ ਵਾਲੇ ਹਨ ਜਿਨ੍ਹਾਂ ਦੀ ਫਿਲਹਾਲ ਟੈਸਟਿੰਗ ਜਾਰੀ ਹੈ।

ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ

ਕ੍ਰਿਏਟਰਾਂ ਲਈ ਇਸਤੋਂ ਇਲਾਵਾ ਪੇਡ ਸਬਸਕ੍ਰਿਪਸ਼ਨ ਮਾਡਲ, ਇੰਸਟਾਗ੍ਰਾਮ ਲਾਈਵ ਸ਼ੈਡੀਓਲ ਲਈ ਬੈਨਰ ਅਤੇ ਰੀਮੇਕਸ ਵੀਡੀਓ ਵੀ ਟੈਸਟ ਕੀਤਾ ਜਾ ਰਿਹ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਫੀਚਰਜ਼ ਨੂੰ ਇਸ ਸਾਲ ਦੇ ਅਖ਼ੀਰ ਤਕ ਇੰਸਟਾਗ੍ਰਾਮ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸਤੋਂ ਇਲਾਵਾ ਕੰਪਨੀ 90-ਸਕਿੰਟਾਂ ਦੀ ਰੀਲਜ਼ ਨੂੰ ਵੀ ਟੈਸਟ ਕਰ ਰਹੀ ਹੈ।

ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ


author

Rakesh

Content Editor

Related News