ਹੁਣ ਹੋਲੋਲੈਂਜ਼ ਤਕਨੀਕ ਨਾਲ ਮੈਨੇਜ਼ ਕਰੋ ਆਪਣੀ ਈਮੇਲਜ਼ ਅਤੇ ਕੈਲੰਡਰ

Friday, Jun 03, 2016 - 12:30 PM (IST)

ਹੁਣ ਹੋਲੋਲੈਂਜ਼ ਤਕਨੀਕ ਨਾਲ ਮੈਨੇਜ਼ ਕਰੋ ਆਪਣੀ ਈਮੇਲਜ਼ ਅਤੇ ਕੈਲੰਡਰ
ਜਲੰਧਰ- ਹੋਲੋਲੈਂਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਮੂਵੀਜ਼ ਤੋਂ ਲੈ ਕੇ ਵੀਡੀਓ ਗੇਮਜ਼ ਤੱਕ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਹਾਲ ਹੀ ''ਚ ਮਾਈਕ੍ਰੋਸਾਫਟ ਵੱਲੋਂ ਹੋਲੋਲੈਂਜ਼ ਲਈ ਆਊਟਲੁੱਕ ਅਤੇ ਕੈਲੰਡਰ ਐਪ ਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਗਿਆ ਹੈ। ਜੀ ਹਾਂ ਹੁਣ ਤੁਸੀਂ ਆਪਣੀ ਈਮੇਲ ਅਤੇ ਕੈਲੰਡਰ ਨੂੰ ਹੋਲੋਲੈਂਜ਼ ਦੀ ਵਰਤੋਂ ਨਾਲ ਦੇਖ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਜਿਵੇਂ ਹੋਲੋਲੈਂਜ਼ ਵਿੰਡੋਜ਼ 10 ''ਤੇ ਕੰਮ ਕਰਦਾ ਹੈ ਅਤੇ ਆਊਟਲੁੱਕ ਅਤੇ ਕੈਲੰਡਰ ਐਪਸ ਨੂੰ ਵੀ ਵਿੰਡੋਜ਼ 10 ''ਚ ਹੀ ਦੇਖਿਆ ਗਿਆ ਹੈ ਇਸ ਲਈ ਕੰਪਨੀ ਹੋਲੋਲੈਂਜ਼ ਦੀ ਵਰਤੋਂ ''ਚ ਥੋੜਾ ਹੋਰ ਸੁਧਾਰ ਕਰਨਾ ਚਾਹੁੰਦੀ ਹੈ।
 
ਇਹ ਇਕ ਤਰ੍ਹਾਂ ਦਾ ਈਮੇਲ ਅਤੇ ਕੈਲੰਡਰ ਈਵੈਂਟ ਨੂੰ ਐਕਸੈਸ ਕਰਨ ਦਾ ਵੱਖਰਾ ਅਤੇ ਆਸਾਨ ਤਰੀਕਾ ਹੋਵੇਗਾ। ਇਸ ਨਾਲ ਤੁਸੀਂ ਆਊਟਲੁੱਕ ਮੇਲ ਨੂੰ ਆਪਣੇ ਆਫਿਸ ਦੀ ਕਿਸੇ ਵੀ ਦੀਵਾਰ ''ਤੇ ਡਿਜ਼ੀਟਲ ਕਨਟੈਂਟ ਦੇ ਤੌਰ ''ਤੇ ਦੇਖ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਨਵੇਂ ਵਾਲ ਕੈਲੰਡਰ ''ਤੇ ਆਉਣ ਵਾਲੇ ਦਿਨ ਦੇ ਈਵੈਂਟ ਨੂੰ ਤੁਰੰਤ ਦੇਖ ਸਕਦੇ ਹੋ। ਆਊਟਲੁੱਕ ਐਪਸ ਨੂੰ ਹੋਲੋਲੈਂਜ਼ ''ਤੇ ਲਿਆਉਣ ਨਾਲ ਤੁਸੀਂ ਵਿੰਡੋਜ਼ ਸਟੋਰ ਨੂੰ ਵੀ ਹੋਲੋਲੈਂਜ਼ ''ਤੇ ਓਪਨ ਕਰ ਸਕਦੇ ਹੋ ਅਤੇ ਆਊਟਲੁੱਕ ਮੇਲ ਅਤੇ ਕੈਲੰਡਰ ਨੂੰ ਸਰਚ ਕਰ ਸਕਦੇ ਹੋ।

Related News