ਹੁਣ ਪਹਿਲਾਂ ਨਾਲੋਂ ਵੱਧ ਸੁਰੱਖਿਅਤ ਹੋਣਗੀਆਂ ਹੁੰਡਈ ਦੀਆਂ ਗੱਡੀਆਂ, ਕੰਪਨੀ ਨੇ ਸੇਫਟੀ ਨੂੰ ਲੈ ਕੇ ਕੀਤਾ ਇਹ ਐਲਾਨ
Sunday, May 07, 2023 - 04:02 PM (IST)
ਆਟੋ ਡੈਸਕ- ਹੁੰਡਈ ਨੇ ਆਪਣੀਆਂ ਸਾਰੀਆਂ ਕਾਰਾਂ ਅਤੇ ਐੱਸ.ਯੂ.ਵੀ. ਲਈ ਇਕ ਹੋਰ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਮੁਤਾਬਕ, ਸਾਰੀਆਂ ਸੀਟਾਂ 'ਤੇ 3-ਪੁਆਇੰਟ ਸੀਟ ਬੈਲਟ ਦਿੱਤੀ ਜਾਵੇਗੀ। ਇਸਤੋਂ ਪਹਿਲਾਂ ਕੰਪਨੀ ਨੇ ਬੀਤੇ ਮਹੀਨੇ ਕ੍ਰੇਟਾ, ਵੈਨਿਊ ਅਤੇ ਆਈ. 20 'ਚ ਇਨ੍ਹਾਂ ਸੇਫਟੀ ਫੀਚਰਜ਼ ਨੂੰ ਜੋੜਨ ਦੀ ਗੱਲ ਆਖੀ ਸੀ।
ਦੱਸ ਦੇਈਏ ਕਿ ਹੁੰਡਈ ਆਪਣੀ ਪੂਰੀ ਲਾਈਨਅਪ 'ਚ ਜ਼ਿਆਦਾ ਸੇਫਟੀ ਫੀਚਰਜ਼ ਜੋੜਨ 'ਤੇ ਕੰਮ ਕਰ ਰਹੀ ਹੈ। ਮੌਜੂਦਾ ਸਮੇਂ 'ਚ Tucson, Kona Electric, Creta, Alcazar, Ioniq 5 ਅਤੇ Verna ਕੁਝ ਅਜਿਹੇ ਮਾਡਲ ਹਨ ਜੋ 6 ਏਅਰਬੈਗਸ ਦੇ ਨਾਲ ਆਉਂਦੇ ਹਨ। ਉਥੇ ਹੀ ਵੈਨਿਊ, ਗ੍ਰੈਂਡ ਆਈ 10 ਨਿਓਸ ਅਤੇ ਓਰਾ 'ਚ ਸਟੈਂਡਰਡ ਤੌਰ 'ਤੇ ਸਿਰਫ 4 ਏਅਰਬੈਗ ਮਿਲਦੇ ਨਹ ਪਰ ਇਨ੍ਹਾਂ ਟਾਪ ਵੇਰੀਐਂਟਸ 'ਚ 6 ਏਅਰਬੈਗ ਮਿਲਦੇ ਹਨ।
ਦੱਖਣ ਕੋਰੀਆਈ ਨਿਰਮਾਤਾ ਨੇ ਆਪਣੀ ਅਪਕਮਿੰਗ ਮਾਈਕ੍ਰੋ-ਐੱਸ.ਯੂ.ਵੀ. ਲਈ ਟੀਜ਼ਰ ਜਾਰੀ ਕੀਤਾ ਹੈ, ਜਿਸਨੂੰ ਐਕਸਟਰ ਨਾਂ ਦਿੱਤਾ ਗਿਆ ਹੈ। ਉਮੀਦ ਹੈ ਕਿ ਇਸਨੂੰ ਅਗਸਤ 2023 ਤਕ ਲਾਂਚ ਕੀਤਾ ਜਾਵੇਗਾ।